ਮੋਹਾਲੀ: ਖੇਡ ਮੰਤਰੀ ਕਿਰਨ ਰਿਜੀਜੂ ਨੇ ਸੋਮਵਾਰ ਨੂੰ ਆਨਲਾਈਨ ਪ੍ਰੋਗਰਾਮ ਰਾਹੀਂ ਪੰਜਾਬ ਸਥਿਤ ਜ਼ੀਰਕਪੁਰ ਵਿਖੇ ਭਾਰਤੀ ਖੇਡ ਪ੍ਰਾਧੀਕਰਣ (SAI) ਦੇ ਨਵੇਂ ਖੇਤਰੀ ਕੰਪਲੈਕਸ ਦਾ ਉਦਘਾਟਨ ਕੀਤਾ। ਇਹ ਕੰਪਲੈਕਸ ਉੱਤਰ ਭਾਰਤ ਦੇ SAI ਦੇ ਮੁੱਖ ਕੇਂਦਰਾਂ ਵਿਚੋਂ ਇੱਕ ਹੈ। ਨਵੇਂ ਖੇਡ ਕੰਪਲੈਕਸ ਦੇ ਵਿੱਚ ਟ੍ਰੇਨਿੰਗ ਲੈਣ ਵਾਲੇ ਕੋਚ ਤੇ ਖਿਡਾਰੀਆਂ ਨੂੰ ਵਧਾਈ ਦਿੰਦਿਆਂ ਰਿਜੀਜੂ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਇਸ ਕੰਪਲੈਕਸ ਦੇ ਨਾਲ ਜੰਮੂ ਤੇ ਕਸ਼ਮੀਰ, ਹਿਮਾਚਲ, ਪੰਜਾਬ ਤੇ ਹਰਿਆਣਾ ਦੇ ਖਿਡਾਰੀਆਂ ਨੂੰ ਕਾਫ਼ੀ ਸਹੂਲਤ ਮਿਲੇਗੀ। ਇਸ ਦੌਰਾਨ ਈਟੀਵੀ ਭਾਰਤ ਨੇ ਨਵੇਂ ਖੇਡ ਕੰਪਲੈਕਸ ਦੇ ਡਾਇਰੈਕਟਰ ਇੰਚਾਰਜ ਪਵਨ ਕੁਮਾਰ ਮੱਟੂ ਨਾਲ ਖਾਸ ਗੱਲਬਾਤ ਕੀਤੀ।
ਕਿੰਨੇ ਏਕੜ 'ਚ ਕੰਪਲੈਕਸ ਬਣੇਗਾ ?
ਇਸ ਦਾ ਜਵਾਬ ਦਿੰਦਿਆਂ ਪਵਨ ਕੁਮਾਰ ਨੇ ਦੱਸਿਆ ਕਿ ਪੰਦਰਾਂ ਏਕੜ ਵਿੱਚ ਤਿਆਰ ਹੋਣ ਵਾਲੇ ਖੇਡ ਕੰਪਲੈਕਸ ਦੇ ਵਿੱਚ ਹਿਮਾਚਲ, ਜੰਮੂ ਤੇ ਕਸ਼ਮੀਰ ਪੰਜਾਬ ਹਰਿਆਣਾ ਅਤੇ ਲੇਹ ਲੱਦਾਖ ਦੇ ਖਿਡਾਰੀਆਂ ਨੂੰ ਨਵੇਂ ਇਨਫਰਾਸਟਰੱਕਚਰ ਤੇ ਨਵੀਂ ਤਕਨੀਕ ਦੀ ਸਹੂਲਤ ਮਿਲੇਗੀ। ਹਾਲਾਂਕਿ ਡਾਇਰੈਕਟਰ ਇੰਚਾਰਜ ਮੱਟੂ ਨੇ ਇਹ ਵੀ ਕਿਹਾ ਕਿ ਬਾਕੀ ਦਾ ਐਲਾਨ ਖੇਡ ਮੰਤਰੀ ਕਿਰਨ ਰਿਜੀਜੂ ਖ਼ੁਦ ਇਸ ਸੈਂਟਰ ਵਿਖੇ ਆ ਕੇ ਕਰਨਗੇ।
ਖੇਡ ਵਿਭਾਗ ਦੇ ਡਾਇਰੈਕਟਰ ਜਨਰਲ ਸੰਦੀਪ ਪ੍ਰਧਾਨ ਵੱਲੋਂ ਖੇਲੋ ਇੰਡੀਆ ਪ੍ਰੋਗਰਾਮ ਸਣੇ ਤਮਾਮ ਸਕੀਮਾਂ ਦਾ ਪੂਰੇ ਦੇਸ਼ ਭਰ ਦੇ ਵਿੱਚ ਜ਼ੋਰਾਂ ਸ਼ੋਰਾਂ ਨਾਲ ਪ੍ਰਚਾਰ ਤੇ ਕੰਮ ਕੀਤਾ ਜਾ ਰਿਹਾ ਹੈ। ਇਸੇ ਤਹਿਤ ਖਿਡਾਰੀਆਂ ਨੂੰ ਹੋਰ ਤਕਨੀਕੀ ਸੁਵਿਧਾ ਮੁਹੱਈਆ ਇਨ੍ਹਾਂ ਸੈਂਟਰਾਂ ਵਿੱਚ ਕਰਵਾਈ ਜਾਵੇਗੀ।