ਪੰਜਾਬ

punjab

ETV Bharat / city

ਘਰ ਨੇੜੇ ਕੀਤੀ ਪੋਸਟਿੰਗ ਤੋਂ ਸਟਾਫ਼ ਨਰਸਾਂ ਤੇ ਏਐੱਨਐੱਮ ਖ਼ੁਸ਼ - ANM

ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਚੰਡੀਗੜ੍ਹ ਵਿਖੇ 93 ਏਐਨਐਮ 138 ਸਟਾਫ਼ ਨਰਸਾਂ ਨੂੰ ਨਿਯੁਕਤੀ ਪੱਤਰ ਸੌਂਪੇ ਗਏ ਤੇ ਸਿਹਤ ਵਿਭਾਗ ਵੱਲੋਂ ਪ੍ਰੀਖਿਆ ਦੇ ਅਧਾਰ 'ਤੇ ਕੁੱਲ 600 ਐੱਨ.ਐੱਮ 598 ਸਟਾਫ਼ ਨਰਸਾਂ ਦੀ ਭਰਤੀ ਕੀਤੀ ਗਈ ਹੈ।

ਤਸਵੀਰ
ਤਸਵੀਰ

By

Published : Dec 30, 2020, 10:10 PM IST

ਚੰਡੀਗੜ੍ਹ: ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਵੱਲੋਂ ਚੰਡੀਗੜ੍ਹ ਸੈਕਟਰ 39 ਸਥਿਤ ਸਰਕਟ ਹਾਊਸ ਵਿਖੇ 93 ਏਐਨਐਮ 138 ਸਟਾਫ਼ ਨਰਸਾਂ ਨੂੰ ਨਿਯੁਕਤੀ ਪੱਤਰ ਦਿੱਤੇ ਗਏ। ਇਸ ਦੌਰਾਨ ਪ੍ਰਮੁੱਖ ਸਿਹਤ ਸਕੱਤਰ ਆਈਏਐਸ ਹੁਸਨ ਲਾਲ ਤੇ ਸਿਹਤ ਅਤੇ ਭਲਾਈ ਵਿਭਾਗ ਡਾਇਰੈਕਟਰ ਪ੍ਰਭਦੀਪ ਕੌਰ ਜੌਹਲ ਮੌਜੂਦ ਰਹੇ ਸਿਹਤ ਵਿਭਾਗ ਵੱਲੋਂ ਕੁੱਲ 600 ਐੱਨਐੱਮ 598 ਸਟਾਫ਼ ਨਰਸਾਂ ਦੀ ਭਰਤੀ ਕੀਤੀ ਗਈ ਹੈ। ਇਸ ਦੌਰਾਨ ਜਾਣਕਾਰੀ ਦਿੰਦਿਆਂ ਤਰਨ ਤਾਰਨ ਦੀ ਰਹਿਣ ਵਾਲੀ ਅਮਨਦੀਪ ਕੌਰ ਨੇ ਦੱਸਿਆ ਕਿ ਉਸ ਵੱਲੋਂ ਟੈਸਟ ਕਲੀਅਰ ਕਰਨ ਤੋਂ ਬਾਅਦ ਸਟਾਫ਼ ਨਰਸ ਦੀ ਨੌਕਰੀ ਮਿਲੀ ਹੈ।

ਘਰ ਨੇੜੇ ਕੀਤੀ ਪੋਸਟਿੰਗ ਤੋਂ ਸਟਾਫ਼ ਨਰਸਾਂ ਤੇ ਏਐੱਨਐੱਮ ਖ਼ੁਸ਼

ਉੱਥੇ ਹੀ ਅੰਮ੍ਰਿਤਸਰ ਦੀ ਰਹਿਣ ਵਾਲੀ ਸੰਦੀਪ ਕੌਰ ਨੇ ਦੱਸਿਆ ਕਿ ਉਹ ਸਟਾਫ਼ ਨਰਸ ਬਣਨ ਤੋਂ ਪਹਿਲਾਂ ਇੱਕ ਸਾਲ ਨੈਸ਼ਨਲ ਹੈਲਥ ਮਿਸ਼ਨ ਤਹਿਤ ਸਿਹਤ ਵਿਭਾਗ ਦੇ ਵਿੱਚ ਕੰਮ ਕਰ ਚੁੱਕੀ ਹੈ ਤੇ ਉਨ੍ਹਾਂ ਨੂੰ ਨੌਕਰੀ ਮੈਰਿਟ ਦੇ ਆਧਾਰ 'ਤੇ ਬਣੀ ਲਿਸਟ ਮੁਤਾਬਕ ਮਿਲੀ ਹੈ।

ਡੇਰਾ ਬਾਬਾ ਨਾਨਕ ਦੀ ਰਹਿਣ ਵਾਲੀ ਰਾਜਵਿੰਦਰ ਕੌਰ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਘਰ ਦੇ ਨੇੜੇ ਪੋਸਟਿੰਗ ਕਰਨ ਨਾਲ ਜਿੱਥੇ ਉਨ੍ਹਾਂ ਨੂੰ ਸਹੂਲਤ ਮਿਲੀ ਹੈ ਤਾਂ ਉੱਥੇ ਹੀ ਕੋਰੋਨਾ ਵਾਇਰਸ ਮਹਾਂਮਾਰੀ ਦੇ ਵਿੱਚ ਕੰਮ ਹੋਰ ਵਧੀਆ ਤਰੀਕੇ ਨਾਲ ਸਟਾਫ਼ ਵੱਲੋਂ ਕੀਤਾ ਜਾਵੇਗਾ।

ABOUT THE AUTHOR

...view details