ਚੰਡੀਗੜ੍ਹ:ਦਿੱਲੀ ਅੰਮ੍ਰਿਤਸਰ ਕੱਟੜਾ ਹਾਈਵੇਅ ਨੂੰ ਲੈ ਕੇ ਸੂਬੇ ਵਿੱਚ ਕ੍ਰੈਡਿਟ ਵਾਰ ਛਿੜ ਚੁੱਕੀ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਤੇ ਪੰਜਾਬ ਭਾਜਪਾ ਦੇ ਕਈ ਆਗੂ ਇਸ ਜਿੱਤ ਦਾ ਸਿਹਰਾ ਆਪਣੇ ਸਿਰ ਬੰਨ੍ਹਣ ਦੀ ਕੋਸ਼ੀਸ਼ ਵਿੱਚ ਲਗੇ ਹੋਏ ਹਨ। ਅਕਾਲੀ ਦਲ ਤੇ ਕਾਂਗਰਸ ਦੋਹਾਂ ਪਾਰਟੀਆਂ ਵੱਲੋਂ ਇਸ ਦੀ ਵਾਹਵਾਈ ਲੁੱਟਣ ਦਾ ਕੰਮ ਜਾਰੀ ਹੈ।
ਅਕਾਲੀ ਤਾਂ ਪੈਰ ਪੱਟ ਗਏ ਸੀ ਪਿਛੇ, ਅਸੀਂ ਨਹੀਂ ਹੱਟੇ: ਡਾ. ਵੇਰਕਾ
ਇਸੇ ਮੁੱਦੇ ਨੂੰ ਲੈ ਕੇ ਈਟੀਵੀ ਭਾਰਤ ਨੇ ਪੰਜਾਬ ਸਰਕਾਰ ਦੇ ਕੈਬਿਨੇਟ ਮੰਤਰੀ ਡਾ.ਰਾਜਕੁਮਾਰ ਵੇਰਕਾ ਨਾਲ ਵਿਸ਼ਸ਼ ਗੱਲ ਬਾਤ ਕੀਤੀ। ਵੇਰਕਾ ਵੀ ਇਸ ਪ੍ਰੋਜੈਕਟ ਨੂੰ ਕੁਝ ਅਜਿਹਾ ਹੀ ਕਰਦੇ ਨਜ਼ਰ ਆਏ। ਡਾ. ਵੇਰਕਾ ਨੇ ਅਕਾਲੀ ਦਲ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਅਕਾਲੀਆਂ ਨੇ ਤਾਂ ਆਪਣੀ ਸਰਕਾਰ ਦੇ ਵੇਲੇ ਇਸ ਪ੍ਰਪੋਜ਼ਲ ਨੂੰ ਵਾਪਸ ਕਰ ਦਿੱਤਾ ਸੀ, ਜਿਸ ਦੀ ਗੰਭੀਰਤਾ ਨੂੰ ਕਾਂਗਰਸ ਸਰਕਾਰ ਨੇ ਸਮਝਿਆ ਤੇ ਮੁੱਦੇ ਨੂੰ ਕੇਂਦਰ ਅਗੇ ਚੁੱਕਿਆ।
ਅਕਾਲੀ ਤਾਂ ਪੈਰ ਪੱਟ ਗਏ ਸੀ ਪਿਛੇ, ਅਸੀਂ ਨਹੀਂ ਹੱਟੇ: ਡਾ. ਵੇਰਕਾ ਭਾਜਪਾ 'ਚ ਸ਼ਾਮਲ ਹੋਣਾ ਸੀ ਨਵਜੋਤ ਸਿੰਘ ਸਿੱਧੂ ਦੀ ਗ਼ਲਤੀ: ਡਾ. ਵੇਰਕਾ
ਨਵਜੋਤ ਸਿੰਘ ਸਿੱਧੂ ਦੀਆਂ ਆਮ ਆਦਮੀ ਪਾਰਟੀ ਵਿੱਚ ਜਾਣ ਦੀਆਂ ਅਟਕਲਾਂ 'ਤੇ ਵਿਰਾਮ ਲਗਾਉਂਦਿਆਂ ਵੇਰਕਾ ਨੇ ਕਿਹਾ ਕਿ ਉਨ੍ਹਾਂ ਦੀ ਗੱਲ ਨਵਜੋਤ ਸਿੰਘ ਸਿੱਧੂ ਨਾਲ ਗੱਲ ਹੋਈ ਸੀ ਅਤੇ ਉਨ੍ਹਾਂ ਨੂੰ ਇਹ ਵੀ ਨਹੀਂ ਪਤਾ ਕਿ ਕੌਣ ਇਹ ਖ਼ਬਰਾਂ ਲਿਖ ਰਿਹਾ ਤੇ ਕੌਣ ਨਹੀਂ ਪਰ ਉਹ ਕਾਂਗਰਸ ਵਿੱਚ ਹੀ ਰਹਿਣਗੇ ਤੇ ਕਿਸੇ ਹੋਰ ਪਾਰਟੀ 'ਚ ਸ਼ਾਮਲ ਹੋਣ ਦਾ ਉਨ੍ਹਾਂ ਦਾ ਕੋਈ ਪਲਾਨ ਨਹੀਂ ਹੈ।
ਭਾਜਪਾ 'ਚ ਸ਼ਾਮਲ ਹੋਣਾ ਸੀ ਨਵਜੋਤ ਸਿੰਘ ਸਿੱਧੂ ਦੀ ਗ਼ਲਤੀ: ਡਾ. ਵੇਰਕਾ ਬਾਜਵਾ ਦੀ ਸੋਚ 'ਤੇ ਨਹੀਂ ਕਰਨਾ ਚਾਹੁੰਦਾ ਕੋਈ ਟਿਪਣੀ: ਡਾ. ਵੇਰਕਾ
ਉਥੇ ਹੀ ਜਦ ਵੇਰਕਾ ਤੋਂ ਕਾਂਗਰਸ ਤੋਂ ਬਾਘੀ ਹੋਏ ਕਾਂਗਰਸੀ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਲਿਖੀਆਂ ਚਿੱਠੀਆਂ 'ਤੇ ਸਵਾਲ ਪੁਛੇ ਗਏ ਤਾਂ ਵੇਰਕਾ ਸਾਹਬ ਨੇ ਕਿਹਾ ਕਿ ਉਹ ਬਾਜਵਾ ਦੀ ਆਪਣੀ ਸੋਚ ਹੈ। ਉਨ੍ਹਾਂ ਕਿਹਾ ਕਿ ਬਾਜਵਾ ਨੂੰ ਆਪਣੀਆਂ ਚਿੱਠੀਆਂ 'ਚ ਇਹ ਵੀ ਲਿਖਣਾ ਚਾਹੀਦਾ ਹੈ ਕਿ ਪੰਜਾਬ ਦੀ ਮੌਜੂਦਾ ਕਾਂਗਰਸ ਸਰਕਾਰ ਨੇ ਕਿੰਨੇ ਕਿਸਾਨਾਂ ਦਾ ਗੰਨਾ ਦੀ ਬਕਾਇਆ ਰਾਸ਼ੀ ਮੌੜ ਦਿੱਤੀ ਹੈ ਤੇ ਜੋ ਰਾਸ਼ੀ ਬਕਾਇਆ ਬੱਚਦੀ ਹੈ ਉਸ ਨੂੰ ਕੈਪਟਨ ਸਾਹਬ ਵੱਲੋਂ ਜਲਦ ਹੀ ਮੌੜ ਦਿੱਤਾ ਜਾਵੇਗਾ।
ਬਾਜਵਾ ਦੀ ਸੋਚ 'ਤੇ ਨਹੀਂ ਕਰਨਾ ਚਾਹੁੰਦਾ ਕੋਈ ਟਿਪਣੀ: ਡਾ. ਵੇਰਕਾ