ETV Bharat Punjab

ਪੰਜਾਬ

punjab

ETV Bharat / city

ਸਿੱਧੂ ਮੂਸੇਵਾਲਾ ਕਤਲ ਮਾਮਲਾ: ਫੋਰੈਂਸਿਕ ਜਾਂਚ 'ਚ ਖੁਲਾਸਾ,ਕਤਲ 'ਚ ਵਰਤੇ ਹਥਿਆਰ.... - Revealed in the forensic investigation

ਫੋਰੈਂਸਿਕ ਜਾਂਚ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਪੁਲਿਸ ਮੁਕਾਬਲੇ ਦੌਰਾਨ ਜਗਰੂਪ ਰੂਪਾ ਅਤੇ ਮਨਪ੍ਰੀਤ ਮੰਨੂ ਕੋਲੋਂ ਮਿਲੇ ਹਥਿਆਰ ਹੀ ਸਿੱਧੂ ਮੂਸੇਵਾਲਾ ਦੇ ਕਤਲ ਲਈ ਵਰਤੇ ਗਏ ਸੀ।

ਸਿੱਧੂ ਮੂਸੇਵਾਲਾ ਕਤਲ ਮਾਮਲਾ
ਸਿੱਧੂ ਮੂਸੇਵਾਲਾ ਕਤਲ ਮਾਮਲਾ
author img

By

Published : Aug 7, 2022, 1:37 PM IST

ਚੰਡੀਗੜ੍ਹ: ਪੰਜਾਬ ਪੁਲਿਸ ਨੂੰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਵਿੱਚ ਵਰਤੇ ਗਏ ਹਥਿਆਰ ਮਿਲ ਗਏ ਹਨ। ਕਤਲ ਵਿੱਚ ਉਹੀ ਹਥਿਆਰ ਵਰਤੇ ਗਏ ਸਨ, ਜੋ ਸ਼ਾਰਪਸ਼ੂਟਰ ਮਨਪ੍ਰੀਤ ਮੰਨੂ ਅਤੇ ਜਗਰੂਪ ਰੂਪਾ ਕੋਲੋਂ ਬਰਾਮਦ ਹੋਏ ਸਨ। ਇਨ੍ਹਾਂ ਦੋਵਾਂ ਦਾ ਅੰਮ੍ਰਿਤਸਰ ਦੇ ਅਟਾਰੀ ਬਾਰਡਰ ਨੇੜੇ ਪੰਜਾਬ ਪੁਲਿਸ ਨਾਲ ਮੁਕਾਬਲਾ ਹੋਇਆ ਸੀ। ਉਨ੍ਹਾਂ ਕੋਲੋਂ ਬਰਾਮਦ ਕੀਤੇ ਗਏ AK47 ਅਤੇ 9MM ਪਿਸਤੌਲ ਹੀ ਕਤਲ ਵਿੱਚ ਵਰਤੇ ਗਏ ਸਨ। ਪੁਲਿਸ ਨੇ ਇਨ੍ਹਾਂ ਹਥਿਆਰਾਂ ਅਤੇ ਮੂਸੇਵਾਲਾ ਦੇ ਕਤਲ ਵਾਲੀ ਥਾਂ ਤੋਂ ਮਿਲੇ ਖੋਲਾਂ ਦੀ ਫੋਰੈਂਸਿਕ ਜਾਂਚ ਕਰਵਾਈ। ਜਿਸ ਵਿੱਚ ਇਸਦੀ ਪੁਸ਼ਟੀ ਹੋ ਗਈ ਹੈ।

ਕਤਲ ਤੋਂ ਬਾਅਦ ਵਾਪਸ ਲੈ ਲਏ ਸੀ ਹਥਿਆਰ: ਸਿੱਧੂ ਮੂਸੇਵਾਲਾ ਦੇ ਕਤਲ ਲਈ ਕੈਨੇਡਾ ਬੈਠੇ ਗੈਂਗਸਟਰ ਗੋਲਡੀ ਬਰਾੜ ਨੇ ਸਾਰਿਆਂ ਨੂੰ ਹਥਿਆਰ ਮੁਹੱਈਆ ਕਰਵਾਏ ਸਨ। ਜਿਨ੍ਹਾਂ ਹਥਿਆਰਾਂ ਨਾਲ ਮੂਸੇਵਾਲਾ ਨੂੰ ਮਾਰਿਆ ਗਿਆ ਸੀ, ਉਹ ਫੌਜੀ, ਅੰਕਿਤ ਸੇਰਸਾ ਅਤੇ ਕਸ਼ਿਸ਼ ਤੋਂ ਵਾਪਸ ਲੈ ਲਏ ਗਏ ਸਨ। ਜਿਸਨੂੰ ਜਗਰੂਪ ਰੂਪਾ ਅਤੇ ਮਨਪ੍ਰੀਤ ਮੰਨੂ ਨੇ ਲੈ ਲਿਆ ਸੀ। ਮੰਨੂ ਨੇ AK 47 ਤੋਂ ਫਾਇਰਿੰਗ ਕੀਤੀ ਸੀ। ਕਸ਼ਿਸ਼, ਫੌਜੀ ਅਤੇ ਸੇਰਸਾ ਨੂੰ ਬੈਕਅੱਪ ਵਿੱਚ ਵੱਖਰੇ ਹਥਿਆਰ ਦਿੱਤੇ ਗਏ ਸਨ। ਜਿਸ ਨੂੰ ਉਸ ਨੇ ਹਿਸਾਰ ਦੇ ਪਿੰਡ ਵਿੱਚ ਛੁਪਾ ਕੇ ਰੱਖਿਆ ਹੋਇਆ ਸੀ। ਇਨ੍ਹਾਂ ਨੂੰ ਦਿੱਲੀ ਪੁਲਿਸ ਨੇ ਬਰਾਮਦ ਕਰ ਲਿਆ ਹੈ।

ਪੁਲਿਸ 'ਤੇ ਵੀ ਇੰਨ੍ਹਾਂ ਹਥਿਆਰਾਂ ਨਾਲ ਗੋਲੀਬਾਰੀ: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕਾਂਡ ਵਿੱਚ 6 ਸ਼ਾਰਪ ਸ਼ੂਟਰ ਸ਼ਾਮਲ ਸਨ। ਇਨ੍ਹਾਂ 'ਚ ਪ੍ਰਿਆਵਰਤ ਫੌਜੀ, ਕਸ਼ਿਸ਼ ਅਤੇ ਅੰਕਿਤ ਸੇਰਸਾ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਦੀਪਕ ਮੁੰਡੀ ਫਰਾਰ ਹੈ। ਅੰਮ੍ਰਿਤਸਰ ਦੇ ਅਟਾਰੀ ਨੇੜੇ ਪਿੰਡ ਭਕਨਾ ਚੀਚਾ ਵਿਖੇ ਜਗਰੂਪ ਰੂਪਾ ਅਤੇ ਮਨਪ੍ਰੀਤ ਮੰਨੂ ਨੂੰ ਪੁਲਿਸ ਨੇ ਘੇਰ ਲਿਆ ਸੀ। ਜਿਥੇ ਮੁਕਾਬਲੇ ਦੌਰਾਨ ਰੂਪਾ ਅਤੇ ਮੰਨੂੰ ਨੇ ਇਸ AK 47 ਅਤੇ 9MM ਪਿਸਤੌਲਾਂ ਨਾਲ ਗੋਲੀਬਾਰੀ ਕੀਤੀ। ਹਾਲਾਂਕਿ ਪੁਲਿਸ ਨੇ ਦੋਵਾਂ ਨੂੰ ਮਾਰ ਮੁਕਾਇਆ।

ਫੋਰੈਂਸਿਕ ਜਾਂਚ 'ਚ ਪੁਸ਼ਟੀ:ਮੂਸੇਵਾਲਾ ਕਤਲ ਮਾਮਲੇ 'ਚ ਵਰਤੇ ਹਥਿਆਰਾਂ ਦੀ ਗੱਲ ਹੁਣ ਨਿਕਲ ਕੇ ਸਾਹਮਣੇ ਆਈ। ਜਿਥੇ ਫੋਰੈਂਸਿਕ ਜਾਂਚ 'ਚ ਇਹ ਸਾਹਮਣੇ ਆਇਆ ਕਿ ਪੁਲਿਸ ਮੁਕਾਬਲੇ ਦੌਰਾਨ ਜਗਰੂਪ ਰੂਪਾ ਅਤੇ ਮਨਪ੍ਰੀਤ ਮੰਨੂ ਕੋਲੋਂ ਮਿਲੇ ਹਥਿਆਰ ਹੀ ਸਿੱਧੂ ਮੂਸੇਵਾਲਾ ਦੇ ਕਤਲ ਲਈ ਵਰਤੇ ਗਏ ਸੀ।

ਇਹ ਵੀ ਪੜ੍ਹੋ:ਲੋਕਾਂ ਦੀਆਂ ਸਮੱਸਿਆਵਾਂ ਸੁਣਨ ਲਈ MP ਰਾਘਵ ਚੱਢਾ ਨੇ ਕੀਤਾ ਨੰਬਰ ਜਾਰੀ, ਕਿਹਾ..

ABOUT THE AUTHOR

...view details