ਪੰਜਾਬ

punjab

ETV Bharat / city

PUNJAB CONGRESS: 2 ਵਿਧਾਇਕਾਂ ਸਣੇ ਸੁਖਪਾਲ ਖਹਿਰਾ ਨੇ ਮੁੜ ਫੜਿਆ ਕਾਂਗਰਸ ਦਾ ਹੱਥ

ਸਾਬਕਾ ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ (Sukhpal Singh Khaira) ਆਪਣੇ 2 ਸਾਥੀ ਵਿਧਾਇਕ ਜਗਦੇਵ ਸਿੰਘ ਕਮਾਲੂ (Jagdev Singh Kamalu) ਤੇ ਪਿਰਮਲ ਸਿੰਘ ਧੌਲਾ (Pirmal Singh Dhaula) ਸਮੇਤ ਕਾਂਗਰਸ ’ਚ ਸ਼ਾਮਲ ਹੋ ਗਏ ਜਿਹਨਾਂ ਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Capt. Amarinder Singh) ਨੇ ਦਿੱਲੀ ਰਵਾਨਾ ਹੋਣ ਤੋਂ ਪਹਿਲਾਂ ਸਵਾਗਤ ਕੀਤਾ।

PUNJAB CONGRESS: 2 ਵਿਧਾਇਕਾਂ ਸਮੇਤ ਸੁਖਪਾਲ ਸਿੰਘ ਖਹਿਰਾ ਨੇ ਮੁੜ ਫੜਿਆ ਕਾਂਗਰਸ ਦਾ ਪੱਲਾ
PUNJAB CONGRESS: 2 ਵਿਧਾਇਕਾਂ ਸਮੇਤ ਸੁਖਪਾਲ ਸਿੰਘ ਖਹਿਰਾ ਨੇ ਮੁੜ ਫੜਿਆ ਕਾਂਗਰਸ ਦਾ ਪੱਲਾ

By

Published : Jun 3, 2021, 12:44 PM IST

Updated : Jun 3, 2021, 1:26 PM IST

ਚੰਡੀਗੜ੍ਹ:ਪੰਜਾਬਕਾਂਗਰਸ (PUNJAB CONGRESS) ’ਚ ਚੱਲ ਰਹੇ ਕਾਟੋ ਕਲੇਸ਼ ਨੂੰ ਲੈ ਕੇ ਜਿਥੇ ਹਾਈਕਮਾਨ ਦੀ 3 ਮੈਂਬਰੀ ਕਮੇਟੀ ਕੈਪਟਨ ਅਮਰਿੰਦਰ ਸਿੰਘ (Capt. Amarinder Singh) ਤੋਂ ਨਾਰਾਜ਼ ਹੋਏ ਵਿਧਾਇਕਾਂ ਨਾਲ ਮੁਲਾਕਾਤ ਕਰ ਮਸਲੇ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਉਥੇ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Capt. Amarinder Singh) ਨੂੰ ਦਿੱਲੀ ਜਾਣ ਤੋਂ ਪਹਿਲਾਂ ਵੱਡਾ ਬਲ ਮਿਲਿਆ ਹੈ।

ਇਹ ਵੀ ਪੜੋ: PUNJAB CONGRESS CLASH:ਕਾਂਗਰਸੀ ਕਲੇਸ਼ ਨੂੰ ਲੈਕੇ ਸੁਖਬੀਰ ਬਾਦਲ ਦਾ ਕੈਪਟਨ ਸਰਕਾਰ ‘ਤੇ ਵੱਡਾ ਹਮਲਾ

ਸਾਬਕਾ ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ (Sukhpal Singh Khaira) ਆਪਣੇ 2 ਸਾਥੀ ਵਿਧਾਇਕ ਜਗਦੇਵ ਸਿੰਘ ਕਮਾਲੂ (Jagdev Singh Kamalu) ਤੇ ਪਿਰਮਲ ਸਿੰਘ ਧੌਲਾ (Pirmal Singh Dhaula) ਸਮੇਤ ਕਾਂਗਰਸ ’ਚ ਸ਼ਾਮਲ ਹੋ ਗਏ ਜਿਹਨਾਂ ਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Capt. Amarinder Singh) ਨੇ ਦਿੱਲੀ ਰਵਾਨਾ ਹੋਣ ਤੋਂ ਪਹਿਲਾਂ ਸਵਾਗਤ ਕੀਤਾ।

ਕਾਂਗਰਸ ਦਾ ਪੱਲਾ ਫੜਨ ਤੋਂ ਪਹਿਲਾਂ ਇਹ ਬੋਲੇ ਖਹਿਰਾ

ਹਾਲਾਂਕਿ ਕੈਪਟਨ ਅਮਰਿੰਦਰ ਸਿੰਘ (Capt. Amarinder Singh) ਦੇ ਦਰਬਾਰ ’ਚ ਹਾਜ਼ਰੀ ਭਰਨ ਤੋਂ ਪਹਿਲਾਂ ਸੁਖਪਾਲ ਸਿੰਘ ਖਹਿਰਾ (Sukhpal Singh Khaira) ਨੇ ਮੀਡੀਆ ਅੱਗੇ ਕਾਂਗਰਸ ’ਚ ਸ਼ਾਮਲ ਹੋਣ ਬਾਰੇ ਕੀਤੇ ਸਵਾਲ ਨੂੰ ਨਕਾਰ ਦਿੱਤਾ ਤੇ ਕਿਹਾ ਕਿ ਉਹ ਹਲਕੇ ਦੇ ਕੰਮ ਨੂੰ ਲੈ ਕੇ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਕਰਨ ਲਈ ਜਾ ਰਹੇ ਹਨ। ਉਥੇ ਹੀ ਇਸ ਦੌਰਾਨ ਸੁਖਪਾਲ ਸਿੰਘ ਖਹਿਰਾ (Sukhpal Singh Khaira) ਨੇ ਇਹ ਵੀ ਕਿਹਾ ਕਿ ਸਿਆਸਤ ਵਿੱਚ ਸਭ ਕੁਝ ਜਾਇਜ਼ ਹੈ।

PUNJAB CONGRESS: 2 ਵਿਧਾਇਕਾਂ ਸਮੇਤ ਸੁਖਪਾਲ ਸਿੰਘ ਖਹਿਰਾ ਨੇ ਮੁੜ ਫੜਿਆ ਕਾਂਗਰਸ ਦਾ ਪੱਲਾ

ਇਹ ਵੀ ਪੜੋ: ਪੰਜਾਬ ਕਾਂਗਰਸ ਕਲੇਸ਼: ਕੈਪਟਨ ਅਮਰਿੰਦਰ ਸਿੰਘ ਦਿੱਲੀ ਰਵਾਨਾ

Last Updated : Jun 3, 2021, 1:26 PM IST

ABOUT THE AUTHOR

...view details