ਚੰਡੀਗੜ: ਜਿੱਥੇ ਇੱਕ ਪਾਸੇ ਕੇਂਦਰੀ ਮੋਟਰ ਵਹੀਕਲ ਨਿਯਮ ਲਾਗੂ ਕੀਤੇ ਜਾ ਰਹੇ ਹਨ, ਉੱਥੇ ਹੁਣ ਦੂਜੇ ਪਾਸੇ ਸ਼ਹਿਰ ਦੇ ਟ੍ਰੈਫਿਕ ਨਿਯਮਾਂ ਚ ਬਦਲਾਅ ਹੋਣ ਜਾ ਰਿਹਾ ਹੈ। ਜਿਸ ਤੋਂ ਸਾਫ ਹੈ ਕਿ ਹੁਣ ਸੜਕ ’ਤੇ ਵਾਹਨਾਂ ਚਾਲਕਾਂ ਨੂੰ ਬਹੁਤ ਹੀ ਧਿਆਨ ਨਾਲ ਵਾਹਨ ਚਲਾਉਣਾ ਪਵੇਗਾ। ਨਾਲ ਹੀ ਇਹ ਨਿਯਮ ਸਿਰਫ ਮਰਦਾਂ ਲਈ ਹੀ ਨਹੀਂ ਔਰਤਾਂ ਲਈ ਵੀ ਲਾਜ਼ਮੀ ਹੋਣਗੇ।
ਹੁਣ ਸਿੱਖ ਔਰਤਾਂ ਦੇ ਵੀ ਕੱਟੇ ਜਾਣਗੇ ਚਲਾਨ: ਦੱਸ ਦਈਏ ਕਿ ਚੰਡੀਗੜ੍ਹ ’ਚ ਹੁਣ ਸਿੱਖ ਔਰਤਾਂ ਦੇ ਬਿਨਾਂ ਹੈਲਮੇਟ ਤੋਂ ਹੋਣ ’ਤੇ ਚਲਾਨ ਕੱਟੇ ਜਾਣਗੇ। ਇਸ ਸਬੰਧੀ ਰਾਜ ਪੱਧਰੀ ਸੜਕ ਸੁਰੱਖਿਆ ਕੌਂਸਲ ਦੀ ਮੀਟਿੰਗ ਚ ਲਿਆ ਗਿਆ ਹੈ। ਜਿਸ ਚ ਕਿਹਾ ਗਿਆ ਹੈ ਕਿ ਸਿੱਖ ਔਰਤਾਂ ਚਾਹੇ ਉਨ੍ਹਾਂ ਦਾ ਉਪਨਾਮ ਕੌਰ, ਗਿੱਲ ਜਾਂ ਢਿੱਲੋਂ ਆਦਿ ਹੈ ਜੇਕਰ ਉਹ ਬਿਨਾਂ ਹੈਲਮੇਟ ਤੋਂ ਹੋਣਗੀਆਂ ਤਾਂ ਉਨ੍ਹਾਂ ਦਾ ਚਲਾਨ ਕੱਟਿਆ ਜਾਵੇਗਾ।