ਪੰਜਾਬ

punjab

ETV Bharat / city

ਓਲੰਪਿਕ ਵਿੱਚ ਕੁਆਲੀਫਾਈ ਕਰਨ ਵਾਲੀ ਸਿਮਰਨ ਕੌਰ ਨਾਲ ਖ਼ਾਸ ਗੱਲਬਾਤ

3 ਤੋਂ 11 ਮਾਰਚ ਤੱਕ ਜੋਰਡਨ ਦੀ ਰਾਜਧਾਨੀ ਅਮਾਨ ਵਿੱਚ ਹੋਏ ਏਸ਼ੀਆ ਕੁਆਲੀਫ਼ਾਇਰ ਮੁਕਾਬਲਿਆਂ ਵਿੱਚ ਚਾਂਦੀ ਦਾ ਤਗਮਾ ਜਿੱਤ ਪੰਜਾਬ ਦੀ ਮੁੱਕੇਬਾਜ਼ ਸਿਮਰਨ ਕੌਰ ਵੱਲੋਂ ਟੋਕਿਓ ਓਲੰਪਿਕ ਲਈ ਕੁਆਲੀਫਾਈ ਕੀਤਾ ਅਤੇ ਚੰਡੀਗੜ੍ਹ ਪਹੁੰਚਣ 'ਤੇ ਈਟੀਵੀ ਨਾਲ ਖ਼ਾਸ ਗੱਲਬਾਤ ਕੀਤੀ।

ਸਿਮਰਨਜੀਤ ਕੌਰ
ਸਿਮਰਨਜੀਤ ਕੌਰ

By

Published : Mar 16, 2020, 11:44 PM IST

ਚੰਡੀਗੜ੍ਹ: ਪੰਜਾਬ ਦੀ ਮੁੱਕੇਬਾਜ਼ ਸਿਮਰਨ ਕੌਰ ਟੋਕਿਓ ਓਲੰਪਿਕ ਕੁਆਲੀਫਾਈ ਕਰਨ ਵਾਲੀ ਪਹਿਲੀ ਪੰਜਾਬਣ ਬਣੀ ਹੈ, ਜਿਸ ਨੇ ਈਟੀਵੀ ਭਾਰਤ ਨਾਲ ਗੱਲਬਾਤ ਕਰ ਆਪਣੇ ਜਜ਼ਬਾਤ ਸਾਂਝੇ ਕੀਤੇ।

ਓਲੰਪਿਕ ਵਿੱਚ ਕੁਆਲੀਫਾਈ ਕਰਨ ਵਾਲੀ ਸਿਮਰਨ ਕੌਰ ਨਾਲ ਖ਼ਾਸ ਗੱਲਬਾਤ

3 ਤੋਂ 11 ਮਾਰਚ ਤੱਕ ਜੋਰਡਨ ਦੀ ਰਾਜਧਾਨੀ ਅਮਾਨ ਵਿੱਚ ਹੋਏ ਏਸ਼ੀਆ ਕੁਆਲੀਫ਼ਾਇਰ ਮੁਕਾਬਲਿਆਂ ਵਿੱਚ ਚਾਂਦੀ ਦਾ ਤਗ਼ਮਾ ਜਿੱਤ ਸਿਮਰ ਵੱਲੋਂ ਟੋਕਿਓ ਓਲੰਪਿਕ ਲਈ ਕੁਆਲੀਫਾਈ ਕੀਤਾ ਸੀ। ਸਿਮਰਨ ਕੌਰ ਨੇ ਦੱਸਿਆ ਜਦੋਂ ਪਿੰਡ ਵਿੱਚ ਅਕੈਡਮੀ ਖੁੱਲ੍ਹੀ ਤਾਂ ਸਭ ਤੋਂ ਪਹਿਲਾਂ ਉਨ੍ਹਾਂ ਦੀ ਭੈਣ ਨੇ ਬਾਕਸਿੰਗ ਦੀ ਸਿਖਲਾਈ ਲੈਣੀ ਸ਼ੁਰੂ ਕੀਤੀ। ਇਸ ਤੋਂ ਬਾਅਦ ਪਰਿਵਾਰ ਦੀ ਸਹਮਤੀ ਤੋਂ ਬਾਅਦ ਉਸ ਨੇ ਵੀ ਸਿਖਲਾਈ ਸ਼ੁਰੂ ਕਰ ਦਿੱਤੀ।

ਕੈਪਟਨ ਅਮਰਿੰਦਰ ਸਿੰਘ ਨੇ ਕੀਤੀ ਤਾਰੀਫ਼

ਉਨ੍ਹਾਂ ਦੱਸਿਆ ਕਿ ਪਿੰਡ ਦੇ ਲੋਕ ਪਹਿਲਾਂ ਕਹਿੰਦੇ ਸੀ ਕਿ ਕੁੜੀਆਂ ਨੂੰ ਬਾਕਸਿੰਗ ਨਹੀਂ ਕਰਨੀ ਚਾਹੀਦੀ ਪਰ ਉਨ੍ਹਾਂ ਦੇ ਪਰਿਵਾਰ ਨੇ ਪੂਰਾ ਸਾਥ ਦਿੱਤਾ। ਸਿਮਰਨ ਦੀ ਇਸ ਉਪਲਭਦੀ ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਵਧਾਈ ਦਿੱਤੀ ਹੈ। ਖੇਡ ਮੰਤਰੀ ਗੁਰਮੀਤ ਰਾਣਾ ਸੋਢੀ ਨੇ ਭਰੋਸਾ ਦਿੱਤਾ ਅਤੇ ਕੈਪਟਨ ਅਮਰਿੰਦਰ ਸਿੰਘ ਨੇ ਪੰਜ ਲੱਖ ਦਾ ਇਨਾਮ ਦਿੱਤਾ ਅਤੇ ਕਿਹਾ ਕਿ ਓਲੰਪਿਕ ਵਿੱਚ ਤਗਮਾ ਜਿੱਤਣ 'ਤੇ ਚੰਗੀ ਨੌਕਰੀ ਵੀ ਦਿੱਤੀ ਜਾਵੇਗੀ।

ABOUT THE AUTHOR

...view details