ਚੰਡੀਗੜ੍ਹ: ਆਪਣੀਆਂ ਮੰਗਾਂ ਨੂੰ ਲੈਕੇ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਦੇ ਆਗੂਆਂ ਵਲੋਂ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਨਾਲ ਮੁਲਾਕਾਤ ਕੀਤੀ ਗਈ। ਇਸ ਤੋਂ ਬਾਅਦ ਉਨ੍ਹਾਂ ਵਲੋਂ ਪ੍ਰੈਸ ਕਾਨਫਰੰਸ ਕੀਤੀ ਗਈ, ਜਿਸ 'ਚ ਕੈਬਨਿਟ ਮੰਤਰੀ ਕਾਕਾ ਰਣਦੀਪ ਸਿੰਘ ਨਾਭਾ ਅਤੇ ਰਾਜ ਕੁਮਾਰ ਵੇਰਕਾ ਵੀ ਮੌਜੂਦ ਸਨ।
ਇਸ 'ਚ ਸੰਬੋਧਨ ਕਰਦਿਆਂ ਚੰਨੀ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨਾਲ ਚੰਗੇ ਅਤੇ ਖੁਸ਼ੀ ਭਰੇ ਮਾਹੌਲ 'ਚ ਚਰਚਾ ਹੋਈ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦੇ 18 ਪੁਆਇੰਟ , ਜਿਨ੍ਹਾਂ 'ਤੇ ਚਰਚਾ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਸਾਰੀਆਂ ਮੰਗਾਂ ਜੋ ਸੀ, ਉਹ ਸਰਕਾਰ ਨੇ ਮੰਨੀਆਂ ਹਨ ਅਤੇ ਕਿਸਾਨ ਆਗੂ ਮੀਟਿੰਗ ਤੋਂ ਖੁਸ਼ ਹੋ ਕੇ ਗਏ ਹਨ। ਮੁੱਖ ਮੰਤਰੀ ਨੇ ਨਾਲ ਹੀ ਕਿਹਾ ਕਿ ਉਨ੍ਹਾਂ ਦਾ ਧੰਨਵਾਦ ਕਰਦਾਦ ਹਾਂ ਕਿ ਪੰਜਾਬ ਲਈ ਲੰਬੀ ਲੜਾਈ ਲੜ ਰਹੇ ਹਨ।
ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਦੀ ਲੜਾਈ 'ਚ ਉਨ੍ਹਾਂ ਦੇ ਨਾਲ ਖੜੀ ਹੈ। ਉਨ੍ਹਾਂ ਕਿਹਾ ਕਿ ਪਿਛਲੀ ਵਿਧਾਨਸਭਾ 'ਚ ਜੋ ਕਿਸਾਨਾਂ ਦਾ ਕਹਿਣਾ ਸੀ ਕਿ ਪ੍ਰਸਤਾਵ ਲੈਕੇ ਆਉਂਦਾ ਜਾਵੇ ਅਤੇ ਸਰਬਸੰਮਤੀ ਨਾਲ 3 ਖੇਤੀ ਕਾਨੂੰਨਾਂ ਨੂੰ ਰੱਦ ਕੀਤਾ ਗਿਆ। ਇਸ ਦੇ ਨਾਲ ਹੀ ਅਕਾਲੀ ਸਰਟਕਾਰ ਦੇ ਸਮੇਂ ਸਾਲ 2013 'ਚ ਕਾਲੇ ਕਾਨੂੰਨਾਂ ਨਾਲ ਮਿਲਦਾ ਜੁਲਦਾ ਕਾਨੂੰਨ ਸੀ, ਉਸ ਨੂੰ ਵੀ ਰੱਦ ਕੀਤਾ ਗਿਆ ਜੋ ਕਿਸਾਨਾਂ ਦੇ ਖਿਲਾਫ਼ ਸੀ। ਉਨ੍ਹਾਂ ਕਿਹਾ ਕਿ 18 ਮੰਗਾਂ 'ਚ ਕਰਜ਼ ਮੁਆਫ਼ੀ ਵੀ ਸੀ, ਉਹ ਸਰਕਾਰ ਨੇ ਮੰਨੀਆਂ ਹਨ।
ਮੁੱਖ ਮੰਤਰੀ ਚੰਨੀ ਨੇ ਨਾਲ ਹੀ ਕਿਹਾ ਕਿ ਗੁਲਾਬੀ ਸੁੰਡੀ ਦੀ ਜੋ ਸਮੱਸਿਆ ਬਠਿੰਡਾ 'ਚ ਹੈ, ਜਿਸ ਨੂੰ ਲੈਕੇ ਉਗਰਾਹਾਂ ਜਥੇਬੰਦੀ ਧਰਨਾ ਦੇ ਰਹੀ ਹੈ, ਉਨ੍ਹਾਂ ਨਾਲ ਵੀ ਮੁਲਾਕਾਤ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ 12 ਹਜ਼ਾਰ ਦਾ ਪਹਿਲਾ ਮੁਆਵਜ਼ਾ ਸੀ, ਜੋ ਹੁਣ 17 ਹਜ਼ਾਰ ਕੀਤਾ ਗਿਆ ਹੈ, ਜਿਨ੍ਹਾਂ ਦਾ 75 ਪ੍ਰਤੀਸ਼ਤ ਨੁਕਸਾਨ ਹੋਇਆ ਹੈ। ਜੋ ਮਜ਼ਦੂਰ ਨਰਗਾ ਚੁਗਦੇ ਹਨ, ਉਨ੍ਹਾਂ ਨੂੰ 10 ਪ੍ਰਤੀਸ਼ਤ ਮੁਆਵਜ਼ਾ ਦਿੱਤਾ ਜਾਵੇਗਾ, ਜਿਸ ਦੇ ਪੈਸੇ ਡੀ.ਸੀ ਨੂੰ ਭੇਜ ਦਿੱਤੇ ਹਨ। ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਦੱਸਿਆ ਕਿ ਕਿਸਾਨ ਸੰਘਰਸ਼ 'ਚ ਜਾਨ ਗਵਾਉਣ ਵਾਲੇ ਕਿਸਾਨਾਂ ਦੇ ਪਰਿਵਾਰਾਂ ਦੀ ਲਿਸ਼ਟ ਮੰਗੀ ਹੈ, ਉਨ੍ਹਾਂ ਨੂੰ ਨੌਕਰੀ ਅਤੇ ਮੁਆਵਜ਼ਾ ਦਿੱਤਾ ਜਾਵੇਗਾ।
ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਕਿਹਾ ਕਿ ਗੰਨਾ ਕਿਸਾਨਾਂ ਨੂੰ 35 ਸਰਕਾਰ ਅਤੇ 15 ਰੁਪਏ ਗੰਨਾ ਮਿਲ ਦੇਵੇਗੀ। ਉਨ੍ਹਾਂ ਕਿਹਾ ਕਿ ਇਸ ਵਾਰ ਵਧੀਆ ਫਸਲ ਹੋਈ ਹੈ ਅਤੇ ਪੇਮੈਂਟ ਵੀ ਸਮੇਂ 'ਤੇ ਹੋਈ ਹੈ. ਇਸ ਲਈ ਸੰਘਰਸ਼ ਕਰਨ ਦੀ ਜ਼ਰੂਰਤ ਨਹੀਂ ਪਈ। ਕਿਸਾਨਾਂ ਦਾ ਕਹਿਣਾ ਕਿ 20 ਸਾਲਾਂ 'ਚ ਸਭ ਤੋਂ ਵਧੀਆ ਖਰੀਦ ਹੋਈ ਹੈ।