ਚੰਡੀਗੜ੍ਹ : ਨਵਜੋਤ ਸਿੰਘ ਸਿੱਧੂ ਨੇ ਆਪਣੇ ਟਵੀਟ ਦੇ ਜਰੀਏ ਕੇਜਰੀਵਾਲ 'ਤੇ ਪਹਿਲੀ ਵਾਰ ਸਵਾਲ ਚੁੱਕੇ ਹਨ। ਨਾਲ ਹੀ ਨਾਲ ਉਨ੍ਹਾਂ ਨੇ ਬਿਜਲੀ ਸੰਕਟ ਨੂੰ ਲੈ ਕੇ ਅਕਾਲੀ ਦਲ ਨੂੰ ਆਪਣੇ ਅੰਦਾਜ਼ ਵਿੱਚ ਰਗੜਿਆ।
ਸਿੱਧੂ ਨੇ ਟਵੀਟ ਕਰਕੇ ਕਿਹਾ ਅੱਜ, ਪੰਜਾਬ ਦੀ ਤਬਾਹੀ ਸਾਫ਼ ਨਜ਼ਰ ਆ ਰਹੀ ਹੈ। ਦਿੱਲੀ ਸਰਕਾਰ ਚਾਹੁੰਦੀ ਹੈ ਕਿ ਪੰਜਾਬ ਦੀ ਜੀਵਨ ਰੇਖਾ ਸਾਡੇ ਥਰਮਲ ਪਾਵਰ ਪਲਾਂਟ ਪੰਜਾਬ ਦੇ ਬਿਜਲੀ ਸੰਕਟ ਦੇ ਮੱਧ ਵਿੱਚ ਬੰਦ ਹੋ ਜਾਣ ਅਤੇ ਇਸ ਗਰਮੀ ਵਿੱਚ ਪੰਜਾਬੀਆਂ ਨੂੰ ਬੇਸਹਾਰਾ ਛੱਡ ਦਿੱਤਾ ਜਾਵੇ ਅਤੇ ਸਾਡੇ ਕਿਸਾਨ ਇਸ ਝੋਨੇ ਦੀ ਬਿਜਾਈ ਵਿੱਚ ਦੁੱਖ ਝੱਲਣ। ਸੀਜ਼ਨ !!