ਚੰਡੀਗੜ੍ਹ:ਦੇਸ਼ ਵਿਦੇਸ਼ਾਂ ਵਿੱਚ ਪੰਜਾਬ ਦਾ ਨਾਂ ਰੌਸ਼ਨ ਕਰਨ ਵਾਲੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਹੁਣ ਇਸ ਦੁਨੀਆ ਵਿੱਚ ਨਹੀਂ ਰਹੇ। ਸਿੱਧੂ ਮੂਸੇਵਾਲਾ ਦੇ ਦੇਹਾਂਤ ਨਾਲ ਦੇਸ਼ ਵਿੱਚ ਹੀ ਨਹੀਂ ਵਿਦੇਸ਼ਾਂ ਵਿੱਚ ਵੀ ਉਹਨਾਂ ਦੇ ਪ੍ਰਸ਼ੰਸਕ ਦੁਖੀ ਹਨ। ਦੇਸ਼ ਦੇ ਹੀ ਨਹੀਂ ਸਗੋਂ ਵਿਦੇਸ਼ਾਂ ਦੇ ਜੰਪਪਲ ਦੀ ਸਿੱਧੂ ਮੂਸੇਵਾਲਾ ਦੇ ਫੈਨ ਹਨ ਜੋ ਕਿ ਉਹਨਾਂ ਦੀ ਮੌਤ ’ਤੇ ਦੁਖ ਜਤਾ ਰਹੇ ਹਨ। ਸਿੱਧੂ ਮੂਸੇਵਾਲਾ ਨੇ ਸਿਰਫ਼ 28 ਸਾਲ ਦੀ ਉਮਰ ਵਿੱਚ ਹੀ ਦੇਸ਼ ਵਿਦੇਸ਼ਾਂ ਵਿੱਚ ਆਪਣਾ ਇੰਨਾ ਨਾਂ ਬਣਾ ਲਿਆ ਸੀ ਕਿ ਬੱਚਾ-ਬੱਚਾ ਉਹਨਾਂ ਦਾ ਫੈਨ ਹੈ।
ਸਿੱਧੂ ਮੂਸੇਵਾਲਾ ਦਾ ਜਨਮ:ਮਿਊਜ਼ਿਕ ਇੰਡਸਟਰੀ ’ਚ ਸਿੱਧੂ ਮੂਸੇਵਾਲਾ ਦੇ ਨਾਂ ਤੋਂ ਮਸ਼ਹੂਰ ਹੋਏ ਸਿੱਧੂ ਮੂਸੇਵਾਲਾ ਦਾ ਅਸਲ ਨਾਂ ਸ਼ੁਭਦੀਪ ਸਿੰਘ ਸਿੱਧੂ ਸੀ। ਸਿੱਧੂ ਦਾ ਜਨਮ ਪੰਜਾਬ ਦੇ ਜ਼ਿਲ੍ਹਾ ਮਾਨਸਾ ਦੇ ਪਿੰਡ ਮੂਸਾ ਵਿੱਚ 11 ਜੂਨ 1993 ਵਿੱਚ ਹੋਇਆ ਸੀ। ਸਿੱਧੂ ਮੂਸੇਵਾਲਾ ਦਾ ਕੱਦ 185 ਸੈਮੀ ਸੀ ਤੇ ਉਹਨਾਂ ਵਿੱਚ ਇਸ ਸਮੇਂ 85 ਕਿਲੋ ਵਜਨ ਸੀ। ਮਸ਼ਹੂਰ ਹੋ ਕੇ ਵੀ ਸਿੱਧੂ ਮੂਸੇਵਾਲਾ ਦਾ ਪਿੰਡ ਨਾਲ ਹੀ ਜਿਆਦਾ ਲਗਾਅ ਸੀ ਤੇ ਉਹ ਪਿੰਡ ਵਿੱਚ ਹੀ ਰਹਿਣਾ ਪਸੰਦ ਕਰਦੇ ਸਨ।
ਸਿੱਧੂ ਦੀ ਪਸੰਦ ਤੇ ਨਾ ਪਸੰਦ:ਦੱਸ ਦਈਏ ਕਿ ਸਿੱਧੂ ਮੂਸੇਵਾਲਾ ਮਾਸਾਹਾਰੀ ਸਨ। ਜਿਹਨਾਂ ਨੂੰ ਰਾਜਮਾ ਤੇ ਬਟਰ ਚਿਕਨ ਬਹੁਤ ਪਸੰਦ ਸੀ। ਸਿੱਧੂ ਮੂਸੇਵਾਲਾ ਫੁੱਟਬਾਲ ਖੇਡਣਾ ਸਭ ਤੋਂ ਵੱਧ ਪਸੰਦ ਕਰਦੇ ਸਨ ਤੇ ਉਹਨਾਂ ਦੀ ਪਸੰਦੀਦਾ ਜਗ੍ਹਾ ਕੈਨੇਡਾ ਅਤੇ ਨਿਊਯਾਰਕ ਸੀ। ਸਿੱਧੂ ਮੂਸੇਵਾਲਾ ਨੂੰ ਸੰਗੀਤਕ ਸਾਜ਼ ਵਜਾਉਣਾ, ਯਾਤਰਾ ਕਰਨਾ ਅਤੇ ਖਰੀਦਦਾਰੀ ਕਰਨਾ ਦਾ ਸ਼ੌਕ ਸੀ। ਸਿੱਧੂ ਮੂਸੇਵਾਲਾ ਦਾ ਪਸੰਦੀਦਾ ਅਦਾਕਾਰ ਦਿਲਜੀਤ ਦੁਸਾਂਝ ਸੀ ਤੇ ਪਸੰਦੀਦਾ ਪੰਜਾਬੀ ਗਾਇਕ ਕੁਲਦੀਪ ਮਾਣਕ ਸਨ। ਸਿੱਧੂ ਮੂਸੇਵਾਲਾ ਅਮਰੀਕੀ ਰੈਪਰ ਟੂਪੈਕ ਸ਼ਕੂਰ ਨੂੰ ਫੋਲੋ ਕਰਦੇ ਸਨ ਤੇ ਉਹਨਾਂ ਦੇ ਪਸੰਦੀਦਾ ਬ੍ਰਾਂਡ Louis Vuitton, Armani ਸਨ।
ਇਹ ਵੀ ਪੜੋ:BCA ਕਰ ਪੈਟਰੋਲ ਪੰਪ ’ਤੇ ਨੌਕਰੀ ਕਰਨ ਲਈ ਮਜ਼ਬੂਰ ਹੋਈ ਪੰਜਾਬ ਦੀ ਇਹ ਧੀ...
ਮੂਸੇਵਾਲਾ ਕਾਰਾਂ ਤੇ ਟਰੈਕਟਰਾਂ ਦੇ ਸ਼ੌਕੀਨ:ਸਿੱਧੂ ਮੂਸੇਵਾਲਾ ਕਾਰਾਂ ਤੇ ਟਰੈਕਟਰਾਂ ਦੇ ਸ਼ੌਕੀਨ ਸਨ। ਸਿੱਧੂ ਮੂਸੇਵਾਲਾ ਨੇ ਬਹੁਤ ਸਾਰੇ ਟਰੈਕਟਰ ਰੱਖੇ ਹੋਏ ਸਨ ਜੋ ਕਿ ਖੁਦ ਚਲਾਉਣ ਦੇ ਵੀ ਸ਼ੌਕੀਨ ਸਨ। ਇਸ ਤੋਂ ਇਲਾਵਾ ਸਿੱਧੂ ਮੂਸੇਵਾਲਾ ਨੇ ਇੱਕ ਐਚਐਮਟੀ ਦਾ ਟਰੈਕਟਰ 5911 ਸਪੈਸ਼ਲ ਤਿਆਰ ਕਰਵਾਇਆ ਹੋਇਆ ਸੀ, ਜਿਸ ਕਾਰਨ ਸਿੱਧੂ ਨੂੰ ਵੀ ਲੋਕ 5911 ਦੇ ਨਾਂ ਨਾਲ ਹੀ ਜਾਣਗੇ ਸਨ। ਸਿੱਧੂ ਦੇ ਗਾਣਿਆ ਵਿੱਚ ਮਹਿੰਗੀਆਂ ਮਹਿੰਗੀਆਂ ਕਾਰਾਂ ਹਮੇਸ਼ਾ ਹੀ ਦੇਖਣ ਨੂੰ ਮਿਲਣਦੀਆਂ ਸਨ ਤੇ ਅਸਲ ਜ਼ਿੰਦਗੀ ਵਿੱਚ ਵੀ ਉਹ ਕਾਰਾਂ ਦੇ ਸ਼ੌਕੀਨ ਸਨ। ਸਿੱਧੂ ਦੀ ਕਾਰ 'ਚ ਲੈਂਡ ਰੋਵਰ ਅਤੇ ਰੇਂਜ ਰੋਵਰ ਸਪੋਰਟਸ ਕਾਰਾਂ ਨੰਬਰ 1 'ਤੇ ਸਨ। ਜਿਨ੍ਹਾਂ ਵਿੱਚੋਂ ਇੱਕ ਦਾ ਰੰਗ ਕਾਲਾ ਅਤੇ ਦੂਜਾ ਚਿੱਟਾ ਸੀ। ਉਸ ਨੇ ਕੁਝ ਸਮਾਂ ਪਹਿਲਾਂ ਚਿੱਟੇ ਰੰਗ ਦੀ ਰੇਂਜ ਰੋਵਰ ਖਰੀਦੀ ਸੀ, ਜਿਸ ਦੀ ਕੀਮਤ ਕਰੀਬ 1.22 ਕਰੋੜ ਹੈ। ਇਸ ਤੋਂ ਇਲਾਵਾ ਉਸ ਕੋਲ 21 ਲੱਖ ਰੁਪਏ ਦੀ Isuzu D-Max V-Cross Z, 75 ਲੱਖ ਰੁਪਏ ਦੀ Hummer H2, 37 ਲੱਖ ਰੁਪਏ ਦੀ ਟੋਇਟਾ ਫਾਰਚੂਨਰ ਅਤੇ ਮਾਰੂਤੀ ਜਿਪਸੀ ਵੀ ਸੀ।
ਮੂਸੇਵਾਲਾ ਦਾ ਪਿੰਡ ਨਾਲ ਮੋਹ:ਸਿੱਧੂ ਮੂਸੇਵਾਲਾ ਮਸ਼ਹੂਰ ਹੋ ਕੇ ਵੀ ਪਿੰਡ ਵਿੱਚ ਹੀ ਰਹਿਣਾ ਪਸੰਦ ਕਰਦੇ ਸਨ ਤੇ ਉਹ ਆਪਣੀਆਂ ਜੜ੍ਹਾਂ ਨਾਲ ਜੁੜੇ ਰਹਿਣ ਨੂੰ ਤਰਹੀਜ ਦਿੰਦੇ ਸਨ। ਸਿੱਧੂ ਮੂਸੇਵਾਲਾ ਕਹਿੰਦੇ ਸਨ ਕਿ ਉਸ ਨੂੰ ਆਪਣੇ ਪਿੰਡ ਵਿੱਚ ਆਪਣੇ ਲੋਕਾਂ ਤੇ ਮਾਤਾ-ਪਿਤਾ ਨਾਲ ਹੀ ਰਹਿਣਾ ਪਸੰਦ ਹੈ। ਸਿੱਧੂ ਮੂਸੇਵਾਲਾ ਪਿੰਡ ਵਿੱਚ ਹੀ ਇੱਕ ਬੰਗਲਾ ਤਿਆਰ ਕਰਵਾ ਰਹੇ ਹਨ, ਜੋ ਕਿ ਇੱਕ ਮਹਿਲ ਵਰਗਾ ਜਾਪਦਾ ਹੈ। ਇਸ ਤੋਂ ਇਲਾਵਾ ਸਿੱਧੂ ਕੋਲ ਇੱਕ ਕੈਨੇਡਾ ਵਿੱਚ ਵੀ ਘਰ ਸੀ।