ਚੰਡੀਗੜ੍ਹ: ਚੰਡੀਗੜ੍ਹ, ਪੰਜਾਬ ਸਣੇ ਵੱਖ-ਵੱਖ ਸੂਬਿਆਂ ’ਚ ਅੱਜ ਸਵੇਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਮਿਲੀ ਜਾਣਕਾਰੀ ਮੁਤਾਬਿਕ ਸ਼ਹਿਰ ਚ ਭੂਚਾਲ ਦੇ ਝਟਕੇ 9.47 ਵਜੇ ਮਹਿਸੂਸ ਕੀਤੇ ਗਏ। ਜਿਸ ਕਾਰਨ ਲੋਕਾਂ ਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਭੂਚਾਲ ਦੇ ਤੇਜ਼ ਝਟਕਿਆ ਦੇ ਚੱਲਦਿਆ ਲੋਕ ਆਪਣੇ ਘਰਾਂ ਤੋਂ ਬਾਹਰ ਨਿਕਲ ਆਏ ਸੀ।
ਦੱਸ ਦਈਏ ਕਿ ਜੰਮੂ-ਕਸ਼ਮੀਰ ਦੇ ਕਈ ਜ਼ਿਲਿਆਂ 'ਚ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ ਹਨ। ਜਾਣਕਾਰੀ ਮੁਤਾਬਕ ਦਿੱਲੀ ਐਨਸੀਆਰ ਸਣੇ ਦੇਸ਼ ਦੇ ਹੋਰ ਸੂਬਿਆਂ 'ਚ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ ਹਨ। ਭੂਚਾਲ ਦਾ ਕੇਂਦਰ ਅਫਗਾਨਿਸਤਾਨ ਦੇ ਹਿੰਦੂ ਕੁਸ਼ ਵਿੱਚ ਸੀ। ਰਿਕਟਰ ਸਕੇਲ ਦੀ ਤੀਬਰਤਾ 5.7 ਦੱਸੀ ਜਾ ਰਹੀ ਹੈ।
ਪਹਿਲਾਂ ਝਟਕਾ ਉੱਤਰਾਖੰਡ ਦੇ ਉੱਤਰਕਾਸ਼ੀ ਅਤੇ ਆਸਪਾਸ ਦੇ ਇਲਾਕਿਆਂ ’ਚ ਲੱਗਾ। ਹਾਲਾਂਕਿ ਇਸ ਦੀ ਤੀਬਰਤਾ ਘੱਟ ਸੀ। ਉੱਥੇ ਹੀ ਦੂਜਾ ਝਟਕਾ ਦਿੱਲੀ ,ਐੱਨਸੀਆਰ ,ਜੰਮੂ ਕਸ਼ਮੀਰ, ਪੰਜਾਬ ,ਆਦਿ ਥਾਵਾਂ ’ਤੇ ਵੀ ਮਹਿਸੂਸ ਕੀਤੇ ਗਏ। ਜਿਸ ਦੀ ਤੀਬਰਤਾ 5.7 ਰਿਕਟਰ ਸਕੇਲ ਦਰਜ ਕੀਤੀ ਗਈ। ਗਨੀਮਤ ਇਹ ਰਹੀ ਕਿ ਇਸ ਭੂਚਾਲ ਦੇ ਕਾਰਨ ਕਿਸੇ ਵੀ ਤਰ੍ਹਾਂ ਦਾ ਜਾਨਮਾਲ ਦਾ ਨੁਕਸਾਨ ਨਹੀਂ ਹੋਇਆ।
ਪੀਐੱਮ ਮੋਦੀ ਨੇ ਲਈ ਜਾਣਕਾਰੀ