ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਸਤੀਫ਼ਾ ਦੇਣ ਤੋਂ ਬਾਅਦ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੀ ਨਾਰਾਜ਼ਗੀ ਦੂਰ ਨਹੀਂ ਹੋਈ ਹੈ। ਬੇਸ਼ੱਕ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਅਸਤੀਫਾ ਨਾਮਨਜ਼ੂਰ ਕਰ ਦਿੱਤਾ ਹੋਵੇ ਤੇ ਇਹ ਨਾਰਾਜ਼ਗੀ ਵੀਡੀਓ ਕਾਨਫਰੰਸਿੰਗ ਰਾਹੀਂ ਹੋਈ ਮੰਤਰੀ ਮੰਡਲ ਦੀ ਬੈਠਕ ਵਿੱਚ ਸਾਹਮਣੇ ਆਈ ਜਦੋਂ ਪਤਾ ਲੱਗਾ ਕਿ ਸੁਖਜਿੰਦਰ ਸਿੰਘ ਰੰਧਾਵਾ ਮੰਤਰੀ ਮੰਡਲ ਦੀ ਬੈਠਕ ਵਿੱਚ ਸ਼ਾਮਿਲ ਹੀ ਨਹੀਂ ਹੋਏ। ਇਸ ਨਾਰਾਜ਼ਗੀ ਬਾਰੇ ਪਰਗਟ ਸਿੰਘ ਨੇ ਜਵਾਬ ਦਿੰਦਿਆਂ ਕਿਹਾ ਕਿ ਮੰਤਰੀ ਮੰਡਲ ਦੀ ਬੈਠਕ ਵਿੱਚ ਸੁਖਜਿੰਦਰ ਰੰਧਾਵਾ ਕਿਉਂ ਨਹੀਂ ਸ਼ਾਮਲ ਹੋਏ। ਇਸ ਦਲ ਦਾ ਜਵਾਬ ਉਹ ਬਿਹਤਰ ਦੇ ਸਕਦੇ ਹਨ ਪਰ ਚਰਚਾ ਵਿੱਚ ਸ਼ਾਮਿਲ ਹੋਣਾ ਜ਼ਰੂਰੀ ਹੈ ਅਤੇ ਇਕੱਲਿਆਂ ਤੌਰ ’ਤੇ ਅਜਿਹੇ ਮੁੱਦੇ ਨਹੀਂ ਚੁੱਕਣੇ ਚਾਹੀਦੇ ਜਦ ਕਿ ਬੇਅਦਬੀ ਮਾਮਲਿਆਂ ਵਿੱਚ ਇਨਸਾਫ਼ ਦਿਵਾਉਣ ਲਈ ਇਕੱਠਿਆਂ ਪਾਰਟੀ ਪਲੇਟ ਫਾਰਮ ਤੇ ਗੱਲ ਕਰਨੀ ਚਾਹੀਦੀ ਹੈ ਹਾਲਾਂਕਿ ਪਰਗਟ ਸਿੰਘ ਨੇ ਕੁਝ ਇੱਕ ਵਿਧਾਇਕ ਤੇ ਨਿਸ਼ਾਨਾ ਸਾਧਿਆ ਵੀ ਕਿਹਾ ਕਿ ਕੁਝ ਵਿਧਾਇਕ ਮੁੱਦਿਆਂ ਦੀ ਗੱਲ ਕਰਨ ਦੀ ਬਜਾਏ ਚਮਚਾਗਿਰੀ ਜ਼ਿਆਦਾ ਕਰਦੇ ਹਨ।
ਮੰਤਰੀ ਮੰਡਲ ਦੀ ਬੈਠਕ ’ਚ ਸ਼ਾਮਲ ਨਹੀਂ ਹੋਏ ਸੁਖਜਿੰਦਰ ਰੰਧਾਵਾ - ਸ਼ਾਮਲ ਨਹੀਂ ਹੋਏ
