ਪੰਜਾਬ

punjab

ETV Bharat / city

ਸੂਬਾ ਸਰਕਾਰ ਦੀਆਂ ਵਿਭਾਗੀ ਪ੍ਰੀਖਿਆਵਾਂ ਫਰਵਰੀ 25 ਤੋਂ ਮਾਰਚ 2 ਤੱਕ - ਆਈ.ਪੀ.ਐਸ.

ਚੰਡੀਗੜ੍ਹ: ਪੰਜਾਬ ਸਰਕਾਰ ਨੇ ਸਹਾਇਕ ਕਮਿਸ਼ਨਰਜ਼, ਵਾਧੂ ਸਹਾਇਕ ਕਮਿਸ਼ਨਰਜ਼/ਆਈ.ਪੀ.ਐਸ.ਅਧਿਕਾਰੀਆਂ, ਤਹਿਸੀਲਦਾਰਾਂ/ਮਾਲ ਅਧਿਕਾਰੀਆਂ ਅਤੇ ਹੋਰਨਾਂ ਵਿਭਾਗਾਂ ਲਈ ਵਿਭਾਗੀ ਪ੍ਰੀਖਿਆਵਾਂ 25 ਫਰਵਰੀ ਤੋਂ 2 ਮਾਰਚ, 2019 ਤੱਕ ਹੋਣ ਦਾ ਐਲਾਨ ਕੀਤਾ ਹੈ।

State Government

By

Published : Feb 5, 2019, 11:36 PM IST

ਇਸ ਸਬੰਧੀ ਪੰਜਾਬ ਸਰਕਾਰ ਦੇ ਬੁਲਾਰੇ ਨੇ ਦੱਸਿਆ ਕਿ ਜੋ ਅਧਿਕਾਰੀ ਉਕਤ ਵਿਭਾਗੀ ਪ੍ਰੀਖਿਆਵਾਂ ਵਿੱਚ ਭਾਗ ਲੈਣਾ ਚਾਹੁੰਦੇ ਹਨ। ਉਨ੍ਹਾਂ ਅਧਿਕਾਰੀਆਂ ਨੂੰ ਆਪਣੀਆਂ ਅਰਜ਼ੀਆਂ 15 ਫਰਵਰੀ 2019 ਤੱਕ ਅਧਿਕਾਰਤ ਪ੍ਰੋਫਾਰਮੇ ਵਿੱਚ ਪੰਜਾਬ ਸਰਕਾਰ ਦੇ ਸਕੱਤਰ, ਡਿਪਾਰਟਮੈਂਟ ਆਫ ਪ੍ਰਸੋਨਲ ਐਂਡ ਸੈਕਰਟਰੀ, ਡਿਪਾਰਟਮੈਂਟਲ ਐਗਜ਼ਾਮੀਨੇਸ਼ਨ ਕਮੇਟੀ (ਪੀ.ਸੀ.ਐਸ. ਬ੍ਰਾਂਚ) ਨੂੰ ਭੇਜਣੀਆਂ ਹੋਣਗੀਆਂ।
ਉਨ੍ਹਾਂ ਦੱਸਿਆ ਕਿ ਕਿਸੇ ਵੀ ਸਥਿਤੀ ਵਿੱਚ ਡਾਇਰੈਕਟ ਐਪਲੀਕੇਸ਼ਨ ਮਨਜ਼ੂਰ ਨਹੀਂ ਕੀਤੀ ਜਾਵੇਗੀ ਅਤੇ ਅਧੂਰੀਆਂ ਅਰਜ਼ੀਆਂ ਨੂੰ ਖ਼ਾਰਜ ਕੀਤਾ ਜਾਵੇਗਾ। ਇਸ ਦੇ ਨਾਲ ਹੀ ਅਜਿਹੀਆਂ ਅਰਜ਼ੀਆਂ ਲਈ ਕੋਈ ਰੋਲ ਨੰਬਰ ਜਾਰੀ ਨਹੀਂ ਕੀਤਾ ਜਾਵੇਗਾ ਅਤੇ ਇਸ ਲਈ ਸਿੱਧੇ ਤੌਰ 'ਤੇ ਸਬੰਧਤ ਬਿਨੈਕਾਰ ਜਿੰਮੇਵਾਰ ਹੋਵੇਗਾ।
ਬੁਲਾਰੇ ਨੇ ਕਿਹਾ ਕਿ ਜੇ ਕਿਸੇ ਉਮੀਦਵਾਰ ਨੂੰ 20 ਫਰਵਰੀ, 2019 ਤੱਕ ਆਪਣਾ ਰੋਲ ਨੰਬਰ ਨਹੀਂ ਮਿਲਦਾ ਤਾਂ ਉਹ ਈ-ਮੇਲ (pcsbranch0gmail.com) 'ਤੇ ਜਾਂ ਟੈਲੀਫੋਨ ਨੰਬਰ 0172-2740553 ਜ਼ਰੀਏ ਪੀ.ਸੀ.ਐਸ. ਬ੍ਰਾਂਚ ਨਾਲ ਸੰਪਰਕ ਕਰ ਸਕਦੇ ਹਨ।

ABOUT THE AUTHOR

...view details