ਪੰਜਾਬ

punjab

ETV Bharat / city

ਸੁਖਪਾਲ ਸਿੰਘ ਫ਼ਰਜ਼ੀ ਐਨਕਾਉਂਟਰ:  ਡੀਜੀਪੀ ਸਿਧਾਰਥ ਚਟੋਪਾਧਿਆਇ ਵੱਲੋਂ ਪਾਈ ਅਰਜ਼ੀ 'ਤੇ ਹੋਈ ਸੁਣਵਾਈ - HC

ਸੁਖਪਾਲ ਸਿੰਘ ਫਰਜ਼ੀ ਐਨਕਾਉਂਟਰ ਮਾਮਲੇ 'ਚ ਡੀਜੀਪੀ ਸਿਧਾਰਥ ਚੱਟੋਪਾਧਿਆਇ ਵੱਲੋਂ ਪਾਈ ਅਰਜ਼ੀ ਦੇ ਮਾਮਲੇ 'ਚ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਸੁਣਵਾਈ ਹੋਈ।

ਫ਼ੋਟੋ

By

Published : May 28, 2019, 11:12 PM IST

ਚੰਡੀਗੜ੍ਹ: ਸੁਖਪਾਲ ਸਿੰਘ ਫਰਜ਼ੀ ਐਨਕਾਉਂਟਰ ਮਾਮਲੇ 'ਚ ਅਦਾਲਤ ਵਿੱਚ ਸੁਣਵਾਈ ਹੋਈ। ਅਦਾਲਤ ਨੇ ਪੰਜਾਬ ਸਰਕਾਰ ਦੇ ਵਕੀਲ ਨੂੰ ਸਟੇਟਸ ਰਿਪੋਰਟ ਬਾਰੇ ਪੁੱਛਿਆ ਤੇ ਹੁਣ ਤੱਕ ਜਾਂਚ ਨਾ ਸ਼ੁਰੂ ਹੋਣ 'ਤੇ ਹਾਈ ਕੋਰਟ ਨੇ ਹੈਰਾਨੀ ਜਤਾਈ।
ਅਦਾਲਤ ਨੇ ਪੰਜਾਬ ਸਰਕਾਰ ਨੂੰ 31 ਮਈ ਨੂੰ ਨੋਟਿਸ ਜਾਰੀ ਕੀਤਾ ਤੇ ਪੰਜਾਬ ਦੇ ਏਜੀ ਨੂੰ ਪੇਸ਼ ਹੋ ਕੇ ਜਵਾਬ ਦੇਣ ਲਈ ਆਖਿਆ।

ਪੰਜਾਬ ਦੇ ਡੀਜੀਪੀ ਸਿਧਾਰਥ ਚਟੋਪਾਧਿਆਇ ਨੇ ਸੁਖਪਾਲ ਸਿੰਘ ਫ਼ਰਜ਼ੀ ਐਨਕਾਉਂਟਰ ਮਾਮਲੇ ਵਿੱਚ ਹਾਈ ਕੋਰਟ ਵਿੱਚ ਅਪੀਲ ਕੀਤੀ। ਸਿਧਾਰਥ ਚਟੋਪਾਧਿਆਇ ਨੇ ਕਿਹਾ ਕਿ ਉਨ੍ਹਾਂ ਨੂੰ ਜਾਂਚ ਕਰਨ ਲਈ ਕੋਈ ਬੰਦੇ, ਨ ਦਫ਼ਤਰ ਤੇ ਨਾ ਹੀ ਟਰਾਂਸਪੋਰਟ ਵਰਗੀਆਂ ਸਹੁਲਤਾਂ ਦਿੱਤੀਆਂ ਗਈਆਂ ਜਿਸ ਕਰਕੇ ਉਹ ਜਾਂਚ ਨਹੀਂ ਕਰ ਸਕਦੇ।

ਦੱਸ ਦਈਏ, ਆਈ.ਜੀ ਉਮਰਾਨੰਗਲ 'ਤੇ ਫ਼ਰਜ਼ੀ ਐਨਕਾਉਂਟਰ ਦੇ ਦੋਸ਼ ਲੱਗੇ ਸਨ ਤੇ ਫ਼ਰਜ਼ੀ ਐਨਕਾਉਂਟਰ ਮਾਮਲੇ ਵਿੱਚ ਉਮਰਾਨੰਗਲ ਖ਼ਿਲਾਫ਼ ਕੋਰਟ ਨੇ ਜਾਂਚ ਲਈ ਐੱਸਆਈਟੀ ਬਣਾਈ ਸੀ।

ABOUT THE AUTHOR

...view details