ਬੇਅਦਬੀ ਮਾਮਲਿਆਂ ਵਿੱਚ ਇਨਸਾਫ਼ ਦਿਵਾਉਣ ਲਈ ਇਕੱਠਿਆਂ ਪਾਰਟੀ ਪਲੇਟ ਫਾਰਮ ਤੇ ਗੱਲ ਕਰਨੀ ਚਾਹੀਦੀ ਹੈ ਹਾਲਾਂਕਿ ਪਰਗਟ ਸਿੰਘ ਨੇ ਕੁਝ ਇੱਕ ਵਿਧਾਇਕ ਤੇ ਨਿਸ਼ਾਨਾ ਸਾਧਿਆ ਵੀ ਕਿਹਾ ਕਿ ਕੁਝ ਵਿਧਾਇਕ ਮੁੱਦਿਆਂ ਦੀ ਗੱਲ ਕਰਨ ਦੀ ਬਜਾਏ ਚਮਚਾਗਿਰੀ ਜ਼ਿਆਦਾ ਕਰਦੇ ਹਨ।
ਇਹ ਵੀ ਪੜੋ: ਪੁੱਤਰ ਦੇ ਮੁੰਡਨ ਨੂੰ ਲੈ ਕੇ ਪਤੀ-ਪਤਨੀ ਵਿਚਾਲੇ ਛਿੜੀ ਜੰਗ
ਪਰਗਟ ਸਿੰਘ ਨੇ 2019 ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਲਿਖੀ ਚਿੱਠੀ ਦਾ ਜ਼ਿਕਰ ਕਰਦਿਆਂ ਕਿਹਾ ਕਿ ਜੇਕਰ ਸਮੇਂ ਰਹਿੰਦੇ ਉਨ੍ਹਾਂ ਨੇ ਅਜਿਹੇ ਮੁੱਦਿਆਂ ਦੇ ਉੱਤੇ ਗੌਰ ਕੀਤੀ ਹੁੰਦੀ ਤਾਂ ਅੱਜ ਇਹ ਹਾਲਾਤ ਨਾ ਦੇਖਣੇ ਪੈਂਦੇ। ਦੱਸ ਦੇਈਏ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਜਿਥੇ ਵਿਧਾਇਕਾਂ ਨਾਲ ਬੈਠਕ ਕੀਤੀ ਜਾ ਰਹੀ ਹੈ ਤਾਂ ਉੱਥੇ ਹੀ ਬੇਅਦਬੀ ਦੇ ਮਾਮਲੇ ਨੂੰ ਲੈ ਕੇ ਲਗਾਤਾਰ ਕਾਂਗਰਸ ਸਰਕਾਰ ਵੀ ਘਿਰਦੀ ਨਜ਼ਰ ਆ ਰਹੀ ਹੈ ਤਾਂ ਸੁਖਜਿੰਦਰ ਸਿੰਘ ਰੰਧਾਵਾ ਅਤੇ ਸੁਨੀਲ ਜਾਖੜ ਵੱਲੋਂ ਅਸਤੀਫਾ ਬੇਸ਼ੱਕ ਮੰਤਰੀ ਮੰਡਲ ਦੀ ਬੈਠਕ ਚ ਦਿੱਤਾ ਹੋਵੇ ਲੇਕਿਨ ਮੁੱਖ ਮੰਤਰੀ ਵੱਲੋਂ ਨਾਮਨਜ਼ੂਰ ਕਰਨ ਤੋਂ ਬਾਅਦ ਲਗਾਤਾਰ ਕਾਂਗਰਸ ਵਿਚ ਅੰਦਰੂਨੀ ਜੰਗ ਤੇਜ਼ ਹੋ ਚੁੱਕੀ ਹੈ।
ਇਹ ਵੀ ਪੜੋ: ਸਾਹ ਦੇ ਮਰੀਜ਼ਾਂ ’ਤੇ ਕੋਰੋਨਾ ਦੇ ਨਵੇਂ ਸਟ੍ਰੇਨ ਦਾ ਕੀ ਹੈ ਅਸਰ ?, ਕਿਵੇਂ ਰੱਖ ਸਕਦੇ ਹਾਂ ਧਿਆਨ