ਪੰਜਾਬ

punjab

ETV Bharat / city

ਕੋਵਿਡ-19 ਤੋਂ ਪਹਿਲਾਂ ਵਾਲੀ ਉਸਾਰੂ ਉਦਯੋਗਿਕ ਗਤੀ ਨੂੰ ਮੁੜ ਪ੍ਰਾਪਤ ਕਰਨ ਦਾ ਟੀਚਾ: ਅਰੋੜਾ

ਉਦਯੋਗ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਸੂਬਾ ਸਰਕਾਰ ਜਲਦੀ ਤੋਂ ਜਲਦੀ ਪਹਿਲਾਂ ਵਾਲੀ ਉਸਾਰੂ ਗਤੀ ਨੂੰ ਮੁੜ ਪ੍ਰਾਪਤ ਕਰਨ ਲਈ ਕੋਈ ਕਸਰ ਬਾਕੀ ਨਹੀਂ ਛੱਡ ਰਹੀ।

ਉਦਯੋਗ ਮੰਤਰੀ ਸੁੰਦਰ ਸ਼ਾਮ ਅਰੋੜਾ
ਉਦਯੋਗ ਮੰਤਰੀ ਸੁੰਦਰ ਸ਼ਾਮ ਅਰੋੜਾ

By

Published : Aug 1, 2020, 7:26 PM IST

ਚੰਡੀਗੜ: ਸਾਲ 2019-20 ਦੌਰਾਨ ਕੋਵਿਡ ਮਹਾਂਮਾਰੀ ਫੈਲਣ ਤੋਂ ਪਹਿਲਾਂ ਪੰਜਾਬ ਉਦਯੋਗਿਕ ਖੇਤਰ ਵਿੱਚ 5.33% ਦੀ ਵਾਧਾ ਦਰ ਹੋ ਰਹੀ ਸੀ, ਨੂੰ ਉਭਾਰਦੇ ਹੋਏ ਉਦਯੋਗ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਸ਼ਨੀਵਾਰ ਨੂੰ ਜ਼ੋਰ ਦੇ ਕੇ ਕਿਹਾ ਕਿ ਸੂਬਾ ਸਰਕਾਰ ਜਲਦੀ ਤੋਂ ਜਲਦੀ ਪਹਿਲਾਂ ਵਾਲੀ ਉਸਾਰੂ ਗਤੀ ਨੂੰ ਮੁੜ ਪ੍ਰਾਪਤ ਕਰਨ ਲਈ ਕੋਈ ਕਸਰ ਬਾਕੀ ਨਹੀਂ ਛੱਡ ਰਹੀ।

ਅਰੋੜਾ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਹਿਨੁਮਾਈ ਹੇਠ ਉਦਯੋਗ ਵਿਭਾਗ ਮਜ਼ਬੂਤੀ ਨਾਲ ਕੰਮ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਵਿਸ਼ੇਸ਼ ਕਰਕੇ ਉਨ੍ਹਾਂ ਉਦਯੋਗਾਂ ਵੱਲ ਜ਼ਿਆਦਾ ਧਿਆਨ ਦਿੱਤਾ ਜਾ ਰਿਹਾ ਹੈ, ਜੋ ਮਹਾਂਮਾਰੀ ਕਾਰਨ ਜੂਝ ਰਹੇ ਹਨ। ਉਨ੍ਹਾਂ ਕਿਹਾ ਕਿ ਅਜਿਹੇ ਉਦਯੋਗਾਂ ‘ਚ ਵਿਸ਼ਵਾਸ ਪ੍ਰਦਾਨ ਕਰਨ ਲਈ ਕੰਮ ਜਾਰੀ ਹੈ।

ਕੋਵਿਡ ਕਾਰਨ ਵਿਸ਼ਵ ਪੱਧਰ ‘ਤੇ ਪੈਦਾ ਹੋਈ ਸਥਿਤੀ ਵੱਲ ਇਸ਼ਾਰਾ ਕਰਦਿਆਂ ਅਰੋੜਾ ਨੇ ਕਿਹਾ ਕਿ ਪੰਜਾਬ ਕਿਸੇ ਵੀ ਤਰਾਂ ਦੀ ਕਸਰ ਬਾਕੀ ਨਹੀਂ ਛੱਡ ਰਿਹਾ। ਉਨ੍ਹਾਂ ਨੇ ਉਦਯੋਗ ਨੂੰ ਸਰਕਾਰੀ ਪੱਖ ਤੋਂ ਹਰ ਤਰਾਂ ਦੀ ਲੋੜੀਂਦੀ ਸਹਾਇਤਾ ਦਾ ਭਰੋਸਾ ਦਿੰਦਿਆਂ ਕਿਹਾ ਕਿ ਅਸੀਂ ਉਦਯੋਗਾਂ ਦੀਆਂ ਮੁਸ਼ਕਲਾਂ ਤੋਂ ਪੂਰੀ ਤਰਾਂ ਜਾਣੂੰ ਹਾਂ ਅਤੇ ਇਸ ਮੁਸ਼ਕਲ ਪੜਾਅ ਤੋਂ ਬਾਹਰ ਦਾ ਰਸਤਾ ਲੱਭਣ ਲਈ ਸਾਰੇ ਭਾਈਵਾਲਾਂ ਨਾਲ ਵਿਚਾਰ ਵਟਾਂਦਰੇ ਲਈ ਤੇਜੀ ਨਾਲ ਕੰਮ ਕਰ ਰਹੇ ਹਾਂ।

ਇਸ ਮੁੜ ਸੁਰਜੀਤੀ ਦੀ ਨਿਗਰਾਨੀ ਲਈ ਉੱਘੇ ਅਰਥ ਸ਼ਾਸਤਰੀ, ਯੋਜਨਾ ਕਮਿਸ਼ਨ ਦੇ ਸਾਬਕਾ ਡਿਪਟੀ ਚੇਅਰਮੈਨ ਮੌਨਟੇਕ ਸਿੰਘ ਆਹਲੂਵਾਲੀਆ ਦੀ ਪ੍ਰਧਾਨਗੀ ਹੇਠ ਕੈਪਟਨ ਅਮਰਿੰਦਰ ਸਿੰਘ ਪਹਿਲਾਂ ਹੀ ਮਾਹਿਰਾਂ ਦੀ ਇੱਕ ਕਮੇਟੀ ਗਠਿਤ ਕਰ ਚੁੱਕੇ ਹਨ।

ਕਮੇਟੀ ਵਿੱਚ ਆਰਥਿਕ ਅਤੇ ਉਦਯੋਗ ਦੇ ਮੋਹਰੀ ਮਾਹਰ ਸ਼ਾਮਲ ਹਨ ਅਤੇ ਸੂਬਾ ਸਰਕਾਰ ਦੀ ਆਰਥਿਕਤਾ ਅਤੇ ਮੁੜ ਸੁਰਜੀਤ ਸਬੰਧੀ ਥੋੜੇ ਸਮੇਂ ਅਤੇ ਲੰਬੇ ਸਮੇਂ ਦੀ ਕਾਰਜ ਯੋਜਨਾਵਾਂ ਬਾਰੇ ਸਲਾਹ ਦੇਣਗੇ। ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਵੀ ਆਰਥਿਕਤਾ ਨੂੰ ਮੁੜ ਸੁਰਜੀਤ ਕਰਨ ਵਿੱਚ ਸੂਬੇ ਦੀ ਸਹਾਇਤਾ ਕਰਨ ਲਈ ਸਹਿਮਤ ਹੋਏ ਹਨ।

ਕੋਵਿਡ-19 ਦੇ ਫੈਲਣ ਨਾਲ ਪੈਦਾ ਹੋਈਆਂ ਬੇਮਿਸਾਲ ਚੁਣੌਤੀਆਂ ਨੂੰ ਦਰਸਾਉਂਦਿਆਂ, ਜਿਸ ਨੇ ਪੂਰੇ ਭਾਰਤ ਵਿੱਚ ਮੰਗ ਅਤੇ ਸਪਲਾਈ ‘ਚ ਰੁਕਾਵਟਾਂ ਪਾਈਆਂ ਅਤੇ ਵੱਖ-ਵੱਖ ਖੇਤਰ ਜਿਵੇਂ ਕਿ ਸੈਰ-ਸਪਾਟਾ, ਪ੍ਰਰਾਹੁਣਾਚਾਰੀ, ਹਵਾਬਾਜ਼ੀ ਆਦਿ ਰੁਕਾਵਟਾਂ ਨੂੰ ਝੱਲ ਰਹੇ ਹਨ। ਚੀਨ ਤੋਂ ਕੱਚੇ ਮਾਲ ਦੀ ਸਪਲਾਈ ਵਿੱਚ ਦੇਰੀ ਹੋ ਰਹੀ ਹੈ, ਜਿਸਨੇ ਵੱਡੀ ਗਿਣਤੀ ਵਿੱਚ ਨਿਰਮਾਣ ਸੈਕਟਰਾਂ ਨੂੰ ਪ੍ਰਭਾਵਿਤ ਕੀਤਾ ਹੈ। ਉਨ੍ਹਾਂ ਕਿਹਾ ਕਿ ਕੱਚਾ ਮਾਲ ਉਤਪਾਦਨ ਅਤੇ ਉਦਯੋਗਾਂ ਨੂੰ ਚਲਾਉਣ ਦਾ ਸ੍ਰੋਤ ਹੈ। ਉਨ੍ਹਾਂ ਕਿਹਾ ਕਿ ਆਟੋਮੋਬਾਇਲਜ਼, ਫਾਰਮਾਸਿਊਟੀਕਲਜ਼, ਇਲੈਕਟ੍ਰਾਨਿਕਸ, ਰਸਾਇਣਕ ਉਤਪਾਦਾਂ ਆਦਿ ਦੇ ਸੈਕਟਰ ਆਦਿ ਵੱਡੇ ਪੱਧਰ ‘ਤੇ ਪ੍ਰਭਾਵਿਤ ਹੋਏ ਹਨ।

ABOUT THE AUTHOR

...view details