ਚੰਡੀਗੜ੍ਹ: ਲੁਧਿਆਣਾ ਵਿੱਚ ਵਕੀਲ ਵਰੁਣ ਗੁਪਤਾ ਨਾਲ ਐਸਟੀਐਫ ਇੰਚਾਰਜ ਹਰਬੰਸ ਸਿੰਘ ਵੱਲੋਂ ਕੀਤੀ ਗਈ ਕੁੱਟਮਾਰ ਦੇ ਮਾਮਲੇ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਸੁਣਵਾਈ ਹੋਈ। ਕੋਰਟ ਵੱਲੋਂ ਵਕੀਲ ਵਰੁਣ ਗੁਪਤਾ ਦੀ ਗ੍ਰਿਫਤਾਰੀ 'ਤੇ ਅਗਲੀ ਸੁਣਵਾਈ ਤੱਕ ਰੋਕ ਲਾ ਦਿੱਤੀ ਗਈ ਹੈ ਅਤੇ ਹੁਣ ਮਾਮਲੇ ਦੀ ਅਗਲੀ ਸੁਣਵਾਈ 24 ਮਾਰਚ ਨੂੰ ਹੋਵੇਗੀ।
ਕੁੱਟਮਾਰ ਮਾਮਲਾ: ਵਕੀਲ ਵਰੁਣ ਗੁਪਤਾ ਦੀ ਗ੍ਰਿਫਤਾਰੀ 'ਤੇ ਅਗਲੀ ਸੁਣਵਾਈ ਤੱਕ ਰੋਕ - ludhiana lawyer matter
ਲੁਧਿਆਣਾ ਵਿੱਚ ਵਕੀਲ ਵਰੁਣ ਗੁਪਤਾ ਨਾਲ ਐਸਟੀਐਫ ਇੰਚਾਰਜ ਹਰਬੰਸ ਸਿੰਘ ਵੱਲੋਂ ਕੀਤੀ ਗਈ ਕੁੱਟਮਾਰ ਦਾ ਮਾਮਲਾ ਭੱਖਦਾ ਜਾ ਰਿਹਾ ਹੈ।
ਫ਼ੋਟੋ
ਇਸ ਮਾਮਲੇ ਵਿੱਚ ਵਕੀਲ ਵਰੁਣ ਗੁਪਤਾ ਅਤੇ ਲੁਧਿਆਣਾ ਦੇ ਐਸਟੀਐਫ ਚੀਫ ਹਰਬੰਸ ਸਿੰਘ ਦੇ ਖਿਲਾਫ ਐੱਫਆਈਆਰ ਕੀਤੀ ਗਈ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ ਵਕੀਲ ਵਰੁਣ ਗੁਪਤਾ ਉੱਤੇ ਜਦ ਐਸਟੀਐਫ ਇੰਚਾਰਜ ਵੱਲੋਂ ਉਨ੍ਹਾਂ ਦਾ ਫੋਨ ਚੈੱਕ ਕਰਨ ਲਈ ਮੰਗਿਆ ਗਿਆ ਤਾਂ ਵਰੁਣ ਗੁਪਤਾ ਵੱਲੋਂ ਪੁਲਿਸ ਮੁਲਾਜ਼ਮਾਂ ਨੂੰ ਧੱਕਾ ਦਿੱਤਾ ਗਿਆ, ਜਿਸ ਉੱਤੇ ਹਾਈ ਕੋਰਟ ਨੇ ਕਿਹਾ ਕਿ ਕਿਸ ਪ੍ਰੋਸੀਜ਼ਰ ਦੇ ਤਹਿਤ ਵਕੀਲ ਵਰੁਣ ਗੁਪਤਾ ਤੋਂ ਫੋਨ ਫੜਨ ਦੀ ਕੋਸ਼ਿਸ਼ ਕੀਤੀ ਗਈ ਸੀ। ਵਰੁਣ ਗੁਪਤਾ ਦੇ ਵਕੀਲ ਫੈਰੀ ਸੋਹਫ਼ਤ ਨੇ ਦੱਸਿਆ ਕਿ ਕੋਰਟ ਵੱਲੋਂ ਵਰਨ ਗੁਪਤਾ ਦੀ ਗ੍ਰਿਫਤਾਰੀ 'ਤੇ ਰੋਕ ਲਾ ਦਿੱਤੀ ਹੈ।