ਚੰਡੀਗੜ੍ਹ: ਸਰਕਾਰੀ ਬੱਸਾਂ ਦੇ ਮੁਲਾਜ਼ਮਾਂ ਦੁਆਰਾ ਤਨਖ਼ਾਹ ਵਧਾਉਣ ਨੂੰ ਲੈ ਕੇ 15 ਅਗਸਤ ਵਾਲੀ ਹੜਤਾਲ ਨੂੰ ਟਾਲ ਦਿੱਤਾ ਗਿਆ ਹੈ। ਸਰਕਾਰ ਵੱਲੋਂ ਕੁਝ ਮੰਗਾਂ ਮੰਨ ਲਈਆਂ ਗਈਆਂ ਹਨ ਜਿਸ ਕਰਕੇ ਹੜਤਾਲ ਟਾਲ ਦਿੱਤੀ ਗਈ ਹੈ।
ਇਸ ਹੜਤਾਲ ਨਾਲ-ਨਾਲ ਮੁਲਾਜ਼ਮਾਂ ਨੇ ਮੁੱਖ ਮੰਤਰੀ ਦਾ ਘਿਰਾਓ ਵੀ ਕਰਨਾ ਸੀ।
ਇਸ ਬਾਰੇ ਡੀਸੀ ਜਲੰਧਰ ਵੱਲੋਂ ਪਨਬਸ ਯੂਨੀਅਨ ਅਤੇ ਠੇਕਾ ਮੁਲਾਜ਼ਮ ਸੰਘਰਸ਼ ਮੋਰਚੇ ਨੂੰ ਜਾਣਕਾਰੀ ਦੇ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਮੁਲਾਜ਼ਮਾਂ ਦੀ ਤਨਖ਼ਾਹ ਵਿੱਚ 33 ਫੀਸਦੀ ਵਾਧੇ ਨੂੰ ਮਨਜ਼ੂਰੀ ਦਿੱਤੀ ਗਈ ਹੈ।
ਇਸ ਸਬੰਧੀ 20 ਅਗਸਤ ਨੂੰ ਬੀਓਡੀ ਦੀ ਮੀਟਿੰਗ ਰੱਖੀ ਹੈ ਜਿਸ ਉਪਰੰਤ ਤਨਖਾਹਾਂ ਵਿੱਚ ਵਾਧਾ ਕੀਤਾ ਜਾਵੇਗਾ।