ਚੰਡੀਗੜ੍ਹ: ਪੰਜਾਬ ਬਾਰਡਰ ਸੂਬਾ ਹੈ ਅਤੇ ਅੱਤਵਾਦੀਆਂ ਦੀ ਨਜ਼ਰ ਪੰਜਾਬ ’ਤੇ ਰਹਿੰਦੀ ਹੈ। ਖਾਸ ਕਰਕੇ ਪੰਜਾਬ ਦੇ ਸਰਹੱਦਾਂ ਇਲਾਕਿਆਂ ਜਿੱਥੇ ਅੱਤਵਾਦੀਆਂ ਦੀ ਨਜ਼ਰ ਜਿਆਦਾ ਰਹਿੰਦੀ ਹੈ। ਉੱਥੇ ਹੀ ਮੌਜੂਦਾ ਸਮੇਂ ਚ ਵੀ ਐਨਆਈਏ ਦੇ ਇਨਪੁੱਟਸ ਦੇ ਆਧਾਰ ’ਤੇ ਪੰਜਾਬ ਪੁਲਿਸ ਨੇ ਪੰਜਾਬ ’ਚ ਹਾਈ ਅਰਲਟ ਜਾਰੀ ਕੀਤਾ ਹੈ। ਇਸ ਚ ਆਮ ਜਨਤਾ ਨੂੰ ਅਲਰਟ ’ਤੇ ਰਹਿਣ ਦੇ ਲਈ ਆਖਿਆ ਹੈ। ਨਾਲ ਹੀ ਆਮ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਲਾਵਾਰਿਸ ਜਾਂ ਸ਼ੱਕੀ ਚੀਜ਼ ਦਿਖਣ ’ਤੇ ਇਸਦੀ ਸੂਚਨਾ ਤੁਰੰਤ ਹੀ ਪੁਲਿਸ ਨੂੰ ਦੇਣ। ਦੱਸ ਦਈਏ ਕਿ ਕੇਂਦਰੀ ਅਤੇ ਪੰਜਾਬ ਦੀ ਸੁਰੱਖਿਆ ਏਜੰਸੀਆਂ ’ਤੇ ਥਾਂ-ਥਾਂ ’ਤੇ ਨਜਰ ਬਣਾਈ ਹੋਈ ਹੈ ਪਰ ਉਨ੍ਹਾਂ ਦੇ ਅੱਗੇ ਕਈ ਚੁਣੌਤੀਆਂ ਹਨ।
ਪੰਜਾਬ ਦੇ ਸਰਹੱਦੀ ਇਲਾਕਿਆਂ ਚ ਡਰੋਨ ਦੇ ਜਰੀਏ ਨਸਾ ਅਤੇ ਹਥਿਆਰਾਂ ਦੀ ਤਸਕਰੀ ਵਧ ਰਹੀ ਹੈ। ਸੂਬਾ ਪੁਲਿਸ ਨੇ ਹਾਈ ਅਲਰਟ ਜਾਰੀ ਕੀਤਾ ਹੈ। ਇਹ ਅਲਰਟ 5 ਜਨਵਰੀ ਤੱਕ ਜਾਰੀ ਕੀਤਾ ਗਿਆ ਹੈ। ਸੁਰੱਖਿਆ ਏਜੰਸੀਆਂ ਨੇ ਪੰਜਾਬ ਦੇ ਨਾਲ ਲੱਗਦੇ ਹਰਿਆਣਾ, ਹਿਮਾਚਲ, ਦਿੱਲੀ, ਰਾਜਸਥਾਨ ਚ ਵੀ ਅਲਰਟ ਜਾਰੀ ਕੀਤਾ ਗਿਆ ਹੈ। ਮਿਲੀ ਜਾਣਕਾਰੀ ਮੁਤਾਬਿਕ ਪਿਛਲੇ ਡੇਢ ਸਾਲ ਚ ਪੰਜਾਬ ’ਚ 14 ਡਰੋਨ ਮਿਲੇ ਹਨ। ਸਾਢੇ 8 ਕਿਲੋ ਦੇ ਕਰੀਬ ਆਰਡੀਐਕਸ਼ ਅਤੇ ਵੱਡੀ ਗਿਣਤੀ ਚ ਹਥਿਆਰ ਮਿਲੇ ਹਨ। ਇਸ ਦੇ ਚੱਲਦੇ ਸੂਬਾਈ ਪੁਲਿਸ ਨੇ ਖੁਫੀਆ ਏਜੰਸੀਆਂ ਦੇ ਸਹਿਯੋਗ ਨਾਲ, ਵਿਦੇਸ਼ਾਂ ਵਿੱਚ ਬੈਠੇ ਅੱਤਵਾਦੀਆਂ ਦੁਆਰਾ ਭੇਜੇ ਗਏ ਵੱਖ -ਵੱਖ ਹਥਿਆਰਾਂ ਦਾ ਪਤਾ ਲਗਾਇਆ ਹੈ, ਜਿਸ ਵਿੱਚ 36 ਅਜਿਹੇ ਗ੍ਰਨੇਡ ਹੋਣ ਦਾ ਪਤਾ ਲੱਗਿਆ ਹੈ ਕਿ ਜੋ ਆਪਣੇ ਕੁਰੀਅਰ ਅਤੇ ਮਾਡੀਉਲ ਦੇ ਜਰੀਏ ਅੱਤਵਾਦੀਆਂ ਦੁਆਰਾ ਭੇਜੇ ਗਏ ਹਨ।
ਇਸਦੇ ਚਲੱਦੇ ਸੂਬਾਈ ਪੁਲਿਸ ਨੇ ਪੰਜਾਬ ਦੇ ਵੱਖ ਵੱਖ ਇਲਾਕਿਆਂ ਚ ਛਾਪਾਮਾਰੀ ਸ਼ੁਰੂ ਕਰ ਦਿੱਤੀ ਹੈ। ਜਾਂਚ ਏਜੰਸੀਆਂ ਅਨੁਸਾਰ ਇਨ੍ਹਾਂ ਇਲਾਕਿਆਂ ਵਿੱਚ ਅੰਮ੍ਰਿਤਸਰ, ਤਰਨਤਾਰਨ, ਬਟਾਲਾ, ਪਠਾਨਕੋਟ, ਗੁਰਦਾਸਪੁਰ ਆਦਿ ਸ਼ਾਮਲ ਹਨ। ਇਸ ਸਬੰਧ ਵਿੱਚ ਡੀਜੀਪੀ ਦਿਨਕਰ ਗੁਪਤਾ ਦਾ ਕਹਿਣਾ ਹੈ ਕਿ ਵਿਦੇਸ਼ਾਂ ਵਿੱਚ ਬੈਠੇ ਅੱਤਵਾਦੀ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਇਸ ਕਾਰਨ ਹੁਣ ਗੁਆਢੀਆਂ ਸੂਬਿਆਂ ਦੀ ਪੁਲਿਸ ਦੇ ਨਾਲ ਮਿਲ ਕੇ ਉਨ੍ਹਾਂ ਦੇ ਖਿਲਾਫ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ ਹੈ ਅਤੇ ਇਸ ਵਿੱਚ ਹਥਿਆਰ ਅਤੇ ਨਸ਼ੀਲੇ ਪਦਾਰਥ ਬਰਾਮਦ ਕੀਤੇ ਗਏ ਹਨ।
ਪੰਜਾਬ ਪੁਲਿਸ ਵੱਲੋਂ ਫੜੇ ਗਏ ਅੱਤਵਾਦੀਆਂ ਤੋਂ ਪੁੱਛਗਿੱਛ ਵਿੱਚ ਇਹ ਗੱਲ ਸਾਹਮਣੇ ਆਈ ਸੀ ਕਿ ਸੂਬੇ ਵਿੱਚ ਮਾਹੌਲ ਖਰਾਬ ਕਰਨ ਲਈ ਲਗਾਤਾਰ ਸਾਜ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਅਤੇ ਜੋ ਸਾਜ਼ਿਸ਼ ਕਰ ਰਹੇ ਹਨ ਉਹ ਮੁੱਖ ਤੌਰ ’ਤੇ ਪਾਕਿਸਤਾਨ, ਕੈਨੇਡਾ ਵਿੱਚ ਬੈਠੇ ਹਨ। ਮੁੱਖ ਤੌਰ ’ਤੇ ਬੱਬਰ ਖਾਲਸਾ ਇੰਟਰਨੈਸ਼ਨਲ ਅਤੇ ਕਈ ਅੱਤਵਾਦੀ ਸੰਗਠਨ ਸ਼ਾਮਲ ਹਨ।
5 ਮਾਮਲਿਆਂ ਦੀ ਜਾਂਚ ਕਰ ਰਹੀ ਐਨਆਈਏ