ਪੰਜਾਬ

punjab

ETV Bharat / city

ਮੋਦੀ ਦੀ ਰੈਲੀ ਰੱਦ ਹੋਣ ’ਤੇ ਸਾਂਸਦ ਰਵਨੀਤ ਬਿੱਟੂ ਨੇ ਕੱਸਿਆ ਤੰਜ਼, ਕਿਹਾ- ਛੋਟਾ ਜਿਹਾ ਟਰੇਲਰ ਦਿਖਾਇਆ - ਮੋਦੀ ਦੀ ਫਿਰੋਜ਼ਪੁਰ ਰੈਲੀ ਰੱਦ

ਸਾਂਸਦ ਰਵਨੀਤ ਬਿੱਟੂ ਨੇ ਮੋਦੀ ਦੀ ਰੈਲੀ ਰੱਦ ਹੋਣ ’ਤੇ ਤੰਜ਼ ਕੱਸਦੇ ਹੋਏ ਕਿਹਾ ਹੈ ਕਿ ‘ਪੰਜਾਬ ਦੇ ਪੁੱਤ, ਮਾਵਾਂ ਤੇ ਭੈਣਾਂ ਇੱਕ ਸਾਲ ਤੋਂ ਵੱਧ ਸਮੇਂ ਤੋਂ ਠੰਡ, ਬਰਸਾਤ ਅਤੇ ਹਨੇਰੀ ਦੇ ਮੌਸਮ ਵਿੱਚ ਦਿੱਲੀ ਦੀਆਂ ਸਰਹੱਦਾਂ 'ਤੇ ਬੈਠੇ ਰਹੇ। ਮੋਦੀ ਅਤੇ ਭਾਜਪਾ ਵਰਕਰਾਂ ਨੂੰ ਅੱਜ ਉਨ੍ਹਾਂ ਦੇ ਪੰਜਾਬ ਆਉਣ 'ਤੇ ਰੱਬ ਨੇ ਉਨ੍ਹਾਂ ਹਾਲਾਤਾਂ ਦਾ ਛੋਟਾ ਜਿਹਾ ਟਰੇਲਰ ਦਿਖਾਇਆ ਹੈ। ਜਿਵੇਂ ਹੀ ਉਹ ਪੰਜਾਬ ਵੱਲ ਵਧਦੇ ਹਨ, ਰੱਬ ਉਨ੍ਹਾਂ ਨੂੰ ਸਜ਼ਾ ਦੇਵੇਗਾ।

ਮੋਦੀ ਦੀ ਰੈਲੀ ਰੱਦ ਹੋਣ ’ਤੇ ਸਾਂਸਦ ਰਵਨੀਤ ਬਿੱਟੂ ਨੇ ਕੱਸਿਆ ਤੰਜ਼
ਮੋਦੀ ਦੀ ਰੈਲੀ ਰੱਦ ਹੋਣ ’ਤੇ ਸਾਂਸਦ ਰਵਨੀਤ ਬਿੱਟੂ ਨੇ ਕੱਸਿਆ ਤੰਜ਼

By

Published : Jan 5, 2022, 4:07 PM IST

ਚੰਡੀਗੜ੍ਹ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫਿਰੋਜ਼ਪੁਰ ਰੈਲੀ ਰੱਦ ਹੋ ਗਈ ਹੈ। ਰੈਲੀ ਰੱਦ ਹੋਣ ਤੋਂ ਬਾਅਦ ਸਿਆਸਤ ਵੀ ਲਗਾਤਾਰ ਗਰਮਾ ਰਹੀ ਹੈ ਤੇ ਵੱਖ-ਵੱਖ ਸਿਆਸੀ ਆਗੂਆਂ ਦੇ ਪ੍ਰਤੀ ਕਰਮ ਆਉਣੇ ਸਾਹਮਣੇ ਆ ਗਏ ਹਨ।

ਇਹ ਵੀ ਪੜੋ:PM ਨਰਿੰਦਰ ਮੋਦੀ ਦਾ ਪੰਜਾਬ 'ਚ ਰੁੱਕਿਆ ਕਾਫ਼ਲਾ, ਹੋਮ ਮਨੀਸਟਰੀ ਹੋਈ ਤੱਤੀ

ਸਾਂਸਦ ਰਵਨੀਤ ਬਿੱਟੂ ਨੇ ਕੀਤਾ ਟਵੀਟ

ਸਾਂਸਦ ਰਵਨੀਤ ਬਿੱਟੂ ਨੇ ਟਵੀਟ ਕਰਕੇ ਕਿਹਾ ਕਿ ‘ਪੰਜਾਬ ਦੇ ਪੁੱਤ, ਮਾਵਾਂ ਤੇ ਭੈਣਾਂ ਇੱਕ ਸਾਲ ਤੋਂ ਵੱਧ ਸਮੇਂ ਤੋਂ ਠੰਡ, ਬਰਸਾਤ ਅਤੇ ਹਨੇਰੀ ਦੇ ਮੌਸਮ ਵਿੱਚ ਦਿੱਲੀ ਦੀਆਂ ਸਰਹੱਦਾਂ 'ਤੇ ਬੈਠੇ ਰਹੇ। ਮੋਦੀ ਅਤੇ ਭਾਜਪਾ ਵਰਕਰਾਂ ਨੂੰ ਅੱਜ ਉਨ੍ਹਾਂ ਦੇ ਪੰਜਾਬ ਆਉਣ 'ਤੇ ਰੱਬ ਨੇ ਉਨ੍ਹਾਂ ਹਾਲਾਤਾਂ ਦਾ ਛੋਟਾ ਜਿਹਾ ਟਰੇਲਰ ਦਿਖਾਇਆ ਹੈ। ਜਿਵੇਂ ਹੀ ਉਹ ਪੰਜਾਬ ਵੱਲ ਵਧਦੇ ਹਨ, ਰੱਬ ਉਨ੍ਹਾਂ ਨੂੰ ਸਜ਼ਾ ਦੇਵੇਗਾ।

ਕੇਂਦਰੀ ਗ੍ਰਹਿ ਮੰਤਰਾਲੇ ਨੇ ਮੰਗੀ ਰਿਪੋਰਟ

ਪ੍ਰਧਾਨ ਮੰਤਰੀ ਦੇ ਦੌਰੇ ਰੱਦ ਹੋਣ ਤੋਂ ਬਾਅਦ ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਹੁਸੈਨੀਵਾਲਾ ਵਿੱਚ ਜਦੋਂ ਪ੍ਰਧਾਨ ਮੰਤਰੀ ਦਾ ਕਾਫ਼ਲਾ ਕੌਮੀ ਸ਼ਹੀਦ ਸਮਾਰਕ ਤੋਂ ਕਰੀਬ 30 ਮਿੰਟ ਦੀ ਦੂਰੀ ’ਤੇ ਪਹੁੰਚਿਆ ਤਾਂ ਫਲਾਈਓਵਰ ’ਤੇ ਮੋਦੀ ਦਾ ਕਾਫ਼ਲਾ 15 ਤੋਂ 20 ਮਿੰਟ ਰੁਕਿਆ ਰਿਹਾ, ਜਿਥੇ ਅੱਗੇ ਪ੍ਰਦਰਸ਼ਨਕਾਰੀਆਂ ਨੇ ਰੋਡ ਜਾਨ ਕੀਤਾ ਹੋਇਆ ਸੀ। ਗ੍ਰਹਿ ਮੰਤਰਾਲੇ ਨੇ ਕਿਹਾ ਕਿ ਇਹ ਪ੍ਰਧਾਨ ਮੰਤਰੀ ਦੀ ਸੁਰੱਖਿਆ ਵਿੱਚ ਵੱਡੀ ਕੋਤਾਹੀ ਹੈ, ਜਿਸ ਕਾਰਨ ਪੰਜਾਬ ਸਰਕਾਰ ਇਸ ਦੀ ਰਿਪੋਰਟ ਪੇਸ਼ ਕਰੇ।

ਦੱਸ ਦਈਏ ਕਿ ਪ੍ਰਧਾਨ ਮੰਤਰੀ ਮੋਦੀ ਨੇ ਫਿਰੋਜ਼ਪੁਰ ਰੈਲੀ ਦੌਰਾਨ ਕਈ ਵਿਕਾਸ ਕਾਰਜਾਂ ਦਾ ਉਦਘਾਟਨ ਕਰਨਾ ਸੀ।

ਇਹ ਵੀ ਪੜੋ:ਪ੍ਰਧਾਨ ਮੰਤਰੀ ਦਾ ਪੰਜਾਬ ਦੌਰਾ: ਕਿਸਾਨ ਅਤੇ ਭਾਜਪਾ ਆਗੂ ਆਹਮੋ ਸਾਹਮਣੇ

ABOUT THE AUTHOR

...view details