ਚੰਡੀਗੜ੍ਹ:ਪੰਜਾਬ ਗਾਇਕ ਸਿੱਧੂ ਮੂਸੇਵਾਲਾ ਬੀਤੇ ਦਿਨ ਕਾਂਗਰਸ ਵਿੱਚ ਸ਼ਾਮਲ (Sidhu Moose Wala Join Punjab Congress Party) ਹੋ ਗਏ ਹਨ। ਕਾਂਗਰਸ ਵਿੱਚ ਸ਼ਾਮਲ ਹੋਣ ਤੋਂ ਬਾਅਦ ਸਿੱਧੂ ਮੂਸੇਵਾਲਾ ਦਾ ਬਹੁਤ ਵਿਰੋਧ ਹੋ ਰਿਹਾ ਹੈ ਤੇ ਉਸ ’ਤੇ ਵੱਡੇ ਸਵਾਲ ਖੜ੍ਹੇ ਕੀਤੇ ਜਾ ਰਹੇ ਹਨ, ਇਥੋਂ ਤਕ ਕੀ ਸੋਸ਼ਲ ਮੀਡੀਆ ਉੱਤੇ ਸਿੱਧੂ ਨੂੰ ਗੱਦਾਰ ਵੀ ਕਿਹਾ ਜਾ ਰਿਹਾ ਹੈ।
ਇਹ ਵੀ ਪੜੋ:ਮੈਂ ਨਹੀਂ ਮੰਗੀ ਸੀ ਕੋਈ ਮੁਆਫ਼ੀ, ਅਫਵਾਹ ਨਾ ਫੈਲਾਓ: ਕੰਗਨਾ
ਉਥੇ ਹੀ ਗੱਦਾਰ ਕਹੇ ਜਾਣ ਤੋਂ ਬਾਅਦ ਸਿੱਧੂ ਮੂਸੇਵਾਲਾ ਨੇ ਲਾਈਵ (Sidhu Moose Wala Instagram Live) ਹੋ ਕੇ ਭੜਾਸ ਕੱਢੀ ਹੈ। ਸਿੱਧੂ ਮੂਸੇਵਾਲਾ ਨੇ ਕਿਹਾ ਕਿ ਬਹੁਤ ਸਾਰੇ ਲੋਕ ਮੈਨੂੰ ਕਹਿ ਰਹੇ ਹਨ ਕਿ ਤੂੰ ਗੱਦਾਰ ਹੈ। ਉਹਨਾਂ ਨੇ ਕਿਹਾ ਕਿ ਮੈਂ ਕਿਹੜੀ ਗੱਲੋਂ ਗੱਦਾਰ ਹਾਂ। ਮੈਂ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੀ ਹੋਇਆ ਹਾਂ।
ਉਹਨਾਂ ਨੇ ਕਿਹਾ ਕਿ ਮੈਨੂੰ ਕਿਹਾ ਜਾ ਰਿਹਾ ਹੈ ਕਿ ਕਾਂਗਰਸ ਨੇ 1984 ਵਿੱਚ ਸਿੱਖਾਂ ਦਾ ਕਤਲ ਕੀਤਾ ਹੈ, ਸਿੱਧੂ ਨੇ ਕਿਹਾ ਕਿ ਮੈਂ ਇਹ ਪੁੱਛਣਾ ਚਾਹੁੰਦਾ ਹਾਂ ਕਿ ਸਿੱਖਾਂ ਦਾ ਕਤਲ ਕਿਸ ਨੇ ਨਹੀਂ ਕੀਤਾ। ਸਿੱਧੂ ਨੇ ਕਿਹਾ ਕਿ ਜੋ ਅੱਜ ਪੰਥਕ ਬਣੇ ਬੈਠੇ ਹਨ ਉਹ ਵੀ ਸਿੱਖਾਂ ਦੇ ਕਾਤਲ ਹਨ।
ਸਿੱਧੂ ਨੇ ਕਿਹਾ ਕਿ 1984 ਤੋਂ ਬਾਅਦ 3 ਵਾਰ ਕਾਂਗਰਸ ਦੀ ਸਰਕਾਰ ਬਣ ਚੁੱਕੀ ਹੈ ਕਿ ਜੋ ਕਾਂਗਰਸ ਨੂੰ ਵੋਟ ਪਾਉਂਦੇ ਹਨ ਉਹ ਵੀ ਗੱਦਾਰ ਹਨ। ਉਹਨਾਂ ਨੇ ਕਿਹਾ ਕਿ ਸਾਰੇ ਮੈਨੂੰ ਪੁੱਛ ਰਹੇ ਹਨ ਕਿ ਤੂੰ ਕਾਂਗਰਸ ਵਿੱਚ ਹੀ ਕਿਉਂ ਸ਼ਾਮਲ ਹੋਇਆ। ਸਿੱਧੂ ਨੇ ਕਿਹਾ ਕਿ ਜੇ ਇੱਕ ਹੋਰ ਪਾਰਟੀ ਹੈਗੀ ਹੈ ਜੇ ਮੈਂ ਉਸ ਵਿੱਚ ਜਾਂਦਾ ਤਾਂ ਤੁਸੀਂ ਕਹਿਣਾ ਸੀ ਕਿ ਤੂੰ ਬੇਅਦਬੀ ਦੇ ਦੋਸ਼ੀਆਂ ਨਾਲ ਰਲ ਗਿਆ, ਇਕ ਹੋਰ ਪਾਰਟੀ ਹੈ ਫੇਰ ਲੋਕਾਂ ਨੇ ਕਹਿਣਾ ਸੀ ਕਿ ਤੂੰ ਕਿਸਾਨਾਂ ਦੇ ਕਾਤਲਾਂ ਨਾਲ ਰਲ ਗਿਆ, ਇੱਕ ਹੋਰ ਪਾਰਟੀ ਹੈ ਫੇਰ ਤੁਸੀਂ ਕਹਿਣਾ ਸੀ ਕਿ ਤੂੰ ਆਰਐਸਐਸ ਨਾਲ ਰਲ ਗਿਆ, ਜੇ ਮੈਂ ਆਜ਼ਾਦ ਖੜ੍ਹ ਜਾਂਦਾ ਤਾਂ ਤੁਸੀਂ ਕਹਿਣਾ ਸੀ ਕਿ ਤੂੰ ਕੱਲ੍ਹਾ ਵੋਟਾਂ ਲੈ ਕੇ ਕਿ ਕਰੇਗਾ, ਤੇਰੇ ਕੋਲ ਕੋਈ ਸਿਸਟਮ ਨਹੀਂ ਹੈ, ਤੇਰੀ ਕੋਈ ਗੱਲ ਨਹੀਂ ਬਣਨੀ ਹੈ।
ਸਿੱਧੂ ਨੇ ਕਿਹਾ ਕਿ ਤੁਸੀਂ ਮੈਨੂੰ ਹੁਣ ਵੀ ਦੱਸ ਦਿਓ ਨੇ ਕਿਹੜਾ ਸਹੀ ਹੈ, ਉਹਨਾਂ ਨੇ ਕਿਹਾ ਕਿ 3 ਸਾਲਾਂ ਵਿੱਚ ਮੇਰੇ ’ਤੇ 6 ਪਰਚੇ ਹੋਏ ਹਨ, ਸਿੱਧੂ ਨੇ ਕਿਹਾ ਕਿ ਜੇਕਰ ਮੇਰੇ ਨਾਲ ਹੋ ਸਕਦਾ ਹੈ ਤਾਂ ਆਮ ਲੋਕਾਂ ਨਾਲ ਵੀ ਹੋ ਸਕਦਾ ਹੈ।
ਸਿੱਧੂ ਨੇ ਕਿਹਾ ਕਿ ਮੈਂ ਆਪਣੇ ਲੋਕਾਂ ਦਾ ਹਲਕੇ ਦਾ ਵਿਕਾਸ ਕਰਨ ਲਈ ਆਇਆ ਹਾਂ ਤੇ ਮੈਂ ਬਹੁਤ ਕੁਝ ਸੋਚਿਆ ਹੈ, ਮੈਂ ਉਸੇ ਤਰ੍ਹਾਂ ਕੰਮ ਕਰਾਂਗਾ।
ਇਹ ਵੀ ਪੜੋ:ਕੈਟਰੀਨਾ-ਵਿੱਕੀ ਨੇ ਕੀਤੀ ਕੋਰਟ ਮੈਰਿਜ, ਹੁਣ ਇੰਨ੍ਹੇ ਮਹਿਮਾਨਾਂ ਵਿਚਾਲੇ 7 ਫੇਰੇ ਲਵੇਗਾ ਜੋੜਾ