ਪੰਜਾਬ

punjab

ETV Bharat / city

ਸੁਖਬੀਰ ਨੇ ਸੱਦੀ core committee ਦੀ ਮੀਟਿੰਗ, ਬੇਅਦਬੀ ’ਤੇ ਹੋਵੇਗੀ ਚਰਚਾ

ਸ੍ਰੀ ਦਰਬਾਰ ਸਾਹਿਬ (Amritsar sacrilege incident) ਵਿੱਚ ਸਰੇਆਮ ਬੇਅਦਬੀ ਦੀ ਕੋਸ਼ਿਸ਼ (Try of sacrilege) ਦੀ ਘਟਨਾ ਨੇ ਸਿੱਖ ਜਗਤ ਨੂੰ ਵਿਚਾਰ ਕਰਨ ’ਤੇ ਮਜਬੂਰ ਕਰ ਦਿੱਤਾ ਹੈ। ਇਸੇ ਵਿਸ਼ੇ ’ਤੇ ਵਿਚਾਰ ਕਰਨ ਲਈ ਸ਼੍ਰੋਮਣੀ ਅਕਾਲੀ ਦਲ (Shiromanai Akali Dal) ਕੋਰ ਕਮੇਟੀ (core committee) ਦੀ ਮੀਟਿੰਗ ਕਰਨ ਜਾ ਰਿਹਾ ਹੈ।

ਸੁਖਬੀਰ ਨੇ ਸੱਦੀ core committee
ਸੁਖਬੀਰ ਨੇ ਸੱਦੀ core committee

By

Published : Dec 20, 2021, 12:35 PM IST

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ (Shiromanai Akali Dal) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੀ ਕੋਰ ਕਮੇਟੀ (core committee) ਦੀ ਮੀਟਿੰਗ ਸੱਦ ਲਈ ਹੈ (Sukhbir called core commitee meeting)। ਇਸ ਦੀ ਜਾਣਕਾਰੀ ਪਾਰਟੀ ਦੇ ਮੁੱਖ ਬੁਲਾਰੇ ਅਤੇ ਸੀਨੀਅਰ ਆਗੂ ਸਾਬਕਾ ਮੰਤਰੀ ਡਾਕਟਰ ਦਲਜੀਤ ਸਿੰਘ ਚੀਮਾ ਵੱਲੋਂ ਦਿੱਤੀ ਗਈ ਹੈ।

ਡਾਕਟਰ ਚੀਮਾ ਨੇ ਅਕਾਲੀ ਦਲ ਦੇ ਟਵੀਟਰ ਹੈਂਡਲ ’ਤੇ ਟਵੀਟ ਕਰਕੇ ਕਿਹਾ ਹੈ ਕਿ ਬੇਅਬੀ Try of sacrilege)ਦੀਆਂ ਘਟਨਾਵਾਂ ਦੁਖਦਾਈ ਹਨ ਤੇ ਇਸ ਪਿੱਛੇ ਸੂਬੇ ਦੀ ਭਾਈਚਾਰਕ ਸਾਂਝ ਨੂੰ ਖੇਰੂੰ-ਖੇਰੂੰ ਕਰਨ ਦੀ ਡੂੰਘੀ ਸਾਜਸ਼ ਹੈ। ਇਸੇ ਕਾਰਨ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੀ ਮੀਟਿੰਗ ਸੱਦੀ ਹੈ।

ਮੀਟਿੰਗ, ਬੇਅਦਬੀ ’ਤੇ ਹੋਵੇਗੀ ਚਰਚਾ

ਉਨ੍ਹਾਂ ਜਾਣਕਾਰੀ ਦਿੱਤੀ ਹੈ ਕਿ ਇਹ ਮੀਟਿੰਗ 23 ਦਸੰਬਰ ਨੂੰ ਪਾਰਟੀ ਦੇ ਚੰਡੀਗੜ੍ਹ ਸਥਿਤ ਹੈਡਕੁਆਟਰ ਵਿਖੇ ਹੋਵੇਗੀ। ਮੀਟਿੰਗ ਦੌਰਾਨ ਸੂਬੇ ਦੇ ਤਾਜਾ ਹਾਲਾਤ ’ਤੇ ਚਰਚਾ ਕੀਤੀ ਜਾਵੇਗੀ। ਜਿਕਰਯੋਗ ਹੈ ਕਿ ਸ੍ਰੀ ਦਰਬਾਰ ਸਾਹਿਬ ਵਿੱਚ ਬੇਅਦਬੀ ਦੀ ਕੋਸ਼ਿਸ਼ (Amritsar sacrilege incident) ਦੀ ਘਟਨਾ ਨੇ ਸਾਰਿਆਂ ਦੇ ਹਿਰਦੇ ਵਲੂੰਧਰ ਕੇ ਰੱਖ ਦਿੱਤੇ ਹਨ ਤੇ ਇਸ ਕਾਰਨ ਪੈਦਾ ਹੋਈ ਸਥਿਤੀ ਨੂੰ ਲੈ ਕੇ ਹੀ ਸਿੱਖ ਹਿੱਤੂ ਅਖਵਾਉਣ ਵਾਲੇ ਸ਼੍ਰੋਮਣੀ ਅਕਾਲੀ ਦਲ ਨੇ ਵਿਚਾਰ ਕਰਨ ਲਈ ਕੋਰ ਕਮੇਟੀ ਦੀ ਮੀਟਿੰਗ ਸੱਦੀ ਹੈ।

ਸ਼੍ਰੋਮਣੀ ਅਕਾਲੀ ਦਲ ਨੇ ਹੀ ਇਸ ਤੋਂ ਪਹਿਲਾਂ ਬੀਤੇ ਕੱਲ੍ਹ ਇੱਕ ਟਵੀਟ ਕਰਕੇ ਨਿਜਾਮ ਪੁਰ ਵਿਖੇ ਸ੍ਰੀ ਨਿਸ਼ਾਨ ਸਾਹਿਬ ਦੀ ਬੇਅਦਬੀ ਦੀ ਘਟਨਾ ’ਤੇ ਦੁਖ ਪ੍ਰਗਟਾਉਂਦਿਆਂ ਕਿਹਾਸ ਸੀ ਕਿ ਸ੍ਰੀ ਦਰਬਾਰ ਸਾਹਿਬ ਵਿੱਚ ਬੇਅਦਬੀ ਦੀ ਕੋਸ਼ਿਸ਼ ਉਪਰੰਤ ਨਿਜਾਮਪੁਰ ਵਿੱਖੇ ਨਿਸ਼ਾਨ ਸਾਹਿਬ ਵਾਲੀ ਵਾਪਰੀ ਘਟਨਾ ਤੋਂ ਜਾਪ ਰਿਹਾ ਹੈ ਕਿ ਕੁਝ ਤਾਕਤਾਂ ਸੂਬੇ ਦਾ ਮਹੌਲ ਖਰਾਬ ਕਰਨ ਦੀ ਡੂੰਘੀ ਸਾਜਸ਼ ਤਹਿਤ ਅਜਿਹੀਆਂ ਕੋਸ਼ਿਸਾਂ ਕਰ ਰਹੀਆਂ ਹਨ।

ਇਹ ਵੀ ਪੜ੍ਹੋ:ਪੰਜਾਬੀ ਸੂਬੇ ਦੀ ਅਮਨ ਸ਼ਾਂਤੀ ਭੰਗ ਕਰਨ ਲਈ ਚੱਲ ਰਹੀਆਂ ਸਾਜਿਸ਼ਾਂ : ਸਿੱਧੂ

ABOUT THE AUTHOR

...view details