ਪੰਜਾਬ

punjab

ETV Bharat / city

ਕਰਫ਼ਿਊ ਦੇ ਬਾਵਜੂਦ ਵੀ ਬਦਮਾਸ਼ਾਂ ਦਾ ਖ਼ੌਫ, ਕੀਤੀ ਭੰਨਤੋੜ

ਸਿਟੀ ਬਿਊਟੀਫੁੱਲ ਦੇ ਨੇੜੇ ਹੱਲੋਮਾਜਰਾ ਵਿੱਚ ਕੁਝ ਲੋਕਾਂ ਨੇ ਇੱਕ ਘਰ ਤੇ ਹਮਲਾ ਕਰ ਕੇ ਬੁਰੀ ਤਰ੍ਹਾਂ ਨਾਲ ਭੰਨਤੋੜ ਕਰ ਦਿੱਤੀ।

ਬਦਮਾਸ਼ੀ
ਬਦਮਾਸ਼ੀ

By

Published : Apr 5, 2020, 8:26 PM IST

ਚੰਡੀਗੜ੍ਹ: ਪੰਜਾਬ ਸਮੇਤ ਸਿਟੀ ਬਿਊਟੀਫੁੱਲ ਚੰਡੀਗੜ੍ਹ ਵਿੱਚ ਕਰਫਿਊ ਦੇ ਬਾਵਜੂਦ ਕੁਝ ਅਣਪਛਾਤੇ ਲੋਕਾਂ ਨੇ ਮਕਾਨ ਮਾਲਕ ਅਤੇ ਉਸ ਦੇ ਕਿਰਾਏਦਾਰ ਤੇ ਜਾਨਲੇਵਾ ਹਮਲਾ ਕਰ ਦਿੱਤਾ। ਇਸ ਹਮਲੇ ਵਿੱਚ ਮਾਲਕ ਦਾ ਘਰ ਅਤੇ ਉਸ ਦੀ ਕਾਰ ਬੁਰੀ ਤਰ੍ਹਾਂ ਨਾਲ ਨੁਕਸਾਨੀ ਗਈ।

ਇਸ ਘਟਨਾ ਤੋਂ ਬਾਅਦ ਮਾਲਕ ਦੇ ਬੇਟੇ ਨੇ ਚੰਡੀਗੜ੍ਹ ਪੁਲੀਸ ਨੂੰ ਸੂਚਿਤ ਕੀਤਾ ਗਿਆ। ਜਿਸ ਤੋਂ ਬਾਅਦ ਤੁਰੰਤ ਪੀਸੀਆਰ ਉੱਥੇ ਪਹੁੰਚੀ ਜਿਸ ਤੋਂ ਬਾਅਦ ਉਹ ਪੱਥਰਬਾਜ਼ ਪੁਲਿਸ ਨਾਲ ਵੀ ਭਿੜ ਗਏ। ਇਸ ਤੋਂ ਬਾਅਦ ਹੋਰ ਪੁਲਿਸ ਦੀ ਮਦਦ ਨਾਲ ਇਹ ਮਾਮਲਾ ਸ਼ਾਂਤ ਕੀਤਾ ਗਿਆ।

ਮਕਾਨ ਮਾਲਕ ਵਿਜੇ ਕਿਸ਼ਨ ਨੇ ਨੇ ਦੱਸਿਆ ਕਿ ਜਦੋਂ ਉਸ ਦਾ ਕਿਰਾਏਦਾਰ ਰੋਹਿਤ ਘਰੋਂ ਬਾਹਰ ਖਾਣਾ ਖਾਣ ਲਈ ਨਿਕਲਿਆ ਤਾਂ ਕੁਝ ਲੋਕਾਂ ਨੇ ਉਸ ਤੇ ਹਮਲਾ ਕਰ ਦਿੱਤਾ ਜਦੋਂ ਉਸ ਨੇ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਬਦਮਾਸ਼ਾਂ ਨੇ ਉਸ ਤੇ ਵੀ ਹਮਲਾ ਕਰ ਦਿੱਤਾ ਅਤੇ ਉਸ ਦੀ ਕਾਰ ਦੇ ਸ਼ੀਸ਼ੇ ਵੀ ਤੋੜ ਦਿੱਤੇ।

ਉਨ੍ਹਾਂ ਕਿਹਾ ਕਿ ਇਸ ਬਦਮਾਸ਼ੀ ਦੇ ਬਾਬਤ ਉਨ੍ਹਾਂ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ ਅਤੇ ਪੁਲਿਸ ਨੇ ਭਰੋਸਾ ਦਿੱਤਾ ਹੈ ਕਿ ਉਹ ਇਸ ਮਾਮਲੇ ਤੇ ਕਾਰਵਾਈ ਕਰ ਕੇ ਜੋ ਦੋਸ਼ੀ ਹੋਣਗੇ ਉਨ੍ਹਾਂ ਖਿਲਾਫ਼ ਕਾਰਵਾਈ ਕੀਤੀ ਜਾਵੇਗੀ।

ABOUT THE AUTHOR

...view details