ਚੰਡੀਗੜ੍ਹ: ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਜੈੱਡ ਸ਼੍ਰੇਣੀ ਵਾਲੀ ਸੁਰੱਖਿਆ ਮਿਲੀ ਹੈ। ਮਿਲੀ ਜਾਣਕਾਰੀ ਮੁਤਾਬਿਕ ਕੇਂਦਰ ਵੱਲੋਂ ਜੈੱਡ ਸ਼੍ਰੋਣੀ ਦੀ ਸੁਰੱਖਿਆ ਦਿੱਤੀ ਗਈ ਹੈ। ਕੇਂਦਰ ਵੱਲੋਂ ਆਪਣੇ ਪੱਧਰ ’ਤੇ ਇਹ ਸੁਰੱਖਿਆ ਦਿੱਤੀ ਹੈ।
ਇਸ ਸਬੰਧ ਚ ਬੀਜੇਪੀ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਧਮਕੀਆਂ ਦੇ ਆਧਾਰ ’ਤੇ ਸੁਰੱਖਿਆ ਦਿੱਤੀ ਗਈ ਹੈ। ਕੇਂਦਰ ਸਰਕਾਰ ਦਾ ਇਹ ਫੈਸਲਾ ਕਾਫੀ ਸ਼ਲਾਘਾਯੋਗ ਹੈ। ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਸੁਰੱਖਿਆ ਦੀ ਲੋੜ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਵਿਰਸਾ ਸਿੰਘ ਵਲਟੋਹਾ ਨੇ ਕਿਹਾ ਕਿ ਜਿੱਥੋ ਤੱਕ ਸਰਕਾਰ ਸੁਰੱਖਿਆ ਦਾ ਸਬੰਧ ਹੈ ਉਸ ਨੂੰ ਲੈਣਾ ਜਾਂ ਨਹੀਂ ਲੈਣ ਇਹ ਗੱਲ ਜਥੇਦਾਰ ’ਤੇ ਨਿਰਭਰ ਕਰਦਾ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਦੇਸ਼ ਦੀ ਕੇਂਦਰ ਸਰਕਾਰ ਨੂੰ ਪਤਾ ਚਲ ਗਿਆ ਹੈ ਕਿ ਜਥੇਦਾਰ ਨੂੰ ਧਮਕੀਆਂ ਮਿਲੀਆਂ ਹਨ ਪਰ ਸੂਬਾ ਸਰਕਾਰ ਨੇ 6 ਗੰਨਮੈਨ ਵਾਪਿਸ ਲਏ ਹਨ ਇਸਦਾ ਮਤਲਬ ਹੈ ਕਿ ਇਹ ਰੀਵਿਉ ਨਹੀਂ ਕੀਤਾ ਜਾਂਦਾ ਕਿ ਕਿਸਦੀ ਸੁਰੱਖਿਆ ਵਾਪਸ ਲੈਣੀ ਹੈ ਅਤੇ ਕਿਸਦੀ ਨਹੀਂ। ਧਮਕੀ ਨੂੰ ਦੇਖਦੇ ਹੋਏ ਹੀ ਜੈੱਡ ਸ਼੍ਰੋਣੀ ਦੀ ਸੁਰੱਖਿਆ ਦਿੱਤੀ ਜਾਂਦੀ ਹੈ।