ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਪਣੀ ਸਾਬਕਾ ਭਾਈਵਾਲ ਪਾਰਟੀ ਦੇ ਨੇਤਾ ਤੇ ਦੇਸ਼ ਦੇ ਮੁੱਖ ਮੰਤਰੀ ਨੂੰ ਅਪੀਲ਼ ਕੀਤੀ ਕਿ ਤਕਰਾਰ ਵਾਲੇ ਹਲਾਤ ਨਾ ਬਣਾਏ ਜਾਣ। ਇਸ ਲੜੀ 'ਚ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਵੀ ਟਵੀਟ ਕੀਤਾ ਜਿਸ 'ਚ ਉਨ੍ਹਾਂ ਨੇ ਕਿਹਾ ਕਿ ਅੰਨਦਾਤਾ ਨਾਲ ਧੱਕਾ ਨਾ ਕੀਤਾ ਜਾਵੇ।
ਸੁਖਬੀਰ ਸਿੰਘ ਬਾਦਲ ਦਾ ਟਵੀਟ
ਸੁਖਬੀਰ ਸਿੰਘ ਬਾਦਲ ਨੇ ਟਵੀਟ ਕਰ ਕੇ ਮੋਦੀ ਜੀ ਨੂੰ ਕਿਹਾ ,"ਸਰਕਾਰ ਦਾ ਅੰਦਾਤਾ ਨਾਲ ਟਕਰਾਅ ਪੰਜਾਬ ਤੇ ਦੇਸ਼ ਨੂੰ ਭਾਜੜਾਂ ਵੱਲ ਧੱਕ ਰਿਹਾ ਹੈ।ਇਹ ਪਹਿਲਾਂ ਤੋਂ ਹੀ ਪੰਜਾਬ ਬਨਾਮ ਦਿੱਲੀ 'ਚ ਤਬਦੀਲ ਹੋ ਚੁੱਕਾ ਹੈ। ਇਹ ਅਣਸੁਖਾਂਵੀ ਘਟਨਾ ਵੀ ਵਾਪਰ ਸਕਦੀ ਹੈ। ਮੈਂ ਮੋਦੀ ਜੀ ਨੂੰ ਬੇਨਤੀ ਕਰਦਾਂ ਹਾਂ ਕਿ ਉਹ ਕਿਸਾਨਾਂ ਦੀ ਸ਼ਿਕਾਇਤਾਂ ਦੂਰ ਕਰਨ ਤੇ ਪੰਜਾਬ ਨੂੰ ਸੰਕਟ ਦੇ ਮੁੰਹ 'ਚ ਨਾ ਸੁੱਟਣ।"