ਚੰਡੀਗੜ੍ਹ:ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਭਾਜਪਾ ਵਿੱਚ ਸ਼ਾਮਲ (Sunil Jakhar join BJP) ਹੋ ਗਏ ਹਨ। ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ ਨੇ ਖੁਦ ਉਨ੍ਹਾਂ ਨੂੰ ਪਾਰਟੀ 'ਚ ਸ਼ਾਮਲ ਕੀਤਾ ਹੈ। ਮਿਲੀ ਜਾਣਕਾਰੀ ਮੁਤਾਬਿਕ ਸੁਨੀਲ ਜਾਖੜ ਨੇ ਬੀਤੇ ਦਿਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ ਸੀ।
'ਜਾਖੜ ਤਜ਼ਰਬੇਕਾਰ ਆਗੂ': ਇਸ ਦੌਰਾਨ ਬੀਜੇਪੀ ਕੌਮੀ ਪ੍ਰਧਾਨ ਜੇਪੀ ਨੱਡਾ ਨੇ ਕਿਹਾ ਕਿ ਸਿਆਸਤ ’ਚ ਸੁਨੀਲ ਜਾਖੜ ਦੀ ਅਹਿਮ ਥਾਂ ਹੈ। ਉਹ ਇੱਕ ਤਜ਼ਰਬੇਕਾਰ ਆਗੂ ਹਨ। ਜਾਖੜ ਕਾਂਗਰਸ ’ਚ ਕਈ ਵੱਡੇ ਅਹੁਦਿਆਂ ’ਤੇ ਰਹੇ ਹਨ। ਉਨ੍ਹਾਂ ਅੱਗੇ ਕਿਹਾ ਕਿ ਜਾਖੜ ਨੇ ਪਾਰਟੀ ਤੋਂ ਹੱਟ ਕੇ ਇੱਕ ਵੱਖ ਅਕਸ ਬਣਾਇਆ ਗਿਆ ਹੈ। ਬਾਰਡਰ ਸਟੇਟ ਹੋਣ ਕਾਰਨ ਪੰਜਾਬ ’ਚ ਵੱਡੇ ਚੈਲੰਜ ਹਨ।
'ਕਾਂਗਰਸ ਨਾਲ ਸਬੰਧ ਤੋੜਨਾ ਸੌਖਾ ਨਹੀਂ ਸੀ':ਦਿੱਲੀ ’ਚ ਸੁਨੀਲ ਜਾਖੜ ਨੂੰ ਜੇਪੀ ਨੱਡਾ ਨੇ ਬੀਜੇਪੀ ’ਚ ਸ਼ਾਮਲ ਕਰਵਾਇਆ ਹੈ। ਇਸ ਦੌਰਾਨ ਸੁਨੀਲ ਜਾਖੜ ਨੇ ਪੀਐੱਮ ਮੋਦੀ ਅਤੇ ਅਮਿਤ ਸ਼ਾਹ ਦਾ ਧੰਨਵਾਦ ਕੀਤਾ। ਸੁਨੀਲ ਜਾਖੜ ਨੇ ਅੱਗੇ ਕਿਹਾ ਕਿ 50 ਸਾਲਾਂ ਦਾ ਕਾਂਗਰਸ ਦੇ ਨਾਲ ਸਬੰਧ ਤੋੜਨਾ ਸੌਖਾ ਨਹੀਂ ਸੀ। ਸਾਡੀਆਂ ਤਿੰਨ ਪੀੜ੍ਹੀਆਂ ਨੇ ਪਰਿਵਾਰ ਸਮਝ ਕੇ ਕਾਂਗਰਸ ਦਾ ਸਾਥ ਦਿੱਤਾ ਹੈ। ਉਨ੍ਹਾਂ ਨੇ ਕਦੇ ਵੀ ਨਿੱਜੀ ਸੁਆਰਥ ਕਾਰਨ ਰਾਜਨੀਤੀ ਨਹੀਂ ਕੀਤੀ।