ਪੰਜਾਬ

punjab

ETV Bharat / city

ਬੇਅਦਬੀ ਮਾਮਲਾ: ਰਾਮ ਰਹੀਮ ਤੋਂ ਪੁੱਛਗਿੱਛ ਲਈ SIT ਫਿਰ ਪਹੁੰਚੀ ਸੁਨਾਰੀਆ ਜੇਲ੍ਹ - SIT ਫਿਰ ਪਹੁੰਚੀ ਸੁਨਾਰੀਆ ਜੇਲ੍ਹ

ਬੇਅਦਬੀ ਮਾਮਲੇ ਦੀ ਜਾਂਚ ਨੂੰ ਲੈ ਕੇ ਰਾਮ ਰਹੀਮ ਤੋਂ ਪੁੱਛਗਿੱਛ ਲਈ ਐਸਆਈਟੀ ਮੁੜ ਰੋਹਤਕ ਦੀ ਸੁਨਾਰੀਆ ਜੇਲ੍ਹ (SIT again reached Sunaria) ਪਹੁੰਚੀ ਹੈ। ਇਸ ਦੌਰਾਨ ਜਾਂਚ ਟੀਮ ਰਾਮ ਰਹੀਮ ਤੋਂ ਰਹਿੰਦੇ ਸਵਾਲਾਂ ਦੇ ਤਸੱਲੀਬਖਸ਼ ਜਵਾਬ ਲੈਣ ਦੀ ਕੋਸ਼ਿਸ਼ ਕਰੇਗੀ।

SIT ਫਿਰ ਪਹੁੰਚੀ ਸੁਨਾਰੀਆ ਜੇਲ੍ਹ
SIT ਫਿਰ ਪਹੁੰਚੀ ਸੁਨਾਰੀਆ ਜੇਲ੍ਹ

By

Published : Dec 14, 2021, 1:44 PM IST

ਚੰਡੀਗੜ੍ਹ:ਪੰਜਾਬ ਦੇ ਫਰੀਦਕੋਟ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਾਮਲੇ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (SIT)ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਤੋਂ ਪੁੱਛਗਿੱਛ ਲਈ ਰੋਹਤਕ ਦੀ ਸੁਨਾਰੀਆ ਜੇਲ੍ਹ ਪਹੁੰਚੇਗੀ। ਕਰੇਗੀ। ਇਸ ਤੋਂ ਪਹਿਲਾਂ ਵੀ ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਤੋਂ ਜੇਲ੍ਹ ਅਤੇ ਡੇਰਾ ਪ੍ਰਬੰਧਕਾਂ ਤੋਂ ਪੁੱਛਗਿੱਛ ਕੀਤੀ ਜਾ ਚੁੱਕੀ ਹੈ।

SIT ਫਿਰ ਪਹੁੰਚੀ ਸੁਨਾਰੀਆ ਜੇਲ੍ਹ

ਦੱਸ ਦੇਈਏ ਕਿ ਐਸਆਈਟੀ ਮਾਮਲੇ ਦੀ ਤੇਜ਼ੀ ਨਾਲ ਜਾਂਚ ਕਰ ਰਹੀ ਹੈ, ਕਿਉਂਕਿ ਉਨ੍ਹਾਂ 'ਤੇ ਚੋਣਾਂ ਤੋਂ ਪਹਿਲਾਂ ਇਸ ਮਸਲੇ ਨੂੰ ਅੰਜ਼ਾਮ ਤੱਕ ਪਹੁੰਚਾਉਣ ਲਈ ਚੰਨੀ ਸਰਕਾਰ ਤੇ ਐਸਆਈਟੀ ਉੱਪਰ ਦਬਾਅ ਬਣਿਆ ਹੋਇਆ ਹੈ। ਐਸਆਈਟੀ ਦੇ ਮੁਖੀ ਆਈਜੀ ਐਸਪੀਐਸ ਪਰਮਾਰ ਨੇ ਪੁਸ਼ਟੀ ਕੀਤੀ ਹੈ ਕਿ ਉਨ੍ਹਾਂ ਦੀ ਟੀਮ ਸੁਨਾਰੀਆ ਜੇਲ੍ਹ ਵਿੱਚ ਬੰਦ ਰਾਹ ਰਹੀਮ ਤੋਂ ਪੁੱਛ ਗਿੱਛ ਕਰੇਗੀ। ਉਨ੍ਹਾਂ ਦੱਸਿਆ ਕਿ ਐਸਆਈਟੀ ਵਿੱਚ ਮੁਖਵਿੰਦਰ ਭੁੱਲਰ, ਡੀਐਸਪੀ ਲਖਬੀਰ ਸਿੰਘ ਅਤੇ ਇੰਸਪੈਕਟਰ ਦਲਬੀਰ ਸਿੰਘ ਵੀ ਸ਼ਾਮਿਲ ਹਨ। ਬੀਤੀ 9 ਨਵੰਬਰ ਨੂੰ ਐਸਆਈਟੀ ਵੱਲੋਂ ਰਾਮ ਰਹੀਮ ਤੋਂ ਵੀ ਪੁੱਛਗਿੱਛ ਕੀਤੀ ਗਈ ਸੀ। ਉਦੋਂ ਉਨ੍ਹਾਂ ਕਿਹਾ ਸੀ ਕਿ ਉਨ੍ਹਾਂ ਦਾ ਕੰਮ ਸਤਿਸੰਗ ਕਰਨਾ ਸੀ।ਡੇਰਾ ਮੁਖੀ ਨੇ ਦੱਸਿਆ ਕਿ ਫੈਸਲੇ ਡੇਰੇ ਦੀ ਪ੍ਰਬੰਧਕ ਕਮੇਟੀ ਲੈਂਦੀ ਸੀ।

ਇਸ ਆਧਾਰ 'ਤੇ ਐਸਆਈਟੀ ਨੇ ਡੇਰਾ ਪ੍ਰਬੰਧਕ ਵਿਪਾਸਨਾ ਇੰਸਾਨ ਅਤੇ ਪੀਆਰ ਨੈਨ ਨੂੰ ਤਲਬ ਕੀਤਾ ਸੀ ਪਰ ਉਹ ਹਾਈ ਕੋਰਟ ਚਲੇ ਗਏ। ਹਾਈਕੋਰਟ ਦੇ ਹੁਕਮਾਂ ਤੋਂ ਬਾਅਦ SIT ਟੀਮ ਸਿਰਸਾ ਗਈ ਸੀ ਜਿੱਥੇ ਪੀਆਰ ਨੈਨ ਤੋਂ ਪੁੱਛਗਿੱਛ ਕੀਤੀ ਗਈ। ਇਸ ਤੋਂ ਬਾਅਦ ਡੇਰਾ ਮੁਖੀ ਤੋਂ ਮੁੜ ਪੁੱਛਗਿੱਛ ਕੀਤੀ ਜਾ ਰਹੀ ਹੈ। ਐਸਆਈਟੀ ਰਾਮ ਰਹੀਮ ਅਤੇ ਪ੍ਰਬੰਧਕਾਂ ਵੱਲੋਂ ਦਿੱਤੇ ਜਵਾਬਾਂ ਤੋਂ ਸੰਤੁਸ਼ਟ ਨਹੀਂ ਹੈ ਅਤੇ ਇਹੀ ਕਾਰਨ ਹੈ ਕਿ ਅਜੇ ਹੋਰ ਪੁੱਛਗਿੱਛ ਹੋਣੀ ਬਾਕੀ ਹੈ। ਐਸਆਈਟੀ ਮੁਖੀ ਐਸਪੀਐਸ ਪਰਮਾਰ ਦਾ ਕਹਿਣਾ ਹੈ ਕਿ ਜਦੋਂ ਤੱਕ ਉਨ੍ਹਾਂ ਦੇ ਸਵਾਲਾਂ ਦੇ ਸਹੀ ਜਵਾਬ ਨਹੀਂ ਮਿਲ ਜਾਂਦੇ, ਉਦੋਂ ਤੱਕ ਪੁੱਛਗਿੱਛ ਇਸੇ ਤਰ੍ਹਾਂ ਜਾਰੀ ਰਹੇਗੀ। ਪੁੱਛਗਿੱਛ ਦੇ ਕਈ ਦੌਰ ਹੋ ਸਕਦੇ ਹਨ। ਐਸਆਈਟੀ ਸਪੱਸ਼ਟ ਕਰਨਾ ਚਾਹੁੰਦੀ ਹੈ ਕਿ ਫਰੀਦਕੋਟ ਦੀ ਬੇਅਦਬੀ ਵਿੱਚ ਡੇਰਾ ਪ੍ਰਬੰਧਕਾਂ ਦੀ ਕੋਈ ਭੂਮਿਕਾ ਹੈ ਜਾਂ ਨਹੀਂ। ਹਾਲਾਂਕਿ ਰਾਮ ਰਹੀਮ ਸਮੇਤ ਡੇਰੇ ਦੇ ਸਾਰੇ ਲੋਕਾਂ ਨੇ ਬੇਅਦਬੀ ਕਾਂਡ 'ਚ ਸ਼ਾਮਲ ਹੋਣ ਤੋਂ ਇਨਕਾਰ ਕੀਤਾ ਹੈ।

ਇਹ ਵੀ ਪੜ੍ਹੋ:ਬੇਅਦਬੀ ਮਾਮਲਾ: ਰਾਮ ਰਹੀਮ ਵੱਲੋਂ ਪੰਜਾਬ ਸਰਕਾਰ ਦੇ ਫੈਸਲੇ ਨੂੰ ਹਾਈਕੋਰਟ ’ਚ ਚੁਣੌਤੀ

ABOUT THE AUTHOR

...view details