ਚੰਡੀਗੜ: ਕਾਂਗਰਸ ਪਾਰਟੀ (Congress party) ਵਿਚ ਚੱਲ ਰਿਹਾ ਰੇੜਕੇ ਦੌਰਾਨ ਅੱਜ ਕੁਝ ਵੱਡਾ ਹੋ ਸਕਦਾ ਹੈ। ਨਵਜੋਤ ਸਿੰਘ ਸਿੱਧੂ ਦੇ ਸਲਾਹਕਾਰ ਮੁਹੰਮਦ ਮੁਸਤਫਾ ਨੇ ਟਵੀਟ ਕਰ ਕੇ ਲਿਖਿਆ ਕਿ 2017 ਵਿਚ ਪੰਜਾਬ ਵਿਚ ਅਸੀਂ 80 ਵਿਧਾਇਕ ਦਿੱਤੇ ਪਰ ਦੁਖ ਵਾਲੀ ਗੱਲ ਹੈ ਕਿ ਕਾਂਗਰਸ ਪਾਰਟੀ ਇਕ ਚੰਗਾ ਮੁੱਖ ਮੰਤਰੀ ਪੰਜਾਬ ਨੂੰ ਨਹੀਂ ਦੇ ਸਕੀ ਪੰਜਾਬ ਦੇ ਦੁੱਖ ਅਤੇ ਦਰਦ ਨੂੰ ਸਮਝਦੇ ਹੋਏ ਹੁਣ ਸਮਾਂ ਆ ਗਿਆ ਹੈ ਕਿ ਮੁੱਖ ਮੰਤਰੀ ਦਾ ਚਿਹਰਾ ਬਦਲਿਆ ਜਾਵੇ।
ਸੂਤਰਾਂ ਮੁਤਾਬਕ ਕੈਪਟਨ ਵਿਰੋਧੀ ਧੜਾ ਅੱਜ ਵਿਧਾਇਕ ਦਲ ਦੀ ਮੀਟਿੰਗ ਵਿਚ ਕੈਪਟਨ ਅਮਰਿੰਦਰ ਸਿੰਘ (CM Captain Amrinder Singh) ਦੇ ਵਿਰੁੱਧ ਬੇਭਰੋਸਗੀ ਮਤਾ ਲਿਆਉਣ ਦੀ ਤਿਆਰੀ ਹੈ ਅਤੇ ਉਹੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਆਪਣੇ ਸਾਥੀ ਵਿਧਾਇਕਾਂ ਦੀ ਮੀਟਿੰਗ ਆਪਣੇ ਸਿਸਵਾਂ ਫਾਰਮ ਹਾਊਸ ਵਿਚ ਬੁਲਾ ਲਈ ਹੈ ਅਤੇ ਇਸ ਸਾਰੇ ਘਟਨਾਕ੍ਰਮ ਦੀ ਨਿਗਰਾਨੀਲਈ ਕਾਂਗਰਸ ਹਾਈ ਕਮਾਂਡ (Congress High Cammand) ਨੇ ਦੋ ਕੇਂਦਰੀ ਆਬਜ਼ਰਵਰ ਅਜੇ ਮਾਕਨ (Ajay makan) ਅਤੇ ਹਰੀਸ਼ ਚੌਧਰੀ (Harish Chaudhary) ਨੂੰ ਭੇਜਣ ਦੀ ਤਿਆਰੀ ਕੀਤੀ ਹੈ।
ਉਥੇ ਹੀ ਕੈਪਟਨ ਵਿਰੋਧੀ ਧੜਾ ਵੀ ਅੱਜ ਆਰ-ਪਾਰ ਦੇ ਮੂਡ ਵਿਚ ਨਜ਼ਰ ਆ ਰਿਹਾ ਹੈ ਅਤੇ ਕਈ ਦਿਨਾਂ ਤੋਂ ਲਗਾਤਾਰ ਵਿਧਾਇਕਾਂ ਨਾਲ ਸੰਪਰਕ ਵੀ ਬਣਾ ਰਹੇ ਹਨ ਅਤੇ ਪੰਜਾਬ ਵਿਚ ਕਾਂਗਰਸ ਦੀ ਸਿਆਸਤ ਵਿਚ ਕਾਫੀ ਕੁਝ ਨਵਾਂ ਦੇਖਣ ਨੂੰ ਮਿਲ ਸਕਦਾ ਹੈ।
ਸਿੱਧੂ ਦੇ ਸਲਾਹਕਾਰ ਵੱਲੋਂ ਕੈਪਟਨ ਸੂਤਰਾਂ ਮੁਤਾਬਕ ਪੰਜਾਬ ਕਾਂਗਰਸ ਦੇ ਵਿਧਾਇਕ ਕੈਪਟਨ ਅਮਰਿੰਦਰ ਸਿੰਘ ਦੇ ਸੰਪਰਕ ਵਿਚ ਕਈ ਵਿਧਾਇਕਾਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਭਰੋਸਾ ਦਿਵਾਇਆ ਹੈ ਕਿ ਉਹ ਹਰ ਹਾਲਤ ਵਿਚ ਕੈਪਟਨ ਅਮਰਿੰਦਰ ਸਿੰਘ ਦਾ ਸਾਥ ਦੇਣਗੇ ਅਤੇ ਜੇਕਰ ਵੋਟਿੰਗ ਦੀ ਨੌਬਤ ਆਈ ਤਾਂ ਵੀ ਉਹ ਕੈਪਟਨ ਦਾ ਸਾਥ ਦੇਣਗੇ ਅਤੇ ਜੇਕਰ ਕਿਸੇ ਨੇ ਦਬਾਅ ਬਣਾਇਆ ਤਾਂ ਸਰਕਾਰ ਵਿਚ ਸੰਵਿਧਾਨਕ ਸੰਕਟ ਖੜਾ ਹੋ ਸਕਦਾ ਹੈ।
ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਅਤੇ ਵਿਧਾਇਕ ਪ੍ਰਗਟ ਸਿੰਘ ਨੇ ਕਬੂਲ ਕੀਤਾ ਕਿ ਵਿਧਾਇਕਾਂ ਨੇ ਹਾਈ ਕਮਾਂਡ ਨੂੰ ਚਿੱਠੀ ਲਿਖੀ ਸੀ, ਜਿਸ ਦੇ ਚੱਲਦੇ ਅੱਜ ਦੀ ਸੀ.ਐੱਲ.ਪੀ. ਦੀ ਮੀਟਿੰਗ ਬੁਲਾਈ ਗਈ ਹੈ।
ਉਨ੍ਹਾਂ ਨੇ ਕਿਹਾ ਕਿ ਇਹ ਕਿਸੇ ਦੀ ਮੁੱਛ ਦਾ ਸਵਾਲ ਨਹੀਂ ਹੈ। ਵਿਧਾਇਕ ਲੰਬੇ ਸਮੇਂ ਤੋਂ ਮੀਟਿੰਗ ਕਰਨ ਨੂੰ ਲੈ ਕੇ ਮੰਗ ਕਰ ਰਹੇ ਸਨ ਜੋ ਅਜੇ ਤੱਕ ਨਹੀਂ ਹੋਈ ਸੀ। ਉਥੇ ਹੀ ਪਰਗਟ ਨੇ ਮੰਨਿਆ ਕਿ ਕਾਂਗਰਸ ਵਿਚ ਕਿਸੇ ਤਰ੍ਹਾਂ ਦੀ ਧੜੇਬੰਦੀ ਨਹੀਂ ਹੈ ਅਤੇ ਉਥੇ ਹੀ ਪਰਗਟ ਨੇ ਮੰਨਿਆ ਕਿ ਕਿਸੇ ਵੀ ਤਰ੍ਹਾਂ ਦਾ ਏਜੰਡਾ ਵਿਧਾਇਕਾਂ ਤੱਕ ਨਹੀਂ ਪਹੁੰਚਾਇਆ ਗਿਆ ਹੈ ਸਿਰਫ ਉਨ੍ਹਾਂ ਨੂੰ ਕਾਂਗਰਸ ਦਫਤਰ ਵਿਚ ਆਉਣ ਅਤੇ ਮੀਟਿੰਗ ਵਿਚ ਹਿੱਸਾ ਲੈਣ ਲਈ ਕਿਹਾ ਗਿਆ ਹੈ।
ਉਥੇ ਹੀ ਸੂਤਰਾਂ ਮੁਤਾਬਕ ਕੈਪਟਨ ਅਮਰਿੰਦਰ ਸਿੰਘ ਕਲ ਰਾਤ ਤੋਂ ਹੀ ਆਪਣੇ ਵਿਧਾਇਕਾਂ ਨਾਲ ਗੱਲ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਵਲੋਂ ਮੀਟਿੰਗ ਦੀ ਰਣਨੀਤੀ ਬਣਾਈ ਗਈ, ਜੋ ਵੀ ਧੜਾ ਇਸ ਮੀਟਿੰਗ ਵਿਚ ਹਾਰਿਆ ਉਸ ਨੂੰ ਆਪਣੀ ਸਰਦਾਰੀ ਛੱਡਣੀ ਪਵੇਗੀ ਇਸ ਲਈ ਦੋਹਾਂ ਧੜਿਆਂ ਵਲੋਂ ਲਗਾਇਆ ਜਾ ਰਿਹੈ ਪੂਰਾ ਜ਼ੋਰ।
ਦੱਸ ਦਈਏ ਕਿ ਜਦੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਪੰਜਾਬ ਦਾ ਡੀ.ਜੀ.ਪੀ. ਦਿਨਕਰ ਗੁਪਤਾ ਨਿਯੁਕਤ ਕੀਤਾ ਗਿਆ ਸੀ ਤਾਂ ਉਸ ਵੇਲੇ ਮੁਹੰਮਦ ਮੁਸਤਫਾ ਵਲੋਂ ਇਸ ਸਬੰਧੀ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ ਸੀ, ਜਿਸ ਵਿਚ ਉਨ੍ਹਾਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵਲੋਂ ਸੀਨੀਓਰਿਟੀ ਦੇ ਆਧਾਰ 'ਤੇ ਨਿਯੁਕਤੀ ਕਰਨੀ ਚਾਹੀਦੀ ਹੈ ਪਰ ਉਨ੍ਹਾਂ ਨੇ ਇਹ ਨਿਯੁਕਤੀ ਗਲਤ ਕੀਤੀ ਹੈ। ਹਾਈਕੋਰਟ ਵਿਚੋਂ ਫੈਸਲਾ ਮੁਸਤਫਾ ਦੇ ਹੱਕ ਵਿਚ ਨਹੀਂ ਸੁਣਾਇਆ ਗਿਆ ਜਿਸ ਮਗਰੋਂ ਮੁਹੰਮਦ ਮੁਸਤਫਾ ਵਲੋਂ ਸੁਪਰੀਮ ਕੋਰਟ ਵਿਚ ਪਹੁੰਚ ਕੀਤੀ ਗਈ ਸੀ।
ਇਹ ਵੀ ਪੜ੍ਹੋ-ਕਾਂਗਰਸ 'ਚ ਅੱਜ ਹੋਵੇਗੀ ਆਰ-ਪਾਰ ਦੀ ਗੱਲ, ਅੱਧੀ ਰਾਤ ਨੂੰ ਲਾਏ ਸੁਨੇਹੇ !