ਚੰਡੀਗੜ੍ਹ: ਸਾਬਕਾ ਡੀ.ਜੀ.ਪੀ ਸੁਮੇਧ ਸਿੰਘ ਸੈਣੀ ਦੀ ਅਗਾਊਂ ਜ਼ਮਾਨਤ ਪਟੀਸ਼ਨ ਮੋਹਾਲੀ ਕੋਰਟ ਨੇ ਸ਼ਨੀਵਾਰ ਨੂੰ ਖਾਰਿਜ ਕਰ ਦਿੱਤੀ ਸੀ। ਪੰਜਾਬ ਵਿਜੀਲੈਂਸ ਵੱਲੋਂ ਸੁਮੇਧ ਸੈਣੀ 'ਤੇ ਦਰਜ ਕੀਤੇ ਗਏ, ਨਵੇਂ ਮਾਮਲੇ ਵਿੱਚ ਸੁਮੇਧ ਸੈਣੀ ਨੇ ਹੁਣ ਮੋਹਾਲੀ ਕੋਰਟ ਦੇ ਫ਼ੈਸਲੇ ਨੂੰ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਹੈ।
ਸੁਮੇਧ ਸੈਣੀ ਨੇ ਦਿੱਤੀ ਹਾਈਕੋਰਟ 'ਚ ਚਣੌਤੀ - ਵਕੀਲ ਸਰਤੇਜ ਨਰੂਲਾ
ਸਾਬਕਾ ਡੀ.ਜੀ.ਪੀ ਸੁਮੇਧ ਸਿੰਘ ਸੈਣੀ ਦੀ ਅਗਾਊਂ ਜ਼ਮਾਨਤ ਪਟੀਸ਼ਨ ਮੋਹਾਲੀ ਕੋਰਟ ਨੇ ਸ਼ਨੀਵਾਰ ਨੂੰ ਖਾਰਿਜ ਕਰ ਦਿੱਤੀ ਸੀ। ਸੁਮੇਧ ਸੈਣੀ ਨੇ ਹੁਣ ਮੋਹਾਲੀ ਕੋਰਟ ਦੇ ਫ਼ੈਸਲੇ ਨੂੰ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਹੈ।
ਦੱਸ ਦੇਈਏ ਮੋਹਾਲੀ ਕੋਰਟ ਨੇ ਸੈਣੀ ਨੂੰ ਇਨਵੈਸਟੀਗੇਸ਼ਨ ਜੁਆਇਨ ਕਰਨ ਦੇ ਆਦੇਸ਼ ਦਿੱਤੇ ਸੀ ਅਤੇ ਕੋਈ ਰਾਹਤ ਨਹੀਂ ਦਿੱਤੀ ਸੀ।ਸ਼ਨੀਵਾਰ ਦੀ ਇਸ ਪਟੀਸ਼ਨ ਤੇ ਕਰ ਲਿਆ ਪਰ ਸੁਣਵਾਈ ਹੋ ਸਕਦੀ ਹੈ ਫਿਲਹਾਲ ਪਟੀਸ਼ਨ ਰਜਿਸਟਰੀ ਵਿੱਚ ਦਾਖ਼ਲ ਹਨ ।
ਦਰਅਸਲ ਮੋਹਾਲੀ ਕੋਰਟ ਦੇ ਵਿੱਚ ਇਸ ਮਾਮਲੇ ਵਿੱਚ ਸਰਕਾਰੀ ਵਕੀਲ ਸਰਤੇਜ ਨਰੂਲਾ ਨੇ ਕੋਰਟ ਨੂੰ ਦੱਸਿਆ ਸੀ, ਕਿ ਸੁਮੇਧ ਸੈਣੀ ਅਤੇ ਹੋਰ ਆਰੋਪੀਆਂ ਦੇ ਖਿਲਾਫ਼ ਵਿਜੀਲੈਂਸ ਦੇ ਕੋਲ ਪੁਖਤਾ ਸਬੂਤ ਹਨ। ਉਨ੍ਹਾਂ ਨੇ ਕਿਹਾ ਕਿ ਸਬੂਤਾਂ ਵਿੱਚ ਸੁਮੇਧ ਸੈਣੀ ਦੇ ਅਕਾਉਂਟ ਤੋਂ ਕਿਵੇਂ ਦੂਜੇ ਆਰੋਪੀ ਨੇ ਨਿਮਰਤ ਦੀਪ ਸਿੰਘ ਦੇ ਪਿਤਾ ਦੇ ਅਕਾਉਂਟ ਵਿੱਚ ਪੈਸੇ ਟ੍ਰਾਂਸਫਰ ਕੀਤੇ ਸੀ ਅਤੇ ਕਿਵੇਂ ਉਹ ਪੈਸੇ ਨਿਮਰ ਦੀਪ 'ਤੇ ਜੁਆਇੰਟ ਅਕਾਊਂਟ ਵਿੱਚ ਟਰਾਂਸਫ਼ਰ ਕੀਤੇ ਗਏ। ਕੋਰਟ ਨੂੰ ਇਹ ਵੀ ਦੱਸਿਆ ਗਿਆ, ਕਿ ਅਕਾਉਂਟ ਦੀ ਡਿਟੇਲ ਵਿਜੀਲੈਂਸ ਦੇ ਕੋਲ ਹੈ। ਅਜਿਹੇ ਵਿੱਚ ਸੁਮੇਧ ਸੈਣੀ ਤੋਂ ਪੁੱਛਗਿੱਛ ਜ਼ਰੂਰੀ ਹੈ।
ਕੋਰਟ ਨੁੰ ਇਹ ਵੀ ਦੱਸਿਆ ਗਿਆ ਸੀ, ਕਿ ਸੁਮੇਧ ਸੈਣੀ 'ਤੇ ਪਹਿਲਾਂ ਹੀ ਕਈ ਮਾਮਲੇ ਦਰਜ ਹਨ। ਉਹ ਸਾਰੇ ਮਾਮਲਿਆਂ ਵਿੱਚ ਉਨ੍ਹਾਂ ਨੂੰ ਜ਼ਮਾਨਤ ਮਿਲੀ ਹੋਈ ਹੈ। ਉਹ ਕਿਸੇ ਵਿੱਚ ਵੀ ਜਾਂਚ ਵਿੱਚ ਸ਼ਾਮਲ ਨਹੀਂ ਹੋ ਰਹੇ ਹਨ। ਹਾਲਾਂਕਿ ਸੈਣੀ ਵੱਲੋਂ ਦਾਖ਼ਲ ਕੀਤੀ ਗਈ ਅਪੀਲ ਵਿੱਚ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਕੋਲ ਆਮਦਨ ਦੇ ਸਾਰੇ ਰਿਕਾਰਡ ਹਨ। ਉਨ੍ਹਾਂ ਨੇ ਕੋਈ ਵੀ ਅਜਿਹੀ ਟਰਾਂਜੈਕਸ਼ਨ ਨਹੀਂ ਕੀਤੀ ਹੈ ਜਿਹੜੀ ਕਿ ਗੈਰਕਾਨੂੰਨੀ ਹੋਵੇ।
ਇਹ ਵੀ ਪੜ੍ਹੋ :- ਸਕੂਲਾਂ ਸਬੰਧੀ ਸਿੱਖਿਆ ਮੰਤਰੀ ਦਾ ਵੱਡਾ ਬਿਆਨ