ਚੰਡੀਗੜ੍ਹ: ਚੰਡੀਗੜ੍ਹ ਪ੍ਰਸ਼ਾਸਨ ਨੇ ਨਿੱਜੀ ਹਸਪਤਾਲਾਂ ਚ ਮਰੀਜ਼ਾਂ ਤੋਂ ਓਵਰਚਾਰਜਿੰਗ (ਤੈਅ ਦਾਮਾਂ ਤੋਂ ਜਿਆਦਾ ਫੀਸ ਵਸੂਲੀ) ਨੂੰ ਲੈ ਕੇ ਸਖਤ ਰਵੱਈਆ ਅਪਣਾਇਆ ਹੈ। ਵਿਭਾਗ ਨੇ ਹੈਲਪਲਾਈਨ ਨੰਬਰ ਜਾਰੀ ਕੀਤੇ ਹਨ। ਜਿਨ੍ਹਾਂ ’ਤੇ ਸੰਪਰਕ ਕਰਕੇ ਮਰੀਜ਼ ਓਵਰਚਾਰਜਿੰਗ ਦੀ ਸ਼ਿਕਾਇਤ ਕਰ ਸਕਦੇ ਹਨ।
ਸਿਹਤ ਵਿਭਾਗ ਵੱਲੋਂ ਸ਼ਹਿਰ ਦੇ ਪ੍ਰਾਈਵੇਟ ਹਸਪਤਾਲਾਂ ਚ ਕੋਰੋਨਾ ਸੰਕ੍ਰਮਿਤ ਅਤੇ ਸਾਧਾਰਣ ਮਰੀਜ਼ ਦੇ ਬੈੱਡ, ਆਕਸੀਜਨ ਨੂੰ ਲੈ ਕੇ ਹੋਰ ਇਲਾਜ ਸੁਵੀਧਾਵਾਂ ਦੇ ਰੇਟ ਤੈਅ ਕਰ ਦਿੱਤੇ ਹਨ। ਜੇਕਰ ਕੋਈ ਵੀ ਪ੍ਰਾਈਵੇਟ ਹਸਪਤਾਲ ਸੰਚਾਲਕ ਤੈਅ ਰੇਟ ਤੋਂ ਜਿਆਦਾ ਮਰੀਜ਼ਾਂ ਤੋਂ ਵਸੂਲਦਾ ਹੈ ਤਾਂ ਉਸਦੇ ਖਿਲਾਫ ਇਨ੍ਹਾਂ ਹੈਲਪਲਾਈਨ ਨੰਬਰ ’ਤੇ ਸੰਪਰਕ ਕੀਤਾ ਸਕਦਾ ਹੈ।
ਚੰਡੀਗੜ੍ਹ ’ਚ ਮੁਨਾਫਾਖੋਰ ਹਸਪਤਾਲਾਂ ਦੀ ਕਰੋ ਸ਼ਿਕਾਇਤ
- ਮੁਨਾਫਾਖੋਰਾਂ ’ਤੇ ਨਜਰ ਰੱਖਣ ਦੇ ਲਈ ਸ਼ਹਿਰ ’ਚ ਤੈਨਾਤ ਟੀਮ
- ਸ਼ਿਕਾਇਤ ਮਿਲਣ ’ਤੇ ਹੋਵੇਗੀ ਤੁਰੰਤ ਕਾਰਵਾਈ
- ਲੈਂਡਲਾਈਨ ਨੰਬਰ- 0172-2752038, 0172-2728703, 0172-2752063, 0172-2549524
- ਮੋਬਾਇਲ ਨੰਬਰ- +919779558282
ਕਿਸਦੇ ਲਈ ਕਿੰਨੀ ਫੀਸ ਤੈਅ ?
- ਜੋ ਮਰੀਜ਼ ਘੱਟ ਲੱਛਣ ਦੇ ਨਾਲ ਹਸਪਤਾਲ ਆਉਂਦੇ ਹਨ। ਹਲਕੇ ਬੀਮਾਰ ਹੈ ਉਨ੍ਹਾਂ ਨੂੰ ਜੇਕਰ ਇੱਕ ਦਿਨ ਦੇ ਲਈ ਦਾਖਿਲ ਕਰਨਾ ਹੈ ਤਾਂ ਉਨ੍ਹਾਂ ਤੋਂ ਐਨਏਬੀਐਚ ਮਾਨਤਾ ਪ੍ਰਾਪਤ ਹਸਪਤਾਲ( ਰਾਸ਼ਟਰੀ ਅਧਿਕਾਰਤ ਹਸਪਤਾਲ) ਹਰ ਰੋਜ਼ 5500 ਰੁਪਏ ਅਤੇ ਨਾਨ ਐਨਐਬੀਐਚ ( ਗੈਰ ਰਾਸ਼ਟਰੀ ਅਧਿਕਾਰਤ ਹਸਪਤਾਲ) 4500 ਰੁਪਏ ਚਾਰਜ ਕਰ ਸਕਦੇ ਹਨ।
- ਸਾਧਾਰਨ ਮਰੀਜ਼: ਇੱਕ ਸਾਧਾਰਨ ਮਰੀਜ਼ ਜਿਸੇ ਨਿੱਜੀ ਹਸਪਤਾਲ ਚ ਦਾਖਿਲ ਕਰਵਾਇਆ ਗਿਆ ਹੈ। ਮਰੀਜ਼ ਨੂੰ ਆਈਸੋਲੇਸ਼ਨ ਬੈੱਡ, ਸਪੋਟ੍ਰਿਵ ਕੇਅਰ ਅਤੇ ਆਕਸੀਜਨ ਦੀ ਜਰੂਰਤ ਹੈ। ਉਸ ਨਾਲ ਐਨਏਬੀਐਚ ਮਾਨਤਾ ਪ੍ਰਾਪਤ ਹਸਪਤਾਲ 9,000 ਰੁਪਏ ਤੋਂ ਜਿਆਦਾ ਨਹੀਂ ਲੱਗੇਗਾ। ਇਸ ਚ 1200 ਰੁਪਏ ਦੀ ਪੀਪੀਈ ਵੀ ਸ਼ਾਮਲ ਰਹੇਗੀ। ਉੱਥੇ ਹੀ ਜੋ ਹਸਪਤਾਲ ਐਨਏਬੀਐਚ ਤੋਂ ਮਾਨਤਾ ਪ੍ਰਾਪਤ ਨਹੀਂ ਹਨ ਉਹ 8,000 ਰੁਪਏ ਲੈ ਸਕਦਾ ਹੈ। ਇਸ ਚ ਵੀ ਪੀਪੀਈ ਸ਼ਾਮਲ ਹੋਵੇਗੀ।