ਅੰਮ੍ਰਿਤਸਰ: ਮੁੱਖ ਮੰਤਰੀ ਪੰਜਾਬ ਚਰਨਜੀਤ ਚੰਨੀ (Punjab Chief Minister Charanjit Channy) ਅੱਜ ਸੋਮਵਾਰ ਨੂੰ ਪਾਈਟੈਕਸ ਮੇਲੇ ਦੀ ਸਮਾਪਤੀ 'ਤੇ ਸ਼ਿਰਕਤ ਕਰਨ ਲਈ ਪੁੱਜੇ। ਉਨ੍ਹਾਂ ਦੇ ਨਾਲ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਤੇ ਕੈਬਨਿਟ ਮੰਤਰੀ ਡਾ. ਰਾਜ ਕੁਮਾਰ ਵੇਰਕਾ ਵੀ ਮੌਜੂਦ ਸਨ। ਪਾਇਟੈਕਸ ਮੇਲੇ ਦੇ ਵਿੱਚ ਕਾਂਗਰਸ ਦੇ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ, ਤਰਸੇਮ ਸਿੰਘ ਡੀ.ਸੀ ਤੇ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਵੀ ਮੌਜੂਦ ਸਨ। ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਕਿਹਾ ਕਿ ਜਿੱਥੇ ਜਿੱਥੇ ਲੋਕ ਪਾਇਟੈਕਸ ਮੇਲੇ ਦਾ ਲਾਭ ਉਠਾ ਰਹੇ ਹਨ, ਉੱਥੇ ਵਪਾਰੀਆਂ ਨੂੰ ਵੀ ਇਸ ਮੇਲੇ ਦਾ ਲਾਭ ਮਿਲ ਰਿਹਾ ਹੈ, ਉਹ ਇੱਥੇ ਸਟਾਲ ਲਗਾਉਣ ਲਈ ਦੂਰ-ਦੁਰਾਡੇ ਤੋਂ ਆਉਂਦੇ ਹਨ।
ਪਾਕਿਸਤਾਨ ਨਾਲ ਵਪਾਰ ਕਰਨ ਸੰਬੰਧੀ ਚੰਨੀ ਦਾ ਬਿਆਨ
Statement on what to do with Pakistan ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਉਹ ਕੇਂਦਰ ਸਰਕਾਰ ਤੋਂ ਮੰਗ ਕਰਦੇ ਹਨ ਕਿ ਪਾਕਿਸਤਾਨ ਦਾ ਜ਼ਮੀਨੀ ਵਪਾਰ ਖੋਲ੍ਹਿਆ ਜਾਵੇ(Pakistan's land trade should be opened) ਅਤੇ ਉਹ ਪੱਤਰ ਵੀ ਲਿਖਣਗੇ, ਇਸ ਵਿੱਚ ਰਾਜਨੀਤੀ ਨਹੀਂ ਆਉਣੀ ਚਾਹੀਦੀ, ਵਪਾਰ ਸਮੁੰਦਰ ਵਿੱਚ ਹੋ ਸਕਦਾ ਹੈ ਤਾਂ ਸੜਕ ਰਾਹੀਂ ਕਿਉਂ ਨਹੀਂ।
ਇਸੇ ਮੁੱਦੇ ਉਤੇ ਸਾਬਕਾ ਮੁੱਖ ਮੰਤਰੀ ਕੈਪਟਨ ਦਾ ਪ੍ਰਤੀਕਰਮ
Statement on what to do with Pakistan ਬੀਤੇ ਸਮੇਂ ਦੌਰਾਨ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਕਿਹਾ ਸੀ ਕਿ ਪਾਕਿਸਤਾਨ ਨਾਲ ਵਪਾਰ ਕਰਨਾ(Doing business with Pakistan) ਚਾਹੀਦਾ ਹੈ। ਇਸ ਗੱਲ ਉਤੇ ਸਾਬਕਾ ਮੁੱਖ ਮੰਤਰੀ ਨੂੰ ਜਦੋਂ ਸੁਆਲ ਕੀਤਾ ਤਾਂ ਉਹਨਾਂ ਕਿਹਾ ਕਿ ਜਦੋਂ ਉਹ ਸਾਡੇ ਫੌਜ਼ੀ ਜੁਆਨਾਂ 'ਤੇ ਗੋਲੀਆਂ ਚਲਾਉਣੀਆਂ ਹੱਟ ਜਾਣਗੇ, ਅਸੀਂ ਵਪਾਰ ਕਰਨ ਬਾਰੇ ਸੋਚ ਸਕਦੇ ਹਾਂ।
ਅਕਾਲੀ ਦਲ ਦੇ ਪਾਕਿਸਤਾਨ ਨਾਲ ਵਪਾਰ ਸੰਬੰਧੀ ਵਿਚਾਰ
Statement on what to do with Pakistan ਪਾਕਿਸਤਾਨ ਨਾਲ ਵਪਾਰ ਬਾਰੇ ਜਦੋਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਤੋਂ ਪੁੱਛਿਆ ਗਿਆ ਤਾਂ ਉਹਨਾਂ ਕਿਹਾ ਕਿ ਪਹਿਲਾਂ ਮਾਹੌਲ ਉਵੇਂ ਦਾ ਹੋਣਾ ਚਾਹੀਦਾ ਹੈ, ਪਹਿਲਾਂ ਅੱਤਵਾਦ ਖ਼ਤਮ ਹੋਣਾ ਚਾਹੀਦਾ ਹੈ। ਨਾਲ ਹੀ ਉਹਨਾਂ ਨੂੰ ਪੰਜਾਬ ਵਿੱਚ ਨਸ਼ੇ ਭੇਜਣੇ ਬੰਦ ਕਰਨੇ ਚਾਹੀਦੇ ਹਨ। ਕਿਉਂਕਿ ਇਹ ਬਹੁਤ ਗੰਭੀਰ ਮਸਲੇ ਹਨ।
ਇਸ ਮੌਕੇ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਇਹ ਮੇਲਾ ਬਹੁਤ ਮਹੱਤਵਪੂਰਨ ਹੈ ਅਤੇ ਉਨ੍ਹਾਂ ਦਾ ਮੰਨਣਾ ਹੈ ਕਿ ਇਸ ਨਾਲ ਦੇਸ਼ਾਂ-ਵਿਦੇਸ਼ਾਂ ਦਾ ਵਪਾਰ ਵਧੇਗਾ। ਇਸ ਨਾਲ ਨਾ ਸਿਰਫ਼ ਪੰਜਾਬ ਸਗੋਂ ਭਾਰਤ ਦਾ ਡੀਜ਼ਲ ਕੇਂਦਰ ਵੀ ਸੁਧਰੇਗਾ।
ਇਹ ਵੀ ਪੜ੍ਹੋ:ਕੈਪਟਨ ਦੀ ਨਵੀਂ ਸਿਆਸੀ ਪਾਰੀ, ਕਿਹਾ ਭਾਜਪਾ ਤੇ ਸੰਯੁਕਤ ਅਕਾਲੀ ਦਲ ਨਾਲ ਮਿਲਕੇ ਲੜਾਂਗੇ ਚੋਣ