ਚੰਡੀਗੜ੍ਹ: ਚੰਡੀਗੜ੍ਹ 'ਚ ਕੋਰੋਨਾ ਦੇ ਕੇਸ ਤੇਜ਼ੀ ਨਾਲ ਵੱਧ ਰਹੇ ਹਨ। ਚੰਡੀਗੜ੍ਹ 'ਚ ਰੋਜ਼ਾਨਾ 200 ਤੋਂ ਵੱਧ ਕੋਰੋਨਾ ਪੌਜ਼ੀਟਿਵ ਮਾਮਲੇ ਸਾਹਮਣੇ ਆ ਰਹੇ ਹਨ, ਜਿਸ ਨੂੰ ਲੈਕੇ ਪ੍ਰਸ਼ਾਸਨ ਵਲੋਂ ਸਖ਼ਤ ਰੁਖ ਅਪਣਾਉਂਦਿਆਂ ਕਈ ਹਦਾਇਤਾਂ ਜਾਰੀ ਕੀਤੀਆਂ ਹਨ, ਤਾਂ ਜੋ ਕੋਰੋਨਾ ਦੇ ਵੱਧ ਰਹੇ ਮਾਮਲਿਆਂ 'ਤੇ ਮੁੜ ਕਾਬੂ ਪਾਇਆ ਜਾ ਸਕੇ। ਚੰਡੀਗੜ੍ਹ ਦੇ ਪ੍ਰਬੰਧਕ ਅਤੇ ਪੰਜਾਬ ਦੇ ਰਾਜਪਾਲ ਬੀ.ਪੀ ਸਿੰਘ ਬਦਨੌਰ ਨੇ ਚੰਡੀਗੜ੍ਹ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਅਤੇ ਇਹ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ।
1. ਚੰਡੀਗੜ੍ਹ 'ਚ ਵੀ ਹੋਲੀ ਮੌਕੇ ਹੋਣ ਵਾਲੇ ਪ੍ਰੋਗਰਾਮਾਂ ਨੂੰ ਕੀਤਾ ਗਿਆ ਰੱਦ
- ਹੋਟਲ, ਰੈਸਟੋਰੈਂਟ ਜਾਂ ਕਲੱਬਾਂ 'ਚ ਹੋਲੀ ਦੇ ਪ੍ਰੋਗਰਾਮ ਦੀ ਮਨਾਹੀ।
- ਲੋਕਾਂ ਨੂੰ ਆਪਣੇ ਘਰਾਂ 'ਚ ਹੋਲੀ ਦਾ ਤਿਉਹਾਰ ਮਨਾਉਣ ਦੇ ਆਦੇਸ਼।
2. ਸਾਰੇ ਖਾਣ ਪੀਣ ਦੇ ਸਥਾਨ ਰਾਤ 11 ਵਜੇ ਹੋਣਗੇ ਬੰਦ
- ਸਾਰੇ ਖਾਣ ਪੀਣ ਦੇ ਸਥਾਨ, ਹੋਟਲ, ਰੈਸਟੋਰੈਂਟ ਅਤੇ ਮਾਲਜ਼ 'ਚ ਖੁੱਲ੍ਹੇ ਖਾਣ ਪੀਣ ਦੇ ਸਥਾਨ 50% ਸਮਰੱਥਾ ਨਾਲ ਖੁੱਲ੍ਹਣਗੇ।
3. ਸੁਖਨਾ ਝੀਲ, ਮਾਲਜ਼, ਬਾਜ਼ਾਰ ਅਤੇ ਆਪਣੀ ਮੰਡੀ 'ਚ ਕੋਵਿਡ ਦੇ ਨਿਯਮਾਂ ਸੰਬੰਧੀ ਸਖਤੀ ਦੇ ਆਦੇਸ਼।
4. ਨਗਰ ਨਿਗਮ ਨੂੰ ਰਿਹਾਇਸ਼ੀ ਇਲਾਕਿਆਂ 'ਚ ਸਬਜ਼ੀਆਂ ਅਤੇ ਫਲ ਵੇਚਣ ਲਈ ਭੇਜਿਆ ਜਾਵੇਗਾ, ਤਾਂ ਜੋ ਸੈਕਟਰ 26 ਦੀ ਮੰਡੀ ਅਤੇ ਆਪਣੀ ਮੰਡੀ 'ਚ ਭੀੜ ਨਾ ਹੋਵੇ।
5. ਚੰਡੀਗੜ੍ਹ 'ਚ ਕਿਸੇ ਵੀ ਤਰ੍ਹਾਂ ਦੇ ਸਮਾਜਿਕ ਅਤੇ ਰਾਜਨੀਤਿਕ ਇਕੱਠ ਅਤੇ ਇੱਥੋਂ ਤੱਕ ਕਿ ਵਿਆਹ ਦੇ ਪ੍ਰੋਗਰਾਮ ਲਈ ਡੀਸੀ ਤੋਂ ਇਜਾਜ਼ਤ ਲੈਣੀ ਪਵੇਗੀ.
- ਡੀ ਸੀ ਮਹਿਮਾਨਾਂ ਦੀ ਗਿਣਤੀ ਕਰੇਗਾ ਨਿਰਧਾਰਿਤ