ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ 2022 ਦੀਆਂ ਵਿਧਾਨ ਸਭਾ ਚੋਣਾਂ ’ਚ ਸਰਕਾਰ ਬਣਾਉਣ ਮਗਰੋਂ ਸੂਬੇ ਦੀਆਂ ਨਿਜੀ ਬੱਸਾਂ ਵਿੱਚ ਵੀ ਔਰਤਾਂ ਦਾ ਮੁਫ਼ਤ ਸਫ਼ਰ ਕਰਨ ਦਾ ਐਲਾਨ ਕੀਤਾ ਗਿਆ ਹੈ। ਸੁਖਬੀਰ ਬਾਦਲ ਦੇ ਇਸ ਐਲਾਨ ਮਗਰੋਂ ਆਮ ਆਦਮੀ ਪਾਰਟੀ ਪੰਜਾਬ ਦੇ ਇੰਚਾਰਜ ਜਰਨੈਲ ਸਿੰਘ ਨੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਇਹ ਦੱਸਣ ਕਿ ਉਹ ਪਾਣੀ ਵਾਲੀ ਬੱਸਾਂ ਵਿੱਚ ਕਿਰਾਇਆ ਮੁਫ਼ਤ ਕਰਨਗੇ ਜਾਂ ਫਿਰ ਹਵਾਈ ਬੱਸਾਂ ਦੇ ਵਿੱਚ ਔਰਤਾਂ ਦਾ ਸਫ਼ਰ ਮੁਫ਼ਤ ਕਰਨਗੇ।
‘ਸੁਖਬੀਰ ਬਾਦਲ ਦੱਸਣ ਕਿ ਉਹ ਹਵਾਈ ਜਾਂ ਫੇਰ ਪਾਣੀ ਵਾਲੀਆਂ ਬੱਸਾਂ ’ਚ ਕਿਰਾਇਆ ਮੁਫ਼ਤ ਕਰਨਗੇ’ - ਨਿਸ਼ਾਨਾ ਸਾਧਦਿਆਂ
ਆਮ ਆਦਮੀ ਪਾਰਟੀ ਪੰਜਾਬ ਦੇ ਇੰਚਾਰਜ ਜਰਨੈਲ ਸਿੰਘ ਨੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਇਹ ਦੱਸਣ ਕਿ ਉਹ ਪਾਣੀ ਵਾਲੀ ਬੱਸਾਂ ਵਿੱਚ ਕਿਰਾਇਆ ਮੁਫ਼ਤ ਕਰਨਗੇ ਜਾਂ ਫਿਰ ਹਵਾਈ ਬੱਸਾਂ ਦੇ ਵਿੱਚ ਔਰਤਾਂ ਦਾ ਸਫ਼ਰ ਮੁਫ਼ਤ ਕਰਨਗੇ।
‘ਸੁਖਬੀਰ ਬਾਦਲ ਦੱਸਣ ਕਿ ਉਹ ਹਵਾਈ ਜਾਂ ਫੇਰ ਪਾਣੀ ਵਾਲੀਆਂ ਬੱਸਾਂ ’ਚ ਕਿਰਾਇਆ ਮੁਫ਼ਤ ਕਰਨਗੇ’
ਇਹ ਵੀ ਪੜੋ: ਪੜਾਈ ਦੇ ਹੱਕ ਲਈ ਮਰਨ ਵਰਤ ’ਤੇ ਬੈਠੀ 8 ਸਾਲਾ ਮਾਸੂਮ
ਇੰਨਾ ਹੀ ਨਹੀਂ ਜਰਨੈਲ ਸਿੰਘ ਨੇ ਸੁਖਬੀਰ ਸਿੰਘ ਬਾਦਲ ’ਤੇ ਨਿਸ਼ਾਨਾ ਸਾਧਦਿਆਂ ਇਹ ਵੀ ਕਿਹਾ ਕਿ ਸੁਖਬੀਰ ਸਿੰਘ ਬਾਦਲ ਬਾਰੇ ਪੰਜਾਬ ਦੇ ਲੋਕ ਕਿੰਨਾ ਕੁ ਗੰਭੀਰ ਹਨ ਉਹ ਵੀ ਸਭ ਨੂੰ ਪਤਾ ਹੈ। ਉਹਨਾਂ ਨੇ ਕਿਹਾ ਕਿ ਹੁਣ ਉਹ ਦਿੱਲੀ ਦੀ ਸਰਕਾਰ ਵੱਲੋਂ ਕੀਤੇ ਗਏ ਲੋਕਾਂ ਨੂੰ ਵਾਅਦਿਆਂ ਨੂੰ ਦੇਖਦੇ ਹੋਏ ਹਰ ਕੋਈ ਲੁਭਾਵਣੇ ਵਾਅਦੇ ਲੋਕਾਂ ਨਾਲ ਕਰ ਰਿਹਾ ਜਦ ਕਿ 10 ਸਾਲ ਅਕਾਲੀ ਦਲ ਅਤੇ ਭਾਜਪਾ ਦੀ ਸਰਕਾਰ ਰਹੀ ਹੈ ਉਸ ਵੇਲੇ ਸੁਖਬੀਰ ਸਿੰਘ ਬਾਦਲ ਵੱਲੋਂ ਲੋਕਾਂ ਨੂੰ ਅਜਿਹੀ ਸਹੂਲਤਾਂ ਕਿਉਂ ਨਹੀਂ ਦਿੱਤੀਆਂ ਗਈਆਂ ਇਸ ਦਾ ਜਵਾਬ ਪਹਿਲਾਂ ਦੇਣ। ਇਹ ਵੀ ਪੜੋ: ਪੰਜਾਬ 'ਚ ਜਾਰੀ ਹੈ ਨਕਲੀ ਸ਼ਰਾਬ ਦਾ ਕਾਰੋਬਾਰ, ਕੌਣ ਹੈ ਜਿੰਮੇਵਾਰ ?