ਪੰਜਾਬ

punjab

ETV Bharat / city

ਗੋਲੀਆਂ ਲੱਗਣ ਤੋਂ ਬਾਅਦ ਕਿੰਨ੍ਹੇ ਸਮੇਂ ਤੱਕ ਮੂਸੇਵਾਲਾ ਰਿਹਾ ਸੀ ਜਿਉਂਦਾ ? ਰਿਪੋਰਟ 'ਚ ਵੱਡਾ ਖੁਲਾਸਾ!

ਮੂਸੇਵਾਲਾ ਦੇ ਕਤਲ ਤੋਂ ਬਾਅਦ ਪੋਸਟਮਾਰਟਮ ਰਿਪੋਰਟ ਸਾਹਮਣੇ ਆਈ ਹੈ। ਇਸ ਰਿਪੋਰਟ ਮੁਤਾਬਕ ਮੂਸੇਵਾਲਾ ਦੇ 20 ਤੋਂ 30 ਗੋਲੀਆਂ ਲੱਗੀਆਂ ਸਨ। ਰਿਪੋਰਟ ਮੁਤਾਬਕ ਮੂਸੇਵਾਲਾ ਦੇ ਸਰੀਰ ਉੱਪਰ 19 ਜ਼ਖ਼ਮ ਮਿਲੇ ਹਨ।

ਮੂਸੇਵਾਲਾ ਦੀ ਪੋਸਟਮਾਰਟਮ ਰਿਪੋਰਟ
ਮੂਸੇਵਾਲਾ ਦੀ ਪੋਸਟਮਾਰਟਮ ਰਿਪੋਰਟ

By

Published : Jun 2, 2022, 9:19 PM IST

ਚੰਡੀਗੜ੍ਹ: ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਡਾਕਟਰ ਵੱਲੋਂ ਕੀਤੇ ਗਏ ਪੋਸਟਮਾਰਟਮ ਦੀ ਰਿਪੋਰਟ ਸਾਮਹਣੇ ਆਈ ਹੈ। ਇਸ ਪੋਸਟਮਾਰਟਮ ਰਿਪੋਰਟ ਵਿੱਚ ਕਈ ਵੱਡੇ ਖੁਲਾਸੇ ਹੋਏ ਹਨ। ਰਿਪੋਰਟ ਮੁਤਾਬਕ ਮੂਸੇਵਾਲਾ ਦੇ 20 ਤੋਂ 30 ਗੋਲੀਆਂ ਲੱਗੀਆਂ ਸਨ। ਰਿਪੋਰਟ ਮੁਤਾਬਕ ਮੂਸੇਵਾਲਾ ਕਰੀਬ 15 ਮਿੰਟ ਤੱਕ ਜਿੰਦਾ ਰਿਹਾ ਸੀ ਅਤੇ ਉਸ ਤੋਂ ਬੰਦ ਉਸਨੇ ਸਾਹ ਲੈਣਾ ਬੰਦ ਕਰ ਦਿੱਤਾ ਸੀ ਅਤੇ ਇਸ ਦੌਰਾਨ ਹੀ 15 ਮਿੰਟਾਂ ਬਾਅਦ ਉਸਦੀ ਮੌਤ ਹੋ ਗਈ ਸੀ।

ਮੂਸੇਵਾਲਾ ਦੀ ਪੋਸਟਮਾਰਟਮ ਰਿਪੋਰਟ
ਮੂਸੇਵਾਲਾ ਦੀ ਪੋਸਟਮਾਰਟਮ ਰਿਪੋਰਟ
ਮੂਸੇਵਾਲਾ ਦੀ ਪੋਸਟਮਾਰਟਮ ਰਿਪੋਰਟ

ਸਿੱਧੂ ਮੂਸੇਵਾਲਾ ਦਾ 29 ਮਈ ਨੂੰ ਗੋਲੀਆਂ ਮਾਰ ਕਤਲ ਕਰ ਦਿੱਤਾ ਗਿਆ ਸੀ।ਮਾਨਸਾ ਜ਼ਿਲ੍ਹੇ ਦੇ ਪਿੰਡ ਜਵਾਹਰਕੇ ਵਿਖੇ ਗੋਲੀਆਂ ਮਾਰੀਆਂ ਗਈਆਂ ਸਨ। ਉਸਦੀ ਮੌਤ ਤੋਂ ਬਾਅਦ ਸਿੱਧੂਵਾਲਾ ਦਾ ਸਸਕਾਰ 31 ਮਈ ਨੂੰ ਕੀਤਾ ਗਿਆ ਸੀ।ਰਿਪੋਰਟ ਮੁਤਾਬਕ ਮੂਸੇਵਾਲਾ ਦੇ ਸਰੀਰ 'ਤੇ 19 ਜ਼ਖ਼ਮ ਮਿਲੇ ਹਨ।

ਮੂਸੇਵਾਲਾ ਦੀ ਪੋਸਟਮਾਰਟਮ ਰਿਪੋਰਟ
ਮੂਸੇਵਾਲਾ ਦੀ ਪੋਸਟਮਾਰਟਮ ਰਿਪੋਰਟ

ਮੀਡੀਆ ਰਿਪੋਰਟਾਂ ਮੁਤਾਬਕ ਮੂਸੇਵਾਲਾ ਦਾ ਪੋਸਟਮਾਰਟਮ ਮਾਨਸਾ ਸਿਵਲ ਹਸਪਤਾਲ ਦੇ 5 ਡਾਕਟਰਾਂ ਦੇ ਪੈਨਲ ਵੱਲੋਂ ਕੀਤਾ ਗਿਆ। ਪੋਸਟਮਾਰਟਮ ਪਰਿਵਾਰ ਦੀ ਸਹਿਮਤੀ ਨਾਲ ਹੋਇਆ ਸੀ। ਉਸ ਰਿਪੋਰਟ ਮੁਤਾਬਕ ਹਮਲਾਵਰਾਂ ਨੇ ਕਰੀਬ 30 ਰਾਊਂਡ ਫਾਇਰ ਕੀਤੇ ਸਨ। ਇਸ ਗੋਲੀਕਾਂਡ ਚ ਇੱਕ ਗੋਲੀ ਮੂਸੇਵਾਲਾ ਦੇ ਸਿਰ ਦੀ ਹੱਡੀ ਵਿੱਚ ਫਸ ਗਈ ਸੀ। ਇਹ ਵੀ ਸਾਹਮਣੇ ਆਇਆ ਹੈ ਕਿ ਜ਼ਿਆਦਾਤਰ ਗੋਲੀਆਂ ਸਰੀਰ ਵਿੱਚੋਂ ਆਰ-ਪਾਰ ਹੋ ਗਈਆਂ ਸਨ। ਮੂਸੇਵਾਲਾ ਦੀ ਮੌਤ ਦਾ ਮੁੱਖ ਕਾਰਨ ਸਰੀਰ 'ਚੋਂ ਖੂਨ ਦਾ ਜ਼ਿਆਦਾ ਵਹਿਣਾ ਦੱਸਿਆ ਗਿਆ ਹੈ।

ਮੂਸੇਵਾਲਾ ਦੀ ਪੋਸਟਮਾਰਟਮ ਰਿਪੋਰਟ
ਮੂਸੇਵਾਲਾ ਦੀ ਪੋਸਟਮਾਰਟਮ ਰਿਪੋਰਟ

ਇਹ ਵੀ ਪੜ੍ਹੋ:ਜੇਲ੍ਹ ’ਚ ਕੈਦੀਆਂ ਦੇ ਦੋ ਧੜਿਆਂ ਦੀ ਖੂਨੀ ਝੜਪ, ਪੁਲਿਸ ਨੂੰ ਪਈਆਂ ਭਾਜੜਾਂ !

ABOUT THE AUTHOR

...view details