ਪੰਜਾਬ

punjab

ETV Bharat / city

14 ਸਾਲਾਂ ਕੁੜੀ ਨੇ ਜਨਮਦਿਨ ਵਾਲੇ ਦਿਨ ਕੀਤੀ ਖ਼ੁਦਕੁਸ਼ੀ - ਆਦਮ ਹੱਤਿਆ ਦੀ ਘਟਨਾਵਾਂ

ਮਕਸੂਦਾਂ ਥਾਣੇ ਦੇ ਅਧੀਨ ਆਉਂਦੇ ਪਿੰਡ ਮਸੰਦਾ ਰੰਧਾਵਾ ਵਿਖੇ ਇਕ ਘਰ ’ਚ ਉਸ ਸਮੇਂ ਮਾਤਮ ਛਾ ਗਿਆ ਜਦੋਂ ਇਥੇ ਇਕ ਕੁੜੀ ਨੇ ਫਾਹਾ ਲਗਾ ਕੇ ਖ਼ੁਦਕੁਸ਼ੀ ਕਰ ਲਈ।

14 ਸਾਲਾਂ ਕੁੜੀ ਨੇ ਜਨਮਦਿਨ ਵਾਲੇ ਦਿਨ ਕੀਤੀ ਖ਼ੁਦਕੁਸ਼ੀ
14 ਸਾਲਾਂ ਕੁੜੀ ਨੇ ਜਨਮਦਿਨ ਵਾਲੇ ਦਿਨ ਕੀਤੀ ਖ਼ੁਦਕੁਸ਼ੀ

By

Published : Feb 20, 2022, 8:45 PM IST

ਹੈਦਰਾਬਾਦ: ਆਦਮ ਹੱਤਿਆ ਦੀ ਘਟਨਾਵਾਂ ਲਗਾਤਾਰ ਵੱਧਦੀਆਂ ਹੀ ਜਾ ਰਹੀਆਂ ਹਨ, ਆਏ ਦਿਨ ਕੋਈ ਆਤਮ ਹੱਤਿਆ ਦੀ ਕੋਈ ਨਾ ਕੋਈ ਘਟਨਾ ਸਾਹਮਣੇ ਆਉਂਦੀ ਹੈ। ਫਿਰ ਚਾਹੇ ਉਹ ਕਿਸੇ ਮਜ਼ਦੂਰ ਕਿਸਾਨ ਜਾਂ ਫਿਰ ਨੌਜਵਾਨ ਦੀ, ਪਰ ਅੱਜ ਦੇ ਸਮੇਂ ਵਿੱਚ ਨੌਜਵਾਨ ਪੀੜ੍ਹੀ ਵੱਲੋਂ ਵੀ ਲਗਾਤਾਰ ਆਤਮਹੱਤਿਆਵਾਂ ਦੀਆਂ ਘਟਨਾਵਾਂ ਹੋਣ ਸਾਹਮਣੇ ਆ ਰਹੀਆਂ ਹਨ। ਮਕਸੂਦਾਂ ਥਾਣੇ ਦੇ ਅਧੀਨ ਆਉਂਦੇ ਪਿੰਡ ਮਸੰਦਾ ਰੰਧਾਵਾ ਵਿਖੇ ਇਕ ਘਰ ’ਚ ਉਸ ਸਮੇਂ ਮਾਤਮ ਛਾ ਗਿਆ ਜਦੋਂ ਇਥੇ ਇਕ ਕੁੜੀ ਨੇ ਫਾਹਾ ਲਗਾ ਕੇ ਖ਼ੁਦਕੁਸ਼ੀ ਕਰ ਲਈ।

ਕੁੜੀ ਦੀ ਉਮਰ 14 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ। ਇਹ ਵੀ ਪਤਾ ਲੱਗਾ ਹੈ ਕਿ ਕੁੜੀ ਦਾ ਅੱਜ ਜਨਮਦਿਨ ਵੀ ਸੀ। ਮ੍ਰਿਤਕਾ ਦੀ ਪਛਾਣ ਮੀਰਾ ਦੇ ਰੂਪ ’ਚ ਹੋਈ ਹੈ, ਜੋ ਨੌਵੀਂ ਕਲਾਸ ਦੀ ਵਿਦਿਆਰਥਣ ਸੀ।

ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ ’ਤੇ ਪਹੁੰਚੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਅਜੇ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਕੁੜੀ ਵੱਲੋਂ ਖ਼ੁਦਕੁਸ਼ੀ ਕਿਉਂ ਕੀਤੀ ਗਈ ਹੈ। ਇਥੇ ਇਹ ਵੀ ਦੱਸਣਯੋਗ ਹੈ ਕਿ ਇਕ ਪਾਸੇ ਜਿੱਥੇ ਪੰਜਾਬ ’ਚ 117 ਵਿਧਾਨ ਸਭਾ ਸੀਟਾਂ ’ਤੇ ਵੋਟਾਂ ਪਈਆਂ, ਉਥੇ ਹੀ ਪੰਜਾਬ ਦੇ ਕਈ ਜ਼ਿਲ੍ਹਿਆਂ ’ਚੋਂ ਮੰਦਭਾਗੀ ਘਟਨਾਵਾਂ ਹੋਣ ਦੀਆਂ ਖ਼ਬਰਾਂ ਵੀ ਸਾਹਮਣੇ ਆਈਆਂ, ਜਿਨ੍ਹਾਂ ਨੇ ਦਿਲ ਨੂੰ ਝਿੰਜੋੜ ਨੇ ਰੱਖ ਦਿੱਤਾ।

ਇਹ ਵੀ ਪੜ੍ਹੋ:ਵੋਟਿੰਗ ਦੌਰਾਨ ਵੱਡਾ ਧਮਾਕਾ, ਪੱਥਰਬਾਜ਼ੀ ਦੌਰਾਨ ਵਿਖਾਈ ਦਿੱਤੀਆਂ ਬੰਦੂਕਾਂ

ABOUT THE AUTHOR

...view details