ਪੰਜਾਬ

punjab

ETV Bharat / city

ਜਾਨੋਂ ਮਾਰਨ ਦੀਆਂ ਮਿਲੀਆਂ ਧਮਕੀਆਂ ਤੋਂ ਬਾਅਦ ਜਾਨੀ ਸੁਰੱਖਿਆ ਜਗ੍ਹਾ ਹੋਏ ਸ਼ਿਫਟ ! - ਪੰਜਾਬ ਵਿੱਚ ਗੈਂਗਸਟਰਵਾਦ

ਮਸ਼ਹੂਰ ਗੀਤਕਾਰ ਜਾਨੀ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ ਜਿਸ ਦੇ ਚੱਲਦੇ ਉਸ ਵੱਲੋਂ ਸੁਰੱਖਿਆ ਦੀ ਮੰਗ ਕਰਦੇ ਹੋਏ ਸੀਐਮ ਭਗਵੰਤ ਸਮੇੇਤ ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਚਿੱਠੀ ਲਿਖੀ ਗਈ ਹੈ।

ਜਾਨੋਂ ਮਾਰਨ ਦੀਆਂ ਮਿਲੀਆਂ ਧਮਕੀਆਂ ਤੋਂ ਬਾਅਦ ਜਾਨੀ ਸੁਰੱਖਿਆ ਜਗ੍ਹਾ ਹੋਏ ਸ਼ਿਫਟ
ਜਾਨੋਂ ਮਾਰਨ ਦੀਆਂ ਮਿਲੀਆਂ ਧਮਕੀਆਂ ਤੋਂ ਬਾਅਦ ਜਾਨੀ ਸੁਰੱਖਿਆ ਜਗ੍ਹਾ ਹੋਏ ਸ਼ਿਫਟ

By

Published : Aug 2, 2022, 7:38 PM IST

ਚੰਡੀਗੜ੍ਹ: ਪੰਜਾਬ ਵਿੱਚ ਗੈਂਗਸਟਰਵਾਦ ਵਧਦਾ ਜਾ ਰਿਹਾ ਹੈ ਜਿਸ ਕਾਰਨ ਹਰ ਕੋਈ ਡਰ ਦੇ ਮਾਹੌਲ ਵਿੱਚ ਜਿਉਣ ਲਈ ਮਜ਼ਬੂਰ ਹੈ। ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਲਗਾਤਾਰ ਨਾਮੀ ਚਿਹਰਿਆਂ ਨੂੰ ਧਮਕੀਆਂ ਮਿਲ ਰਹੀਆਂ ਹਨ। ਇਹ ਧਮਕੀਆਂ ਗੈਂਗਸਟਰਾਂ ਵੱਲੋਂ ਦਿੱਤੀਆਂ ਜਾ ਰਹੀਆਂ ਹਨ। ਜਾਣਕਾਰੀ ਅਨੁਸਾਰ ਹੁਣ ਨਾਮੀ ਗੀਤਕਾਰ ਜਾਨੀ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ ਜਿਸ ਤੋਂ ਬਾਅਦ ਜਾਨੀ ਵੱਲੋਂ ਪੰਜਾਬ ਸਰਕਾਰ ਨੂੰ ਇੱਕ ਚਿੱਠੀ ਲਿਖੀ ਗਈ ਹੈ। ਉਸ ਜਾਣਕਾਰੀ ਅਨੁਸਾਰ ਉਸ ਚਿੱਠੀ ਰਾਹੀਂ ਜਾਨੀ ਵੱਲੋਂ ਸਰਕਾਰ ਤੋਂ ਉਸਨੂੰ ਸੁਰੱਖਿਆ ਮੁਹੱਈਆ ਕਰਵਾਉਣ ਦੀ ਮੰਗ ਕੀਤੀ ਗਈ ਹੈ।

ਜਾਣਕਾਰੀ ਮਿਲੀ ਹੈ ਕਿ ਜਾਨੀ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਜਾਨ ਦੇ ਖਤਰੇ ਨੂੰ ਲੈਕੇ ਉਸ ਵੱਲੋਂ ਪੰਜਾਬ ਨੂੰ ਛੱਡ ਦਿੱਤਾ ਗਿਆ ਹੈ ਅਤੇ ਕਿਸੇ ਸੁਰੱਖਿਅਤ ਥਾਂ ’ਤੇ ਸ਼ਿਫਟ ਹੋ ਗਿਆ ਹੈ। ਇਸ ਦੌਰਾਨ ਉਸਨੇ ਇਹ ਵੀ ਚਿੰਤਾ ਜ਼ਾਹਰ ਕੀਤੀ ਹੈ ਕਿ ਜਿਸ ਤਰ੍ਹਾਂ ਸਿੱਧੂ ਮੂਸੇਵਾਲਾ ਦਾ ਕਤਲ ਹੋਇਆ ਹੈ ਉਸ ਤੋਂ ਬਾਅਦ ਘਰ ਤੋਂ ਬਾਹਰ ਨਿਕਲਣਾ ਮੁਸ਼ਕਿਲ ਹੋ ਚੁੱਕਿਆ ਹੈ।

ਜਾਨੋਂ ਮਾਰਨ ਦੀਆਂ ਮਿਲੀਆਂ ਧਮਕੀਆਂ ਤੋਂ ਬਾਅਦ ਜਾਨੀ ਸੁਰੱਖਿਆ ਜਗ੍ਹਾ ਹੋਏ ਸ਼ਿਫਟ

ਜਾਨੀ ਨੇ ਚਿੱਠੀ ਵਿੱਚ ਦੱਸਿਆ ਕਿ ਇਹ ਧਮਕੀਆਂ ਉਸਦੇ ਮੈਨੇਜਰ ਨੂੰ ਮਿਲ ਰਹੀਆਂ ਹਨ। ਉਸਨੇ ਦੱਸਿਆ ਕਿ ਇਸ ਪੂਰੇ ਮਸਲੇ ਸਬੰਧੀ ਪੁਲਿਸ ਨਾਲ ਉਸਦੀ ਗੱਲਬਾਤ ਵੀ ਹੋਈ ਹੈ ਅਤੇ ਉਹ ਪੁਲਿਸ ਮੁਤਾਬਕ ਚੱਲ ਰਿਹਾ ਹੈ। ਇਸਦੇ ਨਾਲ ਹੀ ਉਸਨੇ ਇਹ ਵੀ ਦੱਸਿਆ ਹੈ ਇੰਨ੍ਹਾਂ ਧਮਕੀਆਂ ਦੇ ਚੱਲਦੇ ਉਹ ਪਹਿਲਾਂ ਹੀ ਆਪਣੇ ਪਰਿਵਾਰ ਨੂੰ ਸੁਰੱਖਿਅਤ ਥਾਂ ਤੇ ਸ਼ਿਫਟ ਕਰ ਚੁੱਕਾ ਹੈ। ਇਸ ਦੇ ਨਾਲ ਹੀ ਜਾਨੀ ਚਿੱਠੀ ਵਿੱਚ ਕਿਹਾ ਹੈ ਕਿ ਉਸ ਨੂੰ ਸ਼ੂਟਿੰਗ ਆਦਿ ਦੇ ਲਈ ਘਰੋਂ ਬਾਹਰ ਜਾਣ ਕਾਫੀ ਮੁਸ਼ਕਿਲ ਹੈ ਕਿਉਂਕਿ ਇਸ ਤਰ੍ਹਾਂ ਘਰੋਂ ਜਾਣਾ ਉਸ ਲਈ ਖਤਰਾ ਹੈ। ਇਸ ਲਈ ਉਸਨੂੰ ਸੁਰੱਖਿਆ ਦੀ ਲੋੜ ਹੈ।

ਇਹ ਵੀ ਪੜ੍ਹੋ:CM ਭਗਵੰਤ ਮਾਨ ਦੀ ਕਿਸਾਨਾਂ ਨਾਲ ਮੀਟਿੰਗ ਜਾਰੀ, ਕਿਸਾਨਾਂ ਨੇ ਸਰਕਾਰ ਅੱਗੇ ਰੱਖੀਆਂ ਕਿਹੜੀਆਂ ਮੰਗਾਂ ?

ABOUT THE AUTHOR

...view details