ਮੋਗਾ:ਫਿਲਮ ਸਟਾਰ ਸੋਨੂੰ ਸੂਦ ’ਤੇ ਚੋਣ ਕਮਿਸ਼ਨ ਨੇ ਵੋਟਿੰਗ ਖਤਮ ਹੋਣ ਤੱਕ ਘਰੋਂ ਨਿਕਲਣ ’ਤੇ ਪਾਬੰਦੀ ਲਗਾ ਦਿੱਤੀ ਹੈ (sonu sood restricted to home) ਤੇ ਉਨ੍ਹਾਂ ਦੀ ਗੱਡੀ ਜਬਤ ਕਰ ਲਈ ਹੈ। ਉਨ੍ਹਾਂ ਦੀ ਭੈਣ ਮਾਲਵਿਕਾ ਸੂਦ ਮੋਗਾ ਤੋਂ ਕਾਂਗਰਸ ਦੀ ਟਿਕਟ ਤੋਂ ਚੋਣ ਲੜ ਰਹੇ ਹਨ। ਇਸੇ ਦੌਰਾਨ ਸੋਨੂੰ ਸੂਦ ਇੱਕ ਬੂਥ ਵਿੱਚ ਆਪਣੀ ਗੱਡੀ ਲਿਜਾਉਣ ਦੀ ਕੋਸ਼ਿਸ਼ ਕਰ ਰਹੇ ਸੀ, ਜਿਸ ’ਤੇ ਸੁਰੱਖਿਆ ਅਮਲੇ ਨੇ ਉਨ੍ਹਾਂ ਨੂੰ ਗੱਡੀ ਸਮੇਤ ਪੋਲਿੰਗ ਬੂਥ ਵਿੱਚ ਨਹੀਂ ਜਾਣ ਦਿੱਤਾ।
ਏਐਨਆਈ ਨੇ ਟਵੀਟ ਕਰਕੇ ਕਿਹਾ ਹੈ ਕਿ ਮੋਗਾ ਦੇ ਪੀਆਰਓ ਪ੍ਰਭਦੀਪ ਸਿੰਘ ਨੇ ਚੋਣ ਜਾਬਤੇ ਦੀ ਉਲੰਘਣਾ ਕਾਰਨ ਸੋਨੂੰ ਸੂਦ ’ਤੇ ਕਾਰਵਾਈ ਕਰਨ ਦੀ ਜਾਣਕਾਰੀ ਦਿੱਤੀ ਹੈ। ਸੋਨੂੰ ਸੂਦ ਵਿਰੁੱਧ ਕਾਰਵਾਈ ਵੀ ਕੀਤੀ ਜਾਣ ਦੀ ਸੰਭਾਵਨਾ ਹੈ। ਜਿਕਰਯੋਗ ਹੈ ਕਿ ਸੋਨੂੰ ਸੂਦ ਆਪਣੀ ਭੈਣ ਮਾਲਵਿਕਾ ਸੂਦ ਲੀ ਚੋਣ ਪ੍ਰਚਾਰ ਵੀ ਕਰਦੇ ਰਹੇ ਹਨ। ਚੋਣ ਕਮਿਸ਼ਨ ਦੀ ਕਾਰਵਾਈ ’ਤੇ ਸੋਨੂੰ ਸੂਦ ਦਾ ਬਿਆਨ ਵੀ ਏਐਨਆਈ ਤੋਂ ਆਇਆ ਹੈ।