ਚੰਡੀਗੜ੍ਹ: ਖੇਤੀ ਕਾਨੂੰਨਾਂ ਨੂੰ ਲੈਕੇ ਜਿਥੇ ਕਿਸਾਨ ਦਿੱਲੀ ਦੀਆਂ ਬਰੂਹਾਂ 'ਤੇ ਡਟੇ ਹੋਏ ਹਨ। ਉਥੇ ਹੀ ਚੰਡੀਗੜ੍ਹ ਸੈਕਟਰ 17 ਦੇ ਮਟਕਾ ਚੌਂਕ 'ਚ ਬਾਬਾ ਲਾਭ ਸਿੰਘ ਵੀ ਧਰਨਾ ਦੇ ਰਹੇ ਹਨ। ਇਸ ਦੇ ਚੱਲਦਿਆਂ ਕਿਸਾਨ ਆਗੂ ਰਾਕੇਸ਼ ਟਿਕੈਤ ਨਿਹੰਗ ਸਿੰਘ ਬਾਬਾ ਲਾਭ ਸਿੰਘ ਨੂੰ ਧਰਨਾ ਸਥਾਨ 'ਤੇ ਮਿਲਣ ਲਈ ਪਹੁੰਚੇ।
ਇਸ ਮੌਕੇ ਸੈਂਕੜੇ ਲੋਕ ਰਾਕੇਸ਼ ਟਿਕੈਤ ਨੂੰ ਮਿਲਣ ਲਈ ਪਹੁੰਚੇ ਹੋਏ ਸਨ। ਇਸ ਦੌਰਾਨ ਟਿਕੈਤ ਨੇ ਕਿਹਾ ਕਿ ਉਨ੍ਹਾਂ ਨੇ ਬਾਬਾ ਲਾਭ ਸਿੰਘ ਦਾ ਚੰਡੀਗੜ੍ਹ ਬੁੱਤ ਬਣਾਉਣ ਦਾ ਐਲਾਨ ਕੀਤਾ ਹੈ। ਜਿਥੇ ਉਹਨਾਂ ਬਾਬਾ ਲਾਭ ਸਿੰਘ ਜੀ ਤੋਂ ਅਸ਼ੀਰਵਾਦ ਲਿਆ ਉਥੇ ਹੀ ਕਿਸਾਨੀ ਸੰਘਰਸ਼ 'ਚ ਪਾਏ ਜਾ ਰਹੇ ਯੋਗਦਾਨ ਦੀ ਸ਼ਲਾਘਾ ਵੀ ਕੀਤੀ।
ਬਾਬਾ ਲਾਭ ਸਿੰਘ ਦੀ ਬਣਾਈ ਜਾਵੇਗੀ ਮੂਰਤੀ: ਟਿਕੈਤ ਟਿਕੈਤ ਨੇ ਕਿਹਾ ਕਿ ਬਾਬਾ ਲਾਭ ਸਿੰਘ ਨੇ ਬਹੁਤ ਹਿੰਮਤ ਪੈਦਾ ਕੀਤੀ ਹੈ। ਇਸ ਦੇ ਨਾਲ ਹੀ ਰਾਕੇਸ਼ ਟਿਕੈਤ ਨੇ ਕਿਹਾ ਕਿ ਉਹ ਵੱਖ -ਵੱਖ ਸੂਬਿਆਂ ਦੇ ਦੌਰੇ 'ਤੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਖੇਤੀਬਾੜੀ ਕਾਨੂੰਨ ਵਾਪਸ ਲੈਣੇ ਪੈਣਗੇ। ਇਸਦੇ ਲਈ ਸਰਕਾਰ ਨੂੰ ਕਦਮ ਵਾਪਸ ਲੈਣ ਲਈ ਮਜਬੂਰ ਕਰ ਦੇਵਾਂਗੇ। ਰਾਕੇਸ਼ ਟਿਕੈਤ ਨੇ ਕਿਹਾ ਕਿ ਉਹ ਆਪਣਾ ਦੌਰਾ ਜਾਰੀ ਰੱਖਣਗੇ।
ਉਥੇ ਹੀ ਮੂਰਤੀ ਬਣਾਏ ਜਾਣ ਨੂੰ ਲੈਕੇ ਬਾਬਾ ਲਾਭ ਸਿੰਘ ਨੇ ਸਵਾਲ 'ਤੇ ਖੁਸ਼ੀ ਜ਼ਾਹਰ ਕੀਤੀ। ਉਨ੍ਹਾਂ ਕਿਹਾ ਕਿ ਰਾਕੇਸ਼ ਟਿਕੈਤ ਅੱਜ ਉਨ੍ਹਾਂ ਨੂੰ ਮਿਲਣ ਲਈ ਪਹੁੰਚੇ ਹਨ। ਜਿਸ ਨਾਲ ਉਨ੍ਹਾਂ ਦਾ ਹੌਂਸਲਾ ਹੋਰ ਵਧ ਗਿਆ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਵੀ ਚਾਹੀਦਾ ਕਿ ਇਕੱਠੇ ਹੋ ਕੇ ਇਸ ਸੰਘਰਸ਼ ਨੂੰ ਲੋਕ ਲਹਿਰ ਬਣਾਇਆ ਜਾਵੇ।
ਇਹ ਵੀ ਪੜ੍ਹੋ:ਕਿਸਾਨੀ ਮੁੱਦੇ ਨੂੰ ਲੈਕੇ ਕੈਪਟਨ ਨੇ ਮੋਦੀ ਅੱਗੇ ਰੱਖੀ ਇਹ ਗੱਲ