ਚੰਡੀਗੜ੍ਹ: ਜ਼ਿਲ੍ਹਾ ਅਦਾਲਤ ਨੇ ਅਖੰਡ ਕੀਰਤਨ ਜਥੇ ਨੂੰ ਬੱਬਰ ਖ਼ਾਲਸਾ ਦਾ ਸਿਆਸੀ ਚਿਹਰਾ ਦੱਸਣ ਸਬੰਧੀ ਦਾਇਰ ਕੀਤੀ ਮਾਣਹਾਨੀ ਦੀ ਪਟੀਸ਼ਨ 'ਤੇ ਸੁਣਵਾਈ ਕਰਦਿਆਂ ਸੁਖਬੀਰ ਬਾਦਲ ਨੂੰ ਸੰਮਨ ਜਾਰੀ ਕਰ ਦਿੱਤਾ ਹੈ।
ਮਾਣਹਾਨੀ ਕੇਸ ਸਬੰਧੀ ਸੁਖਬੀਰ ਬਾਦਲ ਨੂੰ ਸੰਮਨ ਜਾਰੀ
ਅਖੰਡ ਕੀਰਤਨ ਜਥੇ ਨੂੰ ਬੱਬਰ ਖ਼ਾਲਸਾ ਦਾ ਸਿਆਸੀ ਚਿਹਰਾ ਦੱਸਣ ਸਬੰਧੀ ਦਰਜ ਕੀਤੀ ਮਾਣਹਾਨੀ ਕੇਸ ਦੀ ਅਰਜ਼ੀ 'ਤੇ ਸੁਣਵਾਈ ਕਰਦਿਆਂ ਜ਼ਿਲ੍ਹਾ ਅਦਾਲਤ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੂੰ ਸੰਮਨ ਜਾਰੀ ਕਰ ਦਿੱਤਾ ਹੈ।
ਸੁਖਬੀਰ ਬਾਦਲ
ਅਦਾਲਤ ਨੇ ਇਸ ਮਾਮਲੇ ਵਿੱਚ ਅਗਲੀ ਸੁਣਵਾਈ 18 ਮਾਰਚ ਨੂੰ ਕਰਨ ਦੀ ਗੱਲ ਆਖੀ ਹੈ। ਇਸ ਬਾਰੇ ਮੁਹਾਲੀ ਦੇ ਰਹਿਣ ਵਾਲੇ ਰਜਿੰਦਪਾਲ ਸਿੰਗ ਦਾ ਕਹਿਣਾ ਹੈ ਕਿ ਅਖੰਡ ਕੀਰਤਨ ਜਥਾ ਇੱਕ ਧਾਰਮਿਕ ਜਥਾ ਹੈ ਜਿਸ ਦਾ ਵਿਸ਼ਵ ਪੱਧਰ 'ਤੇ ਨਾਂਅ ਹੈ। ਸੁਖਬੀਰ ਸਿੰਘ ਬਾਦਲ ਨੇ ਜੋ ਵੀ ਕਿਹਾ ਹੈ ਉਸ ਨਾਲ ਉਨ੍ਹਾਂ ਦਾ ਅਕਸ ਖ਼ਰਾਬ ਹੋਇਆ ਹੈ।
ਰਜਿੰਦਰਪਾਲ ਨੇ ਅਦਾਲਤ ਨੂੰ ਦੱਸਿਆ ਕਿ 4 ਜਨਵਰੀ 2017 ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਉਨ੍ਹਾਂ ਦੇ ਘਰ ਮਿਲਣ ਆਏ ਸਨ ਜਿਸ ਬਾਰੇ ਅਖ਼ਬਾਰਾਂ ਵਿੱਚ ਖ਼ਬਰਾਂ ਵੀ ਆਈਆਂ ਸਨ ਤੇ ਜਿਸ ਤੋਂ ਬਾਅਦ ਉਨ੍ਹਾਂ ਨੇ ਜਥੇ ਬਾਰੇ ਬਿਆਨ ਜਾਰੀ ਕੀਤਾ ਸੀ।