ਪੰਜਾਬ

punjab

ETV Bharat / city

ਡੇਰਾ ਮੁਖੀ ਰਾਮ ਰਹੀਮ ਤੋਂ SIT ਨੇ ਕੀਤੀ 6 ਘੰਟੇ ਪੁੱਛਗਿੱਛ - ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਾਮਲਾ

ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ਪੰਜਾਬ ਪੁਲਿਸ ਦੇ ਆਈ.ਜੀ ਸੁਰਿੰਦਰ ਪਰਮਾਰ ਵਿਸ਼ੇਸ਼ ਜਾਂਚ ਟੀਮ (SIT) ਦੀ ਪ੍ਰਧਾਨਗੀ ਹੇਠ ਡੇਰਾ ਸੱਚਾ ਸੌਦਾ ਦੇ ਮੁਖੀ ਰਾਮ ਰਹੀਮ ਤੋਂ ਕਰੀਬ ਸਾਢੇ 6 ਘੰਟੇ ਦੀ ਪੁੱਛਗਿੱਛ ਤੋਂ ਬਾਅਦ SIT ਟੀਮ ਦੇ ਮੈਂਬਰ ਵੀ ਮੀਡੀਆ ਦੇ ਕੈਮਰਿਆਂ ਤੋਂ ਬਚਦੇ ਦਿਖਾਈ ਦਿੱਤੇ।

ਡੇਰਾ ਮੁਖੀ ਰਾਮ ਰਹੀਮ ਤੋਂ SIT ਨੇ ਕੀਤੀ 6 ਘੰਟੇ ਪੁੱਛਗਿੱਛ
ਡੇਰਾ ਮੁਖੀ ਰਾਮ ਰਹੀਮ ਤੋਂ SIT ਨੇ ਕੀਤੀ 6 ਘੰਟੇ ਪੁੱਛਗਿੱਛ

By

Published : Dec 14, 2021, 10:55 PM IST

ਚੰਡੀਗੜ੍ਹ:ਪੰਜਾਬ ਦੇ ਫਰੀਦਕੋਟ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਾਮਲੇ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (SIT) ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਤੋਂ ਪੁੱਛਗਿੱਛ ਲਈ ਰੋਹਤਕ ਦੀ ਸੁਨਾਰੀਆ ਜੇਲ੍ਹ ਪਹੁੰਚੀ। ਇਸ ਤੋਂ ਪਹਿਲਾਂ ਵੀ ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਤੋਂ ਜੇਲ੍ਹ ਅਤੇ ਡੇਰਾ ਪ੍ਰਬੰਧਕਾਂ ਤੋਂ ਪੁੱਛਗਿੱਛ ਕੀਤੀ ਜਾ ਚੁੱਕੀ ਹੈ।

ਦੱਸ ਦਈਏ ਕਿ ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ਪੰਜਾਬ ਪੁਲਿਸ ਦੇ ਆਈ.ਜੀ ਸੁਰਿੰਦਰ ਪਰਮਾਰ ਵਿਸ਼ੇਸ਼ ਜਾਂਚ ਟੀਮ (SIT) ਦੀ ਪ੍ਰਧਾਨਗੀ ਹੇਠ ਦਰਜਨ ਦੇ ਕਰੀਬ ਪੁਲਿਸ ਅਧਿਕਾਰੀ ਸੁਨਾਰੀਆ ਜੇਲ੍ਹ ਪੁੱਜੇ ਸਨ। ਜਿਨ੍ਹਾਂ ਨੇ ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਤੋਂ ਫਰੀਦਕੋਟ ਬੇਅਦਬੀ ਮਾਮਲੇ 'ਚ ਸਵੇਰੇ 10:30 ਵਜੇ ਤੋਂ ਲੈ ਕੇ ਕਰੀਬ ਸਾਢੇ 6 ਘੰਟੇ ਦੀ ਪੁੱਛਗਿੱਛ ਤੋਂ ਬਾਅਦ SIT ਸੁਨਾਰੀਆ ਜੇਲ ਤੋਂ ਬਾਹਰ ਆਈ। ਪਰ ਸੁਰੱਖਿਆ ਦੇ ਨਜ਼ਰੀਏ ਤੋਂ ਮੀਡੀਆ ਨੂੰ ਜੇਲ੍ਹ ਦੇ ਨੇੜੇ ਨਹੀਂ ਜਾਣ ਦਿੱਤਾ ਗਿਆ, SIT ਟੀਮ ਦੇ ਮੈਂਬਰ ਵੀ ਮੀਡੀਆ ਦੇ ਕੈਮਰਿਆਂ ਤੋਂ ਬਚਦੇ ਹੋਏ ਦਿਖਾਈ ਦਿੱਤੇ।

ਡੇਰਾ ਮੁਖੀ ਰਾਮ ਰਹੀਮ ਤੋਂ SIT ਨੇ ਕੀਤੀ 6 ਘੰਟੇ ਪੁੱਛਗਿੱਛ

SIT ਮਾਮਲੇ ਦੀ ਤੇਜ਼ੀ ਨਾਲ ਕਰਨ ਰਹੀ ਜਾਂਚ

ਦੱਸ ਦੇਈਏ ਕਿ ਐਸਆਈਟੀ ਮਾਮਲੇ ਦੀ ਤੇਜ਼ੀ ਨਾਲ ਜਾਂਚ ਕਰ ਰਹੀ ਹੈ, ਕਿਉਂਕਿ ਉਨ੍ਹਾਂ 'ਤੇ ਚੋਣਾਂ ਤੋਂ ਪਹਿਲਾਂ ਇਸ ਮਸਲੇ ਨੂੰ ਅੰਜ਼ਾਮ ਤੱਕ ਪਹੁੰਚਾਉਣ ਲਈ ਚੰਨੀ ਸਰਕਾਰ ਤੇ ਐਸਆਈਟੀ ਉੱਪਰ ਦਬਾਅ ਬਣਿਆ ਹੋਇਆ ਹੈ। ਐਸਆਈਟੀ ਦੇ ਮੁਖੀ ਆਈਜੀ ਐਸਪੀਐਸ ਪਰਮਾਰ ਨੇ ਪੁਸ਼ਟੀ ਕੀਤੀ ਹੈ ਕਿ ਉਨ੍ਹਾਂ ਦੀ ਟੀਮ ਸੁਨਾਰੀਆ ਜੇਲ੍ਹ ਵਿੱਚ ਬੰਦ ਰਾਹ ਰਹੀਮ ਤੋਂ ਪੁੱਛ ਗਿੱਛ ਕਰੇਗੀ। ਉਨ੍ਹਾਂ ਦੱਸਿਆ ਕਿ ਐਸਆਈਟੀ ਵਿੱਚ ਮੁਖਵਿੰਦਰ ਭੁੱਲਰ, ਡੀਐਸਪੀ ਲਖਬੀਰ ਸਿੰਘ ਅਤੇ ਇੰਸਪੈਕਟਰ ਦਲਬੀਰ ਸਿੰਘ ਵੀ ਸ਼ਾਮਿਲ ਹਨ। ਬੀਤੀ 9 ਨਵੰਬਰ ਨੂੰ ਐਸਆਈਟੀ ਵੱਲੋਂ ਰਾਮ ਰਹੀਮ ਤੋਂ ਵੀ ਪੁੱਛਗਿੱਛ ਕੀਤੀ ਗਈ ਸੀ। ਉਦੋਂ ਉਨ੍ਹਾਂ ਕਿਹਾ ਸੀ ਕਿ ਉਨ੍ਹਾਂ ਦਾ ਕੰਮ ਸਤਿਸੰਗ ਕਰਨਾ ਸੀ।ਡੇਰਾ ਮੁਖੀ ਨੇ ਦੱਸਿਆ ਕਿ ਫੈਸਲੇ ਡੇਰੇ ਦੀ ਪ੍ਰਬੰਧਕ ਕਮੇਟੀ ਲੈਂਦੀ ਸੀ।

ਇਸ ਆਧਾਰ 'ਤੇ ਐਸਆਈਟੀ ਨੇ ਡੇਰਾ ਪ੍ਰਬੰਧਕ ਵਿਪਾਸਨਾ ਇੰਸਾਂ ਅਤੇ ਪੀ.ਆਰ ਨੈਨ ਨੂੰ ਤਲਬ ਕੀਤਾ ਸੀ ਪਰ ਉਹ ਹਾਈ ਕੋਰਟ ਚਲੇ ਗਏ। ਹਾਈਕੋਰਟ ਦੇ ਹੁਕਮਾਂ ਤੋਂ ਬਾਅਦ SIT ਟੀਮ ਸਿਰਸਾ ਗਈ ਸੀ, ਜਿੱਥੇ ਪੀਆਰ ਨੈਨ ਤੋਂ ਪੁੱਛਗਿੱਛ ਕੀਤੀ ਗਈ। ਇਸ ਤੋਂ ਬਾਅਦ ਡੇਰਾ ਮੁਖੀ ਤੋਂ ਮੁੜ ਪੁੱਛਗਿੱਛ ਕੀਤੀ ਜਾ ਰਹੀ ਹੈ। ਐਸਆਈਟੀ ਰਾਮ ਰਹੀਮ ਅਤੇ ਪ੍ਰਬੰਧਕਾਂ ਵੱਲੋਂ ਦਿੱਤੇ ਜਵਾਬਾਂ ਤੋਂ ਸੰਤੁਸ਼ਟ ਨਹੀਂ ਹੈ ਅਤੇ ਇਹੀ ਕਾਰਨ ਹੈ ਕਿ ਅਜੇ ਹੋਰ ਪੁੱਛਗਿੱਛ ਹੋਣੀ ਬਾਕੀ ਹੈ।

ਐਸਆਈਟੀ ਮੁਖੀ ਐਸਪੀਐਸ ਪਰਮਾਰ ਦਾ ਕਹਿਣਾ ਹੈ ਕਿ ਜਦੋਂ ਤੱਕ ਉਨ੍ਹਾਂ ਦੇ ਸਵਾਲਾਂ ਦੇ ਸਹੀ ਜਵਾਬ ਨਹੀਂ ਮਿਲ ਜਾਂਦੇ, ਉਦੋਂ ਤੱਕ ਪੁੱਛਗਿੱਛ ਇਸੇ ਤਰ੍ਹਾਂ ਜਾਰੀ ਰਹੇਗੀ। ਪੁੱਛਗਿੱਛ ਦੇ ਕਈ ਦੌਰ ਹੋ ਸਕਦੇ ਹਨ। ਐਸਆਈਟੀ ਸਪੱਸ਼ਟ ਕਰਨਾ ਚਾਹੁੰਦੀ ਹੈ ਕਿ ਫਰੀਦਕੋਟ ਦੀ ਬੇਅਦਬੀ ਵਿੱਚ ਡੇਰਾ ਪ੍ਰਬੰਧਕਾਂ ਦੀ ਕੋਈ ਭੂਮਿਕਾ ਹੈ ਜਾਂ ਨਹੀਂ। ਹਾਲਾਂਕਿ ਰਾਮ ਰਹੀਮ ਸਮੇਤ ਡੇਰੇ ਦੇ ਸਾਰੇ ਲੋਕਾਂ ਨੇ ਬੇਅਦਬੀ ਕਾਂਡ 'ਚ ਸ਼ਾਮਲ ਹੋਣ ਤੋਂ ਇਨਕਾਰ ਕੀਤਾ ਹੈ।

ਇਹ ਵੀ ਪੜੋ:- STF ਦੀ ਰੀਪੋਰਟ ’ਤੇ Director BOI ਨੇ ਸ਼ੁਰੂ ਕਰਤੀ ਕਾਨੂੰਨੀ ਚਰਚਾ

ABOUT THE AUTHOR

...view details