ਚੰਡੀਗੜ੍ਹ: ਪੰਜਾਬ ਦੇ ਉਦਯੋਗਾਂ ਵੱਲੋਂ ਕੋਵਿਡ-19 ਵਿਰੁੱਧ ਲੜਾਈ ਵਿੱਚ ਸਭ ਤੋਂ ਜ਼ਰੂਰੀ ਉਪਕਰਣ ਪੀਪੀਈ ਕਿੱਟਾਂ ਦੇ ਨਿਰਮਾਣ ਵਿੱਚ ਸਫਲਤਾ ਤੋਂ ਖੁਸ਼ ਹੁੰਦਿਆਂ ਉਦਯੋਗ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਸਾਰੇ ਮੁੱਖ ਮੰਤਰੀਆਂ ਨੂੰ ਪੱਤਰ ਲਿਖ ਕੇ ਬੇਨਤੀ ਕੀਤੀ ਹੈ ਕਿ ਉਹ ਸਾਰੇ ਆਪੋ ਆਪਣੇ ਸਿਹਤ ਵਿਭਾਗ ਨੂੰ ਨਿਰਦੇਸ਼ ਦੇਣ ਕਿ ਜਦੋਂ ਲੋੜ ਹੋਵੇ, ਉਹ ਪੰਜਾਬ ਦੀਆਂ ਇਕਾਈਆਂ ਤੋਂ ਵਾਜਿਬ ਕੀਮਤਾਂ 'ਤੇ ਪੀਪੀਈਜ਼ ਆਰਡਰ ਕਰ ਸਕਦੇ ਹਨ।
ਪੰਜਾਬ ਵਿੱਚ ਲਗਭਗ 56 ਉਤਪਾਦਨ ਇਕਾਈਆਂ ਹਨ ਜਿਨ੍ਹਾਂ ਵਿੱਚੋਂ 54 ਲੁਧਿਆਣਾ ਸਥਿਤ ਹਨ ਜਿਨ੍ਹਾਂ ਨੂੰ ਸਿਟਰਾਡੀਆਰਡੀਓ ਵੱਲੋਂ ਪੀਪੀਈ ਕਿੱਟਾਂ ਅਤੇ ਕਵਰੇਜ ਬਣਾਉਣ ਲਈ ਪ੍ਰਵਾਨਗੀ ਅਤੇ ਪ੍ਰਮਾਣਤ ਕੀਤਾ ਗਿਆ ਹੈ। ਇਸੇ ਤਰ੍ਹਾਂ ਕਪੂਰਥਲਾ ਅਤੇ ਮੋਹਾਲੀ ਸਥਿਤ ਇੱਕ-ਇੱਕ ਯੂਨਿਟ ਨੂੰ ਵੀ ਪ੍ਰਮਾਣਿਤ ਕੀਤਾ ਗਿਆ ਹੈ।