ਚੰਡੀਗੜ੍ਹ:ਕੋਰੋਨਾ ਮਹਾਂਮਾਰੀ ਨੇ ਪੂਰੇ ਵਿਸ਼ਵ ਨੂੰ ਪ੍ਰਭਾਵਿਤਾ ਕੀਤਾ ਹੈ। ਪੀਜੀਆਈ ਚੰਡੀਗੜ੍ਹ ਨੇ ਸ਼ਹਿਰ ਵਿੱਚ 6 ਤੋਂ 12 ਉਮਰ ਵਰਗ ਵਿਚ ਕੀਤੇ ਗਏ ਸ਼ੀਰੋ ਸਰਵੇ (Survey) ਵਿੱਚ 2 ਹਜ਼ਾਰ 695 ਸੈਂਪਲ ਟੈਸਟ ਕੀਤੇ ਗਏ। ਸੈਕਟਰ ਏਰੀਆ ਦੇ 67 ਫੀਸਦ ਅਤੇ 75 ਫੀਸਦ ਰੂਰਲ ਏਰੀਆ ਦੇ ਟੈਸਟ ਕੀਤੇ ਹਨ। ਇਨ੍ਹਾਂ ਵਿੱਚੋਂ ਕਲੋਨੀ ਦੇ 76 ਫੀਸਦ ਲੋਕਾਂ ਵਿੱਚ ਐਂਟੀਬੌਡੀ ਮਿਲੀ ਹੈ। ਉੱਥੇ ਹੀ ਓਵਰਆਲ ਪੌਜ਼ੀਟਿਵਿਟੀ ਰੇਟ 72.7 ਫੀਸਦ ਰਿਹਾ ਹੈ ਭਾਵ ਇੰਨ੍ਹੇ ਲੋਕਾਂ ਨੂੰ ਕੋਰੋਨਾ (Corona) ਹੋ ਚੁੱਕਾ ਸੀ, ਪਰ ਲੋਕਾਂ ਨੂੰ ਪਤਾ ਹੀ ਨਹੀਂ ਲੱਗਿਆ ਹੈ। ਇਸ ਤੋਂ ਇਲਾਵਾ ਜੀਐਮਸੀਐਚ ਸੈਕਟਰ 32 ਨੇ 18 ਸਾਲ ਤੋਂ ਵੱਧ ਵਿਅਕਤੀਆ ਉਤੇ ਸ਼ੀਰੋ ਸਰਵੇ ਕੀਤਾ ਸੀ।
ਪੀਜੀਆਈ ਡਾਇਰੈਕਟਰ ਪ੍ਰੋ. ਜਗਤ ਰਾਮ ਨੇ ਦੱਸਿਆ ਕਿ 21 ਮਰੀਜ਼ ਉਨ੍ਹਾਂ ਦੇ ਇੱਥੇ ਇਲਾਜ ਕਰਵਾ ਰਹੇ ਹਨ। ਜਿਨ੍ਹਾਂ ਵਿਚੋਂ ਚੰਡੀਗੜ੍ਹ ਦਾ ਇੱਕ ਮਰੀਜ਼ ਹੈ। ਕੋਵਿਡ ਮਰੀਜ਼ਾਂ ਵਿੱਚ ਵਾਧਾ ਹੋ ਰਿਹਾ ਹੈ। ਇਕ ਹਫਤੇ ਵਿੱਚ 9 ਤੋਂ ਵੱਧ ਕੇ 21 ਹੋ ਗਏ ਹਨ ਅਤੇ 11 ਮਰੀਜ਼ ਇਲਾਜ ਅਧੀਨ ਹੈ। ਇਨ੍ਹਾਂ ਮਰੀਜ਼ਾਂ ਵਿਚ 0.17 ਫੀਸਦੀ ਪੌਜ਼ੀਟਿਵਿਟੀ ਰੇਟ ਮਿਲਿਆ ਹੈ। ਉਨ੍ਹਾਂ ਨੇ ਦੱਸਿਆ ਹੈ ਕਿ ਓਪੀਡੀ ਵਿਚ 18 ਹਜ਼ਾਰ 833 ਮਰੀਜ਼ਾਂ ਨੂੰ ਚੈੱਕ ਕੀਤਾ ਅਤੇ 81 ਦੀ ਸਰਜਰੀ ਕੀਤੀ ਹੈ।