ਚੰਡੀਗੜ੍ਹ: ਪੰਜਾਬ ਕਾਂਗਰਸ ਦੇ ਸਾਬਕਾ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ (Navjot singh Sidhu) ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਉਤੇ ਵਿਅੰਗ ਕੱਸਿਆ ਹੈ। ਭਗਵੰਤ ਮਾਨ (Bhagwant Mann) ਵੱਲੋਂ ਅੱਜ ਬਠਿੰਡਾ ਵਿੱਚ ਇਕ ਸਮਾਗਮ ਦੌਰਾਨ ਵਿਦੇਸ਼ੀਆਂ ਇਥੇ ਨੌਕਰੀਆਂ ਕਰਨ ਆਇਆ ਵਾਲੇ ਦਿੱਤੇ ਬਿਆਨ ਨੂੰ ਲੈ ਕੇ ਸਿੱਧੂ ਨੇ ਉਨ੍ਹਾਂ ਦਾ ਮਜ਼ਾਕ ਬਣਾਇਆ ਹੈ।
ਨਵਜੋਤ ਸਿੱਧੂ ਨੇ ਕਿਹਾ ਕਿ 'ਮਾਨ ਸਾਹਿਬ ਧਨੌਲਾ ਵਿੱਚ ਹਾਈਵੇਅ ਉੱਤੇ ਇੱਕ ਨੌਜਵਾਨ ਕੁੜੀ ਬੇਹੋਸ਼ੀ ਦੀ ਹਾਲਤ ਵਿੱਚ ਮਿਲੀ ਹੈ, ਉਸ ਦੇ ਹੱਥ-ਪੈਰ ਬੰਨ੍ਹ ਕੇ ਉਸ ਨੂੰ ਬੁਰੀ ਤਰ੍ਹਾਂ ਕੁੱਟਿਆ-ਮਾਰਿਆ ਹੋਇਆ ਸੀ ਅਤੇ ਖੇਮਕਰਨ ਵਿੱਚ ਇੱਕ ਵਿਅਕਤੀ ਦਾ ਕਤਲ ਹੋਇਆ ਹੈ। ਕਾਨੂੰਨ ਦਾ ਕੋਈ ਡਰ ਨਹੀਂ ਹੈ।
ਇਹ ਵੀ ਪੜ੍ਹੋ:ਚਿੱਟੇ ਨੂੰ ਲੈਕੇ ਪੱਤਰਕਾਰ ਤੇ ਪੁਲਿਸ ਮੁਲਾਜ਼ਮ ਵਿਚਾਲੇ ਧੱਕਾ-ਮੁੱਕੀ, ਵੀਡੀਓ ਵਾਇਰਲ
ਉਨ੍ਹਾਂ ਅੱਗੇ ਕਿਹਾ ਜੇ ਅਮਨ-ਕਾਨੂੰਨ ਦੀ ਇਹੀ ਹਾਲਤ ਰਹੀ ਤਾਂ ਇੱਥੇ ਕੋਈ ਨਹੀਂ ਰਹੇਗਾ। ਵਿਦੇਸ਼ੀਆਂ ਨੂੰ ਬਾਅਦ ਵਿੱਚ ਸੱਦਾ ਦਿਓ, ਪਹਿਲਾਂ ਇੱਥੇ ਵਸਦੇ 3 ਕਰੋੜ ਪੰਜਾਬੀਆਂ ਦੀ ਸੁਰੱਖਿਆ ਯਕੀਨੀ ਬਣਾਓ।
ਸਿੱਧੂ ਨੇ ਆਪਣੇ ਟਵੀਟ ਦੇ ਨਾਲ ਇੱਕ ਤਸਵੀਰ ਸਾਂਝੀ ਕੀਤੀ ਹੈ, ਜਿਸ ਵਿੱਚ ਸੀਐਮ ਭਗਵੰਤ ਮਾਨ ਦੇ ਬਿਆਨ ਨੂੰ ਦੁਹਰਾਇਆ ਗਿਆ ਹੈ ਕਿ ਵਿਦੇਸ਼ਾਂ ਤੋਂ ਅੰਗਰੇਜ਼ ਪੰਜਾਬ ਵਿੱਚ ਨੌਕਰੀਆਂ ਲਈ ਆਉਣਗੇ। ਇਸ 'ਤੇ ਸਿੱਧੂ ਨੇ ਭਗਵੰਤ ਮਾਨ (Bhagwant Mann) ਦਾ ਮਜ਼ਾਕ ਉਡਾਇਆ ਹੈ। ਸਿੱਧੂ ਨੇ ਆਪਣੇ ਟਵੀਟ ਵਿੱਚ ਲਿਖਿਆ ਕਿ ਜੇਕਰ ਅਮਨ ਕਾਨੂੰਨ ਦੀ ਅਜਿਹੀ ਸਥਿਤੀ ਬਣੀ ਰਹੀ ਤਾਂ ਇੱਥੇ ਕੋਈ ਨਹੀਂ ਰਹੇਗਾ। ਵਿਦੇਸ਼ੀਆਂ ਨੂੰ ਸੱਦਾ ਦੇਣ ਤੋਂ ਪਹਿਲਾਂ ਇੱਥੇ ਮੌਜੂਦ 3 ਕਰੋੜ ਪੰਜਾਬੀਆਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ।
ਇਹ ਵੀ ਪੜ੍ਹੋ:ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਹਥਿਆਰਾਂ ਸਣੇ 4 ਗੈਂਗਸਟਰਾਂ ਸਮੇਤ 12 ਵਿਅਕਤੀ ਕਾਬੂ