ਪੰਜਾਬ

punjab

ETV Bharat / city

NTSE 'ਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਲਈ ਵਿਸ਼ੇਸ਼ ਸੈਸ਼ਨ ਦੀ ਪ੍ਰਬੰਧ - ਐਨਟੀਐਸਈ

ਐਨ.ਟੀ.ਐਸ.ਈ. ਦੀ ਪ੍ਰੀਖਿਆ ਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਲਈ ਵਿਸ਼ੇਸ਼ ਸੈਸ਼ਨ ਦੀ ਪ੍ਰਬੰਧ ਕੀਤਾ ਗਿਆ ਹੈ। ਇਹ ਲੈਕਚਰ/ਵੈਬਨਾਰ ਯੂਟਿਊਬ ਚੈਨਲ ’ਤੇ ਹੋਵੇਗਾ।

ਵਿਜੇ ਇੰਦਰ ਸਿੰਗਲਾ
ਵਿਜੇ ਇੰਦਰ ਸਿੰਗਲਾ

By

Published : Nov 17, 2020, 7:09 PM IST

ਚੰਡੀਗੜ੍ਹ: ਪੰਜਾਬ ਦੇ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਦੇ ਨਿਰਦੇਸ਼ਾਂ ਦੇ ਆਧਾਰ ’ਤੇ ਸਕੂਲ ਸਿੱਖਿਆ ਵਿਭਾਗ ਨੇ ਨੈਸ਼ਨਲ ਟੈਲੰਟ ਖੋਜ ਪ੍ਰੀਖਿਆ (ਐਨ.ਟੀ.ਐਸ.ਈ., ਸਟੇਜ-1) ਵਿੱਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਦੇ ਲਈ ਵਿਸ਼ੇਸ਼ ਸੈਸ਼ਨ ਦੀ ਪ੍ਰਬੰਧ ਕੀਤਾ ਹੈ।

ਜਾਣਕਾਰੀ ਦਿੰਦੇ ਹੋਏ ਸਕੂਲ ਸਿੱਖਿਆ ਵਿਭਾਗ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਐਨ.ਟੀ.ਐਸ.ਈ. ਵਿੱਚ ਬੈਠਣ ਵਾਲੇ ਵਿਦਿਆਰਥੀਆਂ ਲਈ ਵਿਭਾਗ ਵੱਲੋਂ ਪ੍ਰੇਰਨਾਦਾਇਕ ਲੈਕਚਰਾਂ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ। ਇਹ ਆਨ ਲਾਈਨ ਲੈਕਚਰ 23 ਨਵੰਬਰ ਤੋਂ 28 ਨਵੰਬਰ ਤੱਕ ਰੋਜ਼ਾਨਾ ਬਾਅਦ ਦੁਪਹਿਰ 12.30 ਤੋਂ 1.30 ਤੱਕ ਹੋਇਆ ਕਰੇਗਾ। ਇਹ ਲੈਕਚਰ/ਵੈਬਨਾਰ ਯੂਟਿਊਬ ਚੈਨਲ ’ਤੇ ਹੋਵੇਗਾ। ਇਹ ਲੈਕਚਰ ਡਾ. ਗੁਲਸ਼ਨ ਸ਼ਰਮਾਂ ਵੱਲੋਂ ਦਿੱਤੇ ਜਾਣਗੇ ਜੋ ਕਿ ਕਾਰਪੋਰੇਟ ਟਰੇਨਰ ਹਨ। ਇਸ ਇਮਤਿਹਾਨ ਲਈ ਹੁਣ ਤੱਕ ਸਰਕਾਰੀ ਸਕੂਲਾਂ ਦੇ ਦਸਵੀਂ ਵਿੱਚ ਪੜ੍ਹਦੇ 32000 ਵਿਦਿਆਰਥੀਆਂ ਨੇ ਰਜਿਸਟ੍ਰੇਸ਼ਨ ਕਰਵਾਈ ਹੈ।

ਐਨ.ਟੀ.ਐਸ.ਈ. ਪ੍ਰੀਖਿਆ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਅਤੇ ਉਨ੍ਹਾਂ ਨੂੰ ਕੋਚਿੰਗ ਦੇ ਰਹੇ ਅਧਿਆਪਕਾਂ ਨੂੰ ਇਨ੍ਹਾਂ ਲੈਕਚਰਾਂ ਮੌਕੇ ਲਾਜ਼ਮੀ ਤੌਰ ’ਤੇ ਹਾਜ਼ਰ ਹੋਣ ਨੂੰ ਯਕੀਨੀ ਬਨਾਉਣ ਲਈ ਕਿਹਾ ਗਿਆ ਹੈ।

ABOUT THE AUTHOR

...view details