ਚੰਡੀਗੜ੍ਹ: ਨਵੇਂ ਆਏ ਕੋਰੋਨਾ ਵਾਇਰਸ ਦੇ ਨੲਲ ਨਿੱਜਠਨ ਲਈ ਪ੍ਰਸ਼ਾਸਨ ਨੇ ਪੂਰੀ ਤਿਆਰੀ ਖਿੱਚ ਲਈ ਹੈ।ਜਿਸਦੀ ਜਾਣਕਾਰੀ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਆਸ਼ਿਕਾ ਜੈਨ ਨੇ ਦਿੱਤੀ ਹੈ।
ਕੋਰੋਨਾ ਦੇ ਨਵੇਂ ਰੂਪ ਨੂੰ ਲੈ ਕੇ ਮੋਹਾਲੀ ਹਵਾਈ ਅੱਡੇ 'ਤੇ ਪੁਖ਼ਤਾ ਪ੍ਰਬੰਧ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਪੁਖਤਾ ਪ੍ਰਬੰਧ
ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਦਾ ਕਹਿਣਾ ਹੈ ਕਿ ਹਵਾਈ ਅੱਡੇ 'ਤੇ ਪੁਖਤਾ ਪ੍ਰਬੰਧ ਕਰ ਦਿੱਤੇ ਗਏ ਹਨ। ਉਨ੍ਹਾਂ ਨੇ ਕਿਹਾ ਕਿ ਪਹਿਲਾਂ ਸਿਰਫ਼ ਸਕਰੀਨਿੰਗ ਹੁੰਦੀ ਸੀ ਤੇ ਹੁਣ ਟੈਸਟ ਕੀਤੇ ਜਾਣਗੇ। ਉਨ੍ਹਾਂ ਨੇ ਕਿਹਾ ਕਿ ਪੁਲਿਸ, ਸਿਹਤ ਕਰਮਚਾਰੀਆਂ ਦੀਆਂ ਟੀਮਾਂ ਨੂੰ ਹਵਾਈ ਅੱਡੇ ਤਾਇਨਾਤ ਕੀਤਾ ਜਾ ਚੁੱਕਾ ਹੈ।
ਕੋਰੋਨਾ ਨਾਲੋਂ ਵੱਧ ਤੇਜ਼ੀ ਨਾਲ ਫੈਲਦਾ
ਕੋਰੋਨਾ ਦਾ ਇਹ ਨਵਾਂ ਰੂਪ ਕੋਰੋਨਾ ਨਾਲੋਂ ਵੱਧ ਤੇਜ਼ੀ ਨਾਲ਼ ਫੈਲਦਾ ਹੈ। ਇਸ ਬਾਰੇ ਦੱਸਦੇ ਉਨ੍ਹਾਂ ਨੇ ਕਿਹਾ ਕਿ ਖ਼ਾਸ ਕਰ ਯੂਕੇ ਤੋਂ ਆਏ ਲੋਕਾਂ ਨੂੰ ਵੱਖਰੇ ਤੌਰ 'ਤੇ ਇਕਾਂਤਵਾਸ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਰਹਿਣ ਦਾ ਵੱਖਰਾ ਪ੍ਰਬੰਧ ਕੀਤਾ ਗਿਆ ਹੈ। ਇਨ੍ਹਾਂ ਮਰੀਜ਼ਾਂ ਨੂੰ ਕੋਰੋਨਾ ਦੇ ਮਰੀਜ਼ਾਂ ਨਾਲ ਨਹੀਂ ਰੱਖਿਆ ਜਾਵੇਗਾ।
ਵੱਧ ਇਤਹਾਤ ਵਰਤਣ ਦੀ ਲੋੜ
ਉਨ੍ਹਾਂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਇਸ ਦਾ ਵੱਧ ਖਤਰਾ ਨੋਜਵਾਨਾਂ ਨੂੰ ਹੈ ਤੇ ਹੁਣ ਹੋਰ ਜ਼ਿਆਦਾ ਇਤਹਾਤ ਵਰਤਣ ਦੀ ਲੋੜ ਹੈ। ਉਨ੍ਹਾਂ ਨੇ ਕਿਹਾ ਸ਼ੱਕੀ ਕੇਸਾਂ ਦੇ ਆਉਣ ਤੇ ਉਨ੍ਹਾਂ ਦੇ ਸੰਪਰਕ ਦਾ ਪਤਾ ਲਗਾਉਣ ਲਈ ਕੰਟਰੋਲ ਰੂਮ ਨਿਜੀ ਤੌਰ 'ਤੇ ਜ਼ਿਲ੍ਹਾ ਮਹਾਂਮਾਰੀ ਮਾਹਿਰ ਤੇ ਉਨ੍ਹਾਂ ਦੀ ਟੀਮ ਵੱਲ਼ੋਂ ਚਲਾਇਆ ਜਾਵੇਗਾ।