ਪੰਜਾਬ

punjab

ETV Bharat / city

ਸਿੱਧੂ ਦੀ ਤਾਜਪੋਸ਼ੀ 'ਚ ਕੋਰੋਨਾ ਨਿਯਮ ਦੀਆਂ ਉੱਡਦੀਆਂ ਧੱਜੀਆਂ, FIR ਦਰਜ

ਪੰਜਾਬ ਭਵਨ ਵਿਖੇ ਨਵਜੋਤ ਸਿੰਘ ਸਿੱਧੂ ਦੇ ਅਹੁਦਾ ਸੰਭਾਲ ਸਮਾਗਮ ਵਿਚ ਇਨ੍ਹਾਂ ਨਿਯਮਾਂ ਦੀ ਧੱਜੀਆਂ ਉੱਡਦੀਆਂ ਗਈਆਂ।

ਸਿੱਧੂ ਦੀ ਤਾਜਪੋਸ਼ੀ ਨੇ ਕੋਰੋਨਾ ਨਿਯਮ ਦੀਆਂ ਉੱਡਦੀਆਂ ਧੱਜੀਆਂ
ਸਿੱਧੂ ਦੀ ਤਾਜਪੋਸ਼ੀ ਨੇ ਕੋਰੋਨਾ ਨਿਯਮ ਦੀਆਂ ਉੱਡਦੀਆਂ ਧੱਜੀਆਂ

By

Published : Jul 24, 2021, 11:20 AM IST

ਚੰਡੀਗੜ੍ਹ : ਇਕ ਪਾਸੇ ਜਿਥੇ ਕੋਵਿਡ 19 ਤੇ ਨਿਯਮਾਂ ਦੀ ਪਾਲਣਾ ਕਰਨ ਦੇ ਲਈ ਸਰਕਾਰਾਂ ਤੇ ਪ੍ਰਸ਼ਾਸਨ ਲੋਕਾਂ ਤੋਂ ਅਪੀਲ ਕਰ ਰਿਹਾ ਹੈ ਉੱਥੇ ਹੀ ਪੰਜਾਬ ਭਵਨ ਵਿਖੇ ਨਵਜੋਤ ਸਿੰਘ ਸਿੱਧੂ ਦੇ ਅਹੁਦਾ ਸੰਭਾਲ ਸਮਾਗਮ ਵਿਚ ਇਨ੍ਹਾਂ ਨਿਯਮਾਂ ਦੀ ਧੱਜੀਆਂ ਉੱਡਦੀਆਂ ਨੇ

ਪੰਜਾਬ ਭਰ ਤੋਂ ਆਏ ਕਿਸੇ ਵੀ ਕਾਂਗਰਸੀ ਵਰਕਰ ਨੇ ਮਾਸਕ ਨਹੀਂ ਪਾਇਆ ਸੀ ਤੇ ਨਾ ਹੀ ਸਮਾਜਿਕ ਦੂਰੀ ਬਣਾਈ ਸੀ। ਇੱਥੋਂ ਤੱਕ ਕਿ ਮੰਚ 'ਤੇ ਬੈਠੇ ਜਿੰਨੇ ਹੀ ਲੀਡਰ ਸੀ ਉਨ੍ਹਾਂ ਵਿਚੋਂ ਵੀ ਇਕ ਜਾਂ ਦੋ ਨੂੰ ਛੱਡ ਕੇ ਕਿਸੇ ਵੀ ਲੀਡਰ ਨੇ ਮਾਸਕ ਨਹੀਂ ਪਾਇਆ ਸੀ।

ਪੁਲਿਸ ਨੇ ਪੂਰੇ ਮਾਮਲੇ ਨੂੰ ਲੈ ਕੇ ਚੰਡੀਗੜ੍ਹ ਦੇ ਸੈਕਟਰ 11 ਥਾਣੇ ਵਿੱਚ ਪੰਜਾਬ ਭਰ ਤੋਂ ਆਏ ਅਣਪਛਾਤੇ ਲੋਕਾਂ ਦੇ ਖਿਲਾਫ਼ ਆਈ.ਪੀ.ਸੀ ਦੀ ਧਾਰਾ 188 ਅਤੇ 51B ਦੇ ਤਹਿਤ ਐਫ.ਆਈ.ਆਰ ਨੰਬਰ 100 ਦਰਜ ਕੀਤੀ ਹੈ।

ਐਫ.ਆਈ.ਆਰ ਵਿਚ ਕਿਹਾ ਗਿਆ ਕਿ ਸਕੱਤਰ 15 ਪੰਜਾਬ ਭਵਨ ਵਿੱਚ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਪਹੁੰਚੇ ਲੋਕਾਂ ਨੇ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਜਾਰੀ ਕੋਵਿਡ ਨਿਯਮਾਂ ਦੀ ਪਾਲਣਾ ਨਹੀਂ ਕੀਤੀ। ਜਿਸ ਵਿੱਚ ਕੋਈ ਸਮਾਜਿਕ ਦੂਰੀ ਨਹੀਂ ਸੀ ਤੇ ਨਾ ਹੀ ਕਿਸੇ ਨੇ ਮਾਸਕ ਪਾਇਆ ਸੀ, ਅਜਿਹਾ ਕਰਕੇ ਉਨ੍ਹਾਂ ਨੇ ਡਿਸਟ੍ਰਿਕ ਮੈਜਿਸਟ੍ਰੇਟ ਚੰਡੀਗੜ੍ਹ ਦੇ ਆਦੇਸ਼ਾਂ ਦੀ ਉਲੰਘਣਾ ਕੀਤੀ ਹੈ।

ਇਹ ਵੀ ਪੜ੍ਹੋ:ਨਵਜੋਤ ਸਿੱਧੂ ਦੇ ਪ੍ਰਧਾਨ ਬਣਨ ਤੋਂ ਬਾਅਦ ਕਾਂਗਰਸ ਨੂੰ ਵੱਡਾ ਝਟਕਾ

ਹਾਲਾਂਕਿ ਇਸ ਮਾਮਲੇ ਵਿਚ ਫਿਲਹਾਲ ਕੋਈ ਗ੍ਰਿਫ਼ਤਾਰੀ ਨਹੀਂ ਕੀਤੀ ਗਈ ਹੈ ਪਰ ਜਾਂਚ ਜਾਰੀ ਹੈ।

ABOUT THE AUTHOR

...view details