ਚੰਡੀਗੜ੍ਹ:ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਨੇ ਆਪਣੀ ਹੀ ਪਾਰਟੀ ਨੂੰ ਨਸੀਹਤ ਦਿੱਤੀ ਹੈ। ਦੱਸ ਦਈਏ ਕਿ ਵਿਧਾਇਕ ਸੁਖਪਾਲ ਖਹਿਰਾ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਨਸੀਹਤ ਦਿੰਦੇ ਹੋਏ ਕਿਹਾ ਕਿ ਇੱਕੋ ਸ਼ਖਸ ਨੂੰ ਬਚਾਉਣ ਦੇ ਲਈ ਪਾਰਟੀ ਨਾ ਲੱਗੇ। ਪਾਰਟੀ ਪੰਜਾਬ ਦੇ ਹੋਰ ਮਾਮਲਿਆਂ ਨੂੰ ਵੀ ਚੁੱਕੇ। ਇਸ ਸਬੰਧੀ ਸੁਖਪਾਲ ਖਹਿਰਾ ਵੱਲੋਂ ਟਵੀਟ ਕੀਤਾ ਗਿਆ ਹੈ।
ਸੁਖਪਾਲ ਖਹਿਰਾ ਨੇ ਟਵੀਟ ਕਰਦੇ ਹੋਏ ਕਿਹਾ ਕਿ ਉਹ ਰਾਜਾ ਵੜਿੰਗ ਨੂੰ ਬੇਨਤੀ ਕਰਦਾ ਹਾਂ ਕਿ ਕਿਸੇ ਖਾਸ ਸ਼ਖਸ ਦਾ ਬਚਾਅ ਕਰਨ ਦੇ ਲਈ ਪਾਰਟੀ ਦੇ ਕਾਡਰ ਦੀ ਸ਼ਕਤੀ ਨੂੰ ਬਰਬਾਦ ਨਾ ਕਰੋ। ਕਿਉਂਕਿ ਪੰਜਾਬ ਦੇ ਸਾਹਮਣੇ ਬੇਅਦਬੀ, ਕਿਸਾਨ ਖੁਦਕੁਸ਼ੀਆਂ, ਵਾਟ ਲੌਗਿਗ ਵਰਗੇ ਬਹੁਤ ਸਾਰੇ ਭਖਦੇ ਮੁੱਦੇ ਹਨ। ਉਨ੍ਹਾਂ ਅੱਗੇ ਕਿਹਾ ਕਿ ਉਨ੍ਹਾਂ ਨੇ ਈਡੀ ਦਾ ਸਾਹਮਣਾ ਕੀਤਾ ਕਿਉਂਕਿ ਉਹ ਸੱਚੇ ਸੀ। ਭੁਲੱਥ ਦੇ ਲੋਕਾਂ ਨੇ ਉਨ੍ਹਾਂ ਨੂੰ ਵਿਧਾਨਸਭਾ ਲਈ ਵੋਟ ਦਿੱਤੀ। ਜੇਕਰ ਸਾਡੇ ਆਗੂ ਇਮਾਨਦਾਰ ਨੇ ਤਾਂ ਚਿੰਤਾ ਕਿਉਂ ਕਰਦੇ ਹੋ?