ਚੰਡੀਗੜ੍ਹ: ਨੌਕਰੀ ਮੰਗ ਰਹੇ ਬੇਰੁਜ਼ਗਾਰ ਈਟੀਟੀ ਟੈੱਟ ਪਾਸ ਅਧਿਆਪਕਾਂ ‘ਤੇ ਇੱਕ ਵਾਰੀ ਫਿਰ ਮੋਤੀ ਮਹਿਲ ਦੇ ਬਾਹਰ ਪੁਲਿਸ ਨੇ ਲਾਠੀਚਾਰਜ ਚਾਰਜ ਕੀਤਾ। ਪੁਲਿਸ ਦੇ ਇਸ ਲਾਠੀਚਾਰਜ ਵਿੱਚ ਕਈ ਅਧਿਆਪਕ ਜ਼ਖ਼ਮੀ ਹੋ ਗਏ ਅਤੇ ਕਈ ਅਧਿਆਪਕਾਂ ਨੂੰ ਮੌਕੇ ‘ਤੇ ਦੰਦਲ ਪੈ ਗਈ।
ਮੁੱਖ ਮੰਤਰੀ ਦੇ ਮੋਤੀ ਮਹਿਲ ਦਾ ਘਿਰਾਓ ਕਰ ਰਹੇ ਅਧਿਆਪਕਾਂ ਉੱਤੇ ਪੁਲਿਸ ਵੱਲੋਂ ਵਰਾਈਆਂ ਡਾਂਗਾਂ ਦੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਨਿਖੇਧੀ ਕੀਤੀ। ਉਨ੍ਹਾਂ ਨੇ ਇਸ ਉੱਤੇ ਇੱਕ ਟਵੀਟ ਸਾਂਝਾ ਕੀਤਾ। ਜਿਸ ਵਿੱਚ ਉਹ ਪ੍ਰਦਰਸ਼ਨ ਕਰ ਰਹੇ ਅਧਿਆਪਕਾਂ ਨਾਲ ਵੀਡੀਓ ਕਾਲ ਰਾਹੀਂ ਗੱਲਬਾਤ ਕਰ ਰਹੇ ਹਨ ਅਤੇ ਅਧਿਆਪਕ ਉਨ੍ਹਾਂ ਨੂੰ ਆਪਣੇ ਹਾਲ ਬਿਆਂ ਕਰ ਰਹੇ ਹਨ।
ਇਹ ਵੀ ਪੜ੍ਹੋ:ਸਿੱਖਿਆ ਦੇ ਮੰਦਿਰ ਦੇ ਪੁਜਾਰੀਆਂ ‘ਤੇ ਪੁਲਿਸ ਨੇ ਵਰਾਈਆਂ ਲਾਠੀਆਂ
ਇਸ ਦੇ ਨਾਲ ਹੀ ਉਨ੍ਹਾਂ ਟਵੀਟ ਵਿੱਚ ਲਿਖਿਆ ਕਿ ਸੀਐਮ ਦੇ ਆਦੇਸ਼ ਉੱਤੇ ਪੁਲਿਸ ਵੱਲੋਂ ਵਰਾਈਆਂ ਗਈਆਂ ਡਾਂਗਾ ਦੀ ਸ਼ਿਕਾਰ ਹੋਈ ਮਹਿਲਾਵਾਂ ਨੇ ਮੇਰੇ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੇ ਮੈਨੂੰ ਦੱਸਿਆ ਕਿ ਉਹ ਜਾਤੀਵਾਦ ਟਿੱਪਣੀਆਂ ਦੇ ਸ਼ਿਕਾਰ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਕੈਪਟਨ ਸਰਕਾਰ ਉੱਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਕਾਂਗਰਸ ਸਰਕਾਰ ਨੇ ਸਿਰਫ ਆਪਣੇ ਘਰ-ਘਰ ਰੋਜ਼ਗਾਰ ਦੇ ਵਾਅਦੇ ਤੋਂ ਮੁੱਕਰ ਗਈ ਹੈ ਬਲਕਿ ਉਨ੍ਹਾਂ ਲੋਕਾਂ ਉੱਤੇ ਡੰਡੇ ਵਰਾ ਰਹੀ ਹੈ ਜੋ ਉਨ੍ਹਾਂ ਨੂੰ ਇਹ ਯਾਦ ਦਵਾਉਂਦੇ ਹਨ। ਸ਼੍ਰੋਮਣੀ ਅਕਾਲੀ ਦਲ ਇਨ੍ਹਾਂ ਮਹਿਲਾਵਾਂ ਦੀ ਸਹਾਇਤਾ ਲਈ ਆਵੇਗੀ ਅਤੇ ਉਨ੍ਹਾਂ ਲਈ ਲੜੇਗੀ।