ਚੰਡੀਗੜ੍ਹ/ਪੁਣੇ: ਕੈਬਿਨੇਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਵੀ.ਐਸ.ਆਈ ਵਿਖੇ ਗੰਨੇ ਦੀ ਖੇਤੀ ਲਈ ਲੋੜੀਂਦੀ ਆਧੁਨਿਕ ਮਸ਼ੀਨਰੀ ਉਤੇ ਲਗਾਈ ਪ੍ਰਦਰਸ਼ਨੀ ਦਾ ਉਦਘਾਟਨ ਕੀਤਾ। ਇਸ ਮੌਕੇ ਸੁਖਜਿੰਦਰ ਰੰਧਾਵਾ ਨੇ ਕਿਹਾ ਕਿ ਗੰਨੇ ਦੀ ਫ਼ਸਲ ਦੀ ਵੱਧ ਪੈਦਾਵਾਰ ਤੇ ਲੇਬਰ ਦੀ ਕਿੱਲਤ ਨਾਲ ਨਜਿੱਠਣ ਲਈ ਗੰਨੇ ਦੀ ਬਿਜਾਈ ਤੇ ਕਟਾਈ ਲਈ ਆਧੁਨਿਕੀ ਮਸ਼ੀਨਰੀ ਸਮੇਂ ਦੀ ਵੱਡੀ ਲੋੜ ਹੈ। ਇਸ ਨੂੰ ਅਪਣਾਏ ਬਿਨਾਂ ਗੰਨੇ ਦੀ ਖੇਤੀ ਨੂੰ ਲਾਹੇਵੰਦ ਬਣਾਉਣਾ ਮੁਸ਼ਕਲ ਹੈ।
ਕੈਬਿਨੇਟ ਮੰਤਰੀ ਨੇ ਸੁਖਜਿੰਦਰ ਰੰਧਾਵਾ ਨੇ ਸਾਬਕਾ ਕੇਂਦਰੀ ਮੰਤਰੀ ਤੇ ਵੀ.ਐਸ.ਆਈ. ਦੇ ਸਾਬਕਾ ਪ੍ਰਧਾਨ ਸ਼ਰਦ ਪਵਾਰ ਦੀ ਹਾਜ਼ਰੀ ਵਿੱਚ ਗੰਨੇ ਦੀ ਖੇਤੀ ਲਈ ਲੋੜੀਂਦੀ ਆਧੁਨਿਕ ਮਸ਼ੀਨਰੀ ਉਤੇ ਲਗਾਈ ਪ੍ਰਦਰਸ਼ਨੀ ਦਾ ਉਦਘਾਟਨ ਕੀਤਾ। ਉਨ੍ਹਾਂ ਇਸ ਉੱਦਮ ਲਈ ਪਵਾਰ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਉਨ੍ਹਾਂ ਦੀਆਂ ਇਹ ਕੋਸ਼ਿਸ਼ਾਂ ਗੰਨਾ ਕਿਸਾਨਾਂ ਲਈ ਲਾਹੇਵੰਦ ਸਾਬਤ ਹੋਣਗੀਆਂ। ਉਨ੍ਹਾਂ ਪੰਜਾਬ ਦੇ ਵਫ਼ਦ ਨੂੰ ਇਸ ਕਾਨਫਰੰਸ ਵਿੱਚ ਸੱਦਣ ਲਈ ਵੀ ਧੰਨਵਾਦ ਕੀਤਾ।