ਚੰਡੀਗੜ੍ਹ:ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਅੱਜ ਆਪਣੇ ਫੇਸਬੁੱਕ ਪੇਜ ’ਤੇ ਲਾਈਵ ਹੋੇਏ ਹਨ। ਇਸ ਦੌਰਾਨ ਉਨ੍ਹਾਂ ਨੇ ਕਾਂਗਰਸ ਦੇ ਕਈ ਆਗੂਆਂ ਨੂੰ ਘੇਰਿਆ। ਨਾਲ ਹੀ ਉਨ੍ਹਾਂ ਨੂੰ ਸੀਐਮ ਨਾ ਬਣਾਉਣ ’ਤੇ ਦਰਦ ਵੀ ਝਲਕਿਆ। ਆਪਣੇ ਲਾਈਵ ’ਚ ਉਨ੍ਹਾਂ ਨੇ ਆਖਿਰ ਚ ਕਾਂਗਰਸ ਨੂੰ ਅਲਵਿਦਾ ਆਖ ਦਿੱਤਾ।
ਨੋਟਿਸ ਦੀ ਥਾਂ ਕੀਤੀ ਜਾ ਸਕਦੀ ਸੀ ਗੱਲ: ਆਪਣੇ ਸਾਰੇ ਅਹੁਦਿਆਂ ਤੋਂ ਹਟਾਉਣ ’ਤੇ ਸੁਨੀਲ ਜਾਖੜ ਨੇ ਕਿਹਾ ਕਿ ਉਨ੍ਹਾਂ ਕੋਲ ਕਿਹੜੇ ਅਹੁਦੇ ਸੀ ਜਿਨ੍ਹਾਂ ਤੋਂ ਉਨ੍ਹਾਂ ਨੂੰ ਹਟਾਇਆ ਗਿਆ ਹੈ। ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਕਿ ਕਾਂਗਰਸ ਪਾਰਟੀ ਦੀ ਪ੍ਰਧਾਨ ਸੋਨੀਆ ਗਾਂਧੀ ਨੇ ਉਨ੍ਹਾਂ ਦਾ ਦਿਲ ਤੋੜਿਆ ਹੈ। ਨੋਟਿਸ ਦੇਣ ਦੀ ਥਾਂ ਉਨ੍ਹਾਂ ਦੇ ਨਾਲ ਗੱਲ ਕੀਤੀ ਜਾ ਸਕਦੀ ਸੀ।
ਹਾਈਕਮਾਂਡ ਸਹੀ ਗਲਤ ਦਾ ਖੁਦ ਲੈਣ ਫੈਸਲਾ: ਸੁਨੀਲ ਜਾਖੜ ਨੇ ਕਿਹਾ ਕਿ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਦਾ ਪਾਰਟੀ ਚ ਰਹਿਣਾ ਜਰੂਰੀ ਹੈ। ਪਰ ਉਨ੍ਹਾਂ ਨੂੰ ਸਹੀ ਗਲਤ ਖੁਦ ਦੇਖਣ ਹੋਵੇਗਾ। ਉਨ੍ਹਾਂ ਨੂੰ ਹਰ ਚੀਜ਼ ਦੀ ਪਰਖ ਹੋਣੀ ਚਾਹੀਦੀ ਹੈ। ਸਹੀ ਗਲਤ ਬਾਰੇ ਕੋਈ ਹੋਰ ਨਹੀਂ ਦੱਸੇਗਾ ਤੁਹਾਨੂੰ ਆਪ ਹੀ ਸਭ ਦੇਖਣਾ ਹੋਵੇਗਾ। ਜੇਕਰ ਤੁਸੀਂ ਪਾਰਟੀ ਚਲਾਉਣੀ ਹੈ ਤਾਂ ਫੈਸਲਾ ਤੁਹਾਨੂੰ ਆਪ ਹੀ ਲੈਣਾ ਹੋਵੇਗਾ। ਕੁਝ ਸਮਾਂ ਪਹਿਲਾਂ ਹੀ ਕਾਂਗਰਸ ਹਾਈਕਮਾਂਡ ਵੱਲੋਂ ਸੁਨੀਲ ਜਾਖੜ ਖਿਲਾਫ ਅਨੁਸ਼ਾਸਨੀ ਕਾਰਵਾਈ ਕੀਤੀ ਗਈ ਹੈ। ਜਿਸ ’ਚ ਹਾਈਕਮਾਂਡ ਵੱਲੋਂ ਉਨ੍ਹਾਂ ਨੂੰ ਸਾਰੇ ਅਹੁਦਿਆਂ ਤੋਂ ਹਟਾ ਦਿੱਤਾ ਗਿਆ ਸੀ।
ਅੰਬਿਕਾ ਸੋਨੀ ’ਤੇ ਵਰ੍ਹੇ ਜਾਖੜ: ਸੁਨੀਲ ਜਾਖੜ ਨੇ ਹਰੀਸ਼ ਰਾਵਤ, ਹਰੀਸ਼ ਚੌਧਰੀ ਅਤੇ ਸਭ ਤੋਂ ਜਿਆਦਾ ਅੰਬਿਕਾ ਸੋਨੀ ’ਤੇ ਨਿਸ਼ਾਨੇ ਸਾਧੇ। ਉਨ੍ਹਾਂ ਕਿਹਾ ਕਿ ਦਿੱਲੀ ਚ ਕੁਝ ਕੋਲ ਬੈਠੇ ਹਨ ਜਿਨ੍ਹਾਂ ਦੇ ਕਾਰਨ ਇਹ ਸਭ ਕੁਝ ਹੋਇਆ ਹੈ। ਉਨ੍ਹਾਂ ਕਿਹਾ ਕਿ ਹੁਣ ਤੱਕ ਉਹ ਰਾਹੁਲ ਗਾਂਧੀ ਦੀ ਵਜ੍ਹਾਂ ਕਾਰਨ ਕਾਂਗਰਸ ਚ ਰਹੇ ਸੀ। ਲੰਬੇ ਸਮੇਂ ਤੋਂ ਉਨ੍ਹਾਂ ਦਾ ਪਰਿਵਾਰ ਜੁੜਿਆ ਰਿਹਾ ਹੈ। ਪਰ ਉਨ੍ਹਾਂ ਨੂੰ ਕੁਝ ਲੋਕਾਂ ਦੇ ਕਹਿਣ ’ਤੇ ਨੋਟਿਸ ਭੇਜਿਆ ਗਿਆ ਜੋ ਚੰਗੀ ਗੱਲ ਨਹੀਂ ਹੈ।
ਸਿੱਧੂ ਦੀ ਕੀਤੀ ਹਿਮਾਇਤ: ਆਪਣੇ ਲਾਇਵ ਦੌਰਾਨ ਜਿੱਥੇ ਸੁਨੀਲ ਜਾਖੜ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਨੂੰ ਕਿਸ ਗੱਲ ਲਈ ਨੋਟਿਸ ਭੇਜਿਆ ਗਿਆ ਸੀ। ਇਸ ਸਵਾਲ ਦਾ ਵੀ ਉਹ ਜਵਾਬ ਚਾਹੁੰਦੇ ਹਨ।