ਚੰਡੀਗੜ੍ਹ: ਕਾਂਗਰਸ ਪਾਰਟੀ ਦੇ ਵਿਧਾਇਕ ਸੁਖਪਾਲ ਖਹਿਰਾ ਵੱਲੋਂ ਸੂਬੇ ਦੇ ਕਿਸਾਨਾਂ ਦੇ ਲਈ ਵਾਟਸਐਪ ਨੰਬਰ ਜਾਰੀ ਕੀਤਾ ਹੈ। ਇਸ ਨੰਬਰ ਤੇ ਉਨ੍ਹਾਂ ਨੇ ਕਿਸਾਨਾਂ ਕੋਲੋਂ ਵੇਚੀ ਗਈ ਮੁੰਗੀ ਦੀਆਂ ਪਰਚੀਆਂ ਦੀ ਤਸਵੀਰਾਂ ਦੀ ਮੰਗ ਕੀਤੀ ਹੈ। ਇਸ ਸਬੰਧੀ ਸੁਖਪਾਲ ਖਹਿਰਾ ਵੱਲੋਂ ਟਵੀਟ ਕੀਤਾ ਗਿਆ ਹੈ।
ਟਵੀਟ ਕਰਦੇ ਹੋਏ ਸੁਖਪਾਲ ਖਹਿਰਾ ਨੇ ਕਿਹਾ ਹੈ ਕਿ ਕਿਸਾਨ ਭਰਾ ਉਹ ਸਾਰੇ ਜਿਨ੍ਹਾਂ ਨੇ ਆਪਣੀ ਮੂੰਗ ਦੀ ਫਸਲ ਨੂੰ ਐਮਐਸਪੀ ਤੋੰ 7275 ਰੁਪਏ ਪ੍ਰਤੀ ਕੁਇੰਟਲ ਦੇ ਰੇਟ ਤੋਂ ਘੱਟ ਵੇਚੀ ਹੈ। ਉਹ ਕਿਰਪਾ ਕਰਕੇ ਆਪਣੀਆਂ ਪਰਚੀਆਂ ਦੀਆਂ ਫੋਟੋ ਖਿੱਚ ਕੇ ਵਾਟਸਐਪ ਨੰਬਰ 9878623933 ਅਤੇ 7508700003 ’ਤੇ ਭੇਜਣ ਦੀ ਕਿਰਪਾ ਕਰਨ, ਤਾਂ ਜੋ ਅਸੀਂ ਸਰਕਾਰ ਕੋਲੋਂ ਤੁਹਾਨੂੰ ਐਮਐਸਪੀ ਦਾ ਪੂਰਾ ਭਾਅ ਦਿਵਾ ਸਕੀਏ। ਇਹ ਵਾਅਦਾ ਖੁਦ ਸੀਐੱਮ ਭਗਵੰਤ ਮਾਨ ਨੇ ਕੀਤਾ ਹੈ ਅਤੇ ਉਮੀਦ ਕਰਦੇ ਹਾਂ ਕਿ ਉਹ ਇਸ ਤੋਂ ਭੱਜਣਗੇ ਨਹੀਂ।
ਸੁਖਪਾਲ ਘੇਰੀ ਮਾਨ ਸਰਕਾਰ: ਨੰਬਰ ਜਾਰੀ ਕਰਨ ਤੋਂ ਬਾਅਦ ਸੁਖਪਾਲ ਖਹਿਰਾਂ ਵੱਲੋਂ ਇੱਕ ਹੋਰ ਟਵੀਟ ਕੀਤਾ ਗਿਆ ਹੈ ਜਿਸ ਚ ਉਨ੍ਹਾਂ ਵੱਲੋਂ ਪੰਜਾਬ ਦੀ ਮਾਨ ਸਰਕਾਰ ਨੂੰ ਘੇਰਿਆ। ਉਨ੍ਹਾਂ ਨੇ ਕਿਹਾ ਕਿ ਸੀਐਮ ਭਗਵੰਤ ਮਾਨ ਤੁਹਾਡੀ ਸਰਕਾਰ ਨੇ ਛੋਟੇ ਕਿਸਾਨਾਂ ਦੇ ਨਾਲ ਧੋਖਾਧੜੀ ਕੀਤੀ ਹੈ। ਜਿਨ੍ਹਾਂ ਨੇ ਤੁਹਾਡੇ 7275 ਐਮਐਸਪੀ ਦੇ ਭਰੋਸੇ ’ਤੇ ਮੂੰਗੀ ਦੀ ਫਸਲ ਬੀਜੀ ਜਿਸ ਨੂੰ ਕਿਸਾਨ ਕੁਲਵੰਤ ਨੇ ਆਪਣੀ ਫਸਲ 3700 ਰੁਪਏ ਪ੍ਰਤੀ ਕੁਇੰਟਲ ਐਮਐਸਪੀ ਤੋਂ 50% ਘੱਟ ਦੇ ਹਿਸਾਬ ਨਾਲ ਵੇਚੀ! ਇਸੇ ਤਰ੍ਹਾਂ ਮਾਨਸਾ ਮੰਡੀ ਵਿੱਚ 23 ਹਜ਼ਾਰ ਐਮਐਸਪੀ ਅਤੇ 125 ਹਜ਼ਾਰ ਬੈਗ ਕੋਈ Msp ਦੇ ਤੌਰ 'ਤੇ 84 ਫੀਸਦ ਪਰੇਸ਼ਾਨ ਹੋ ਕੇ ਕਿਸਾਨਾਂ ਨੇ ਵੇਚੀ ਹੈ